ਬਿਜ਼ਨੈੱਸ ਡੈਸਕ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੀਆਂ ਭੈਣਾਂ ਨੂੰ ਇੱਕ ਵੱਡਾ ਤੋਹਫ਼ਾ ਦਿੱਤਾ ਹੈ। ਰੱਖੜੀ ਤੋਂ ਠੀਕ ਇੱਕ ਦਿਨ ਪਹਿਲਾਂ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਤਹਿਤ ਐਲਪੀਜੀ ਸਿਲੰਡਰਾਂ 'ਤੇ ਸਬਸਿਡੀ ਵਧਾ ਕੇ 300 ਰੁਪਏ ਕਰ ਦਿੱਤੀ ਹੈ। ਇਸ ਫੈਸਲੇ ਲਈ, ਮੋਦੀ ਕੈਬਨਿਟ ਨੇ 12,060 ਕਰੋੜ ਰੁਪਏ ਨੂੰ ਮਨਜ਼ੂਰੀ ਦੇ ਦਿੱਤੀ ਹੈ। ਦੇਸ਼ ਦੇ 10 ਕਰੋੜ ਤੋਂ ਵੱਧ ਪਰਿਵਾਰਾਂ ਨੂੰ ਇਸ ਯੋਜਨਾ ਦਾ ਲਾਭ ਮਿਲੇਗਾ।
ਇਹ ਵੀ ਪੜ੍ਹੋ : 10,000 ਰੁਪਏ ਮਹਿੰਗਾ ਹੋ ਜਾਵੇਗਾ Gold, ਵੱਡੀ ਵਜ੍ਹਾ ਆਈ ਸਾਹਮਣੇ
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਕੀ ਹੈ?
ਪ੍ਰਧਾਨ ਮੰਤਰੀ ਉੱਜਵਲਾ ਯੋਜਨਾ ਕੇਂਦਰ ਸਰਕਾਰ ਦੀ ਇੱਕ ਯੋਜਨਾ ਹੈ ਜਿਸ ਵਿੱਚ ਗਰੀਬੀ ਰੇਖਾ (ਬੀਪੀਐਲ) ਤੋਂ ਹੇਠਾਂ ਰਹਿਣ ਵਾਲੇ ਪਰਿਵਾਰਾਂ ਨੂੰ ਮੁਫਤ ਐਲਪੀਜੀ ਕੁਨੈਕਸ਼ਨ ਦਿੱਤਾ ਜਾਂਦਾ ਹੈ। ਇਸ ਯੋਜਨਾ ਤਹਿਤ, ਪਹਿਲੀ ਰੀਫਿਲਿੰਗ ਅਤੇ ਗੈਸ ਚੁੱਲ੍ਹਾ ਵੀ ਮੁਫਤ ਵਿੱਚ ਉਪਲਬਧ ਹੈ। ਇਸਦਾ ਮੁੱਖ ਉਦੇਸ਼ ਔਰਤਾਂ ਨੂੰ ਸਸ਼ਕਤ ਬਣਾਉਣਾ ਅਤੇ ਲੱਕੜ ਸਾੜਨ ਕਾਰਨ ਹੋਣ ਵਾਲੀਆਂ ਸਮੱਸਿਆਵਾਂ ਨੂੰ ਖਤਮ ਕਰਨਾ ਹੈ।
ਇਹ ਵੀ ਪੜ੍ਹੋ : Ayushman Card 'ਤੇ ਨਹੀਂ ਮਿਲੇਗਾ ਮੁਫ਼ਤ ਇਲਾਜ! 650 ਹਸਪਤਾਲਾਂ ਨੇ ਕੀਤਾ ਇਨਕਾਰ
ਹੁਣ ਤੁਹਾਨੂੰ ਕੀ ਲਾਭ ਮਿਲਣਗੇ?
ਇਸ ਯੋਜਨਾ ਦੇ ਤਹਿਤ ਪਹਿਲਾਂ, ਐਲਪੀਜੀ ਸਿਲੰਡਰ 'ਤੇ 200 ਰੁਪਏ ਤੱਕ ਦੀ ਸਬਸਿਡੀ ਮਿਲਦੀ ਸੀ, ਜਿਸ ਨੂੰ ਹੁਣ ਵਧਾ ਕੇ 300 ਕਰ ਦਿੱਤੀ ਗਈ ਹੈ। ਇਹ ਸਬਸਿਡੀ ਹਰ ਸਾਲ 9 ਰੀਫਿਲ 'ਤੇ ਦਿੱਤੀ ਜਾਵੇਗੀ, ਜਿਸ ਨਾਲ 10 ਕਰੋੜ ਤੋਂ ਵੱਧ ਪਰਿਵਾਰਾਂ ਲਈ ਖਾਣਾ ਪਕਾਉਣਾ ਹੋਰ ਵੀ ਸਸਤਾ ਹੋ ਜਾਵੇਗਾ।
ਇਹ ਵੀ ਪੜ੍ਹੋ : ਤੁਸੀਂ ਵੀ ਖ਼ਰੀਦਣਾ ਚਾਹੁੰਦੇ ਹੋ Fastag Annual Pass, ਪਰ ਇਨ੍ਹਾਂ ਟੋਲ ਪਲਾਜ਼ਿਆਂ 'ਤੇ ਨਹੀਂ ਹੋਵੇਗਾ ਵੈਧ
ਕੁਨੈਕਸ਼ਨ ਲਈ ਅਰਜ਼ੀ ਕਿਵੇਂ ਦੇਣੀ ਹੈ?
ਔਫਲਾਈਨ: ਤੁਸੀਂ ਆਪਣੇ ਨਜ਼ਦੀਕੀ ਐਲਪੀਜੀ ਵੰਡ ਕੇਂਦਰ 'ਤੇ ਜਾ ਕੇ ਫਾਰਮ ਭਰ ਸਕਦੇ ਹੋ ਅਤੇ ਲੋੜੀਂਦੇ ਦਸਤਾਵੇਜ਼ ਜਮ੍ਹਾਂ ਕਰਵਾ ਕੇ ਕੁਨੈਕਸ਼ਨ ਪ੍ਰਾਪਤ ਕਰ ਸਕਦੇ ਹੋ।
ਇਹ ਵੀ ਪੜ੍ਹੋ : Gold ਦੀਆਂ ਕੀਮਤਾਂ ਨੂੰ ਲੱਗੇ ਖੰਭ, ਨਵੇਂ ਉੱਚ ਰਿਕਾਰਡ ਪੱਧਰ 'ਤੇ ਪਹੁੰਚੇ ਸੋਨੇ-ਚਾਂਦੀ ਦੇ ਭਾਅ
ਔਨਲਾਈਨ: ਤੁਸੀਂ ਸਿੱਧੇ https://www.pmuy.gov.in/ 'ਤੇ ਜਾ ਕੇ ਵੀ ਔਨਲਾਈਨ ਅਰਜ਼ੀ ਦੇ ਸਕਦੇ ਹੋ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Elon Musk ਦੀ Tesla ਦੀ ਦਿੱਲੀ 'ਚ Entry, ਮਿਲੇਗਾ ਟੈਸਟ ਡਰਾਈਵ ਦਾ ਮੌਕਾ, ਜਾਣੋ ਸ਼ੋਅਰੂਮ Location
NEXT STORY