ਮੁੰਬਈ (ਵਾਰਤਾ) — ਫੂਡ ਐਂਡ ਡਰੱਗ ਐਡਮਿਨਿਸਟ੍ਰੇਸ਼ਨ (ਯੂ.ਐੱਸ.ਐੱਫ.ਡੀ.ਏ.) ਨੇ ਡਾਇਲਸਿਸ ’ਤੇ ਰਹਿਣ ਵਾਲੇ 6 ਸਾਲ ਅਤੇ ਇਸ ਤੋਂ ਵਧ ਉਮਰ ਦੇ ਬੱਚਿਆਂ ਅਤੇ ਬਾਲਗਾਂ ਦੀ ਦਵਾਈ ‘ਸੇਵੇਲਮੇਰ ਕਾਰਬੋਨੇਟ ਟੈਬਲੇਟ’ ਲਈ ਦਵਾਈ ਕੰਪਨੀ ਲੂਪਿਨ ਨੂੰ ਅੱਜ ਮਨਜ਼ੂਰੀ ਦੇ ਦਿੱਤੀ þ। ਲੂਪਿਨ ਨੇ ਅੱਜ ਦੱਸਿਆ ਕਿ ਡਾਇਲਸਿਸ ’ਤੇ ਰਹਿਣ ਵਾਲੇ 6 ਸਾਲ ਅਤੇ ਇਸ ਤੋਂ ਵਧ ਉਮਰ ਦੇ ਬੱਚਿਆਂ ਅਤੇ ਬਾਲਗਾਂ ’ਚ ਫਾਸਫੋਰਸ ਸੀਰਮ ਦੇ ਕੰਟਰੋਲ ’ਚ ਇਸਤੇਮਾਲ ਕੀਤੀ ਜਾਣ ਵਾਲੀ ਦਵਾਈ ਸਵੇਲਮੇਰ ਕਾਰਬੋਨੇਟ ਟੈਬਲੇਟ 800 ਮਿਲੀ ਗ੍ਰਾਮ ਲਈ ਨਿਯਮਿਤ ਸੰਸਥਾ ਪਯੂਐਸਐਫਡੀਏ ਨੇ ਮਨਜ਼ੂਰੀ ਦੇ ਦਿੱਤੀ ਹੈ। ਇਹ ਦਵਾਈ ਜੇਨਜ਼ਾਈਮ ਕਾਰਪੋਰੇਸ਼ਨ ਦੀ ਰੇਨਵੇਲਾ ਟੈਬਲੇਟ, 800 ਐਮ.ਜੀ. ਦਾ ਇੱਕ ਆਮ ਵਰਜਨ ਹੈ।
ਇਹ ਵੀ ਪੜ੍ਹੋ : ਕੋਰੋਨਾ ਟੀਕੇ ਦੇ ਨਾਮ ’ਤੇ ਧੋਖਾਧੜੀ ਤੋਂ ਬਚੋ! ਫ਼ੋਨ ਕਾਲ ਆਉਣ ’ਤੇ ਇਸ ਤਰ੍ਹਾਂ ਰਹੋ ਸੁਚੇਤ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਬਜਟ 2021 : ਪ੍ਰਧਾਨ ਮੰਤਰੀ ਆਵਾਸ ਯੋਜਨਾ ਲਈ ਵੱਧ ਸਕਦਾ ਹੈ ਬਜਟ
NEXT STORY