ਨਵੀਂ ਦਿੱਲੀ- ਦੇਸ਼ ਦੀਆਂ ਨਿਰਮਾਣ ਸਰਗਰਮੀਆਂ ਵਿਚ ਵਾਧੇ ਦੀ ਰਫ਼ਤਾਰ ਇਕ ਵਾਰ ਫਿਰ ਹੌਲੀ ਹੋ ਗਈ ਹੈ ਅਤੇ ਮਾਰਚ ਵਿਚ ਇਹ ਸੱਤ ਮਹੀਨਿਆਂ ਦੇ ਹੇਠਲੇ ਪੱਧਰ ਤੇ ਆ ਗਈ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ ਇਕ ਮਹੀਨਾਵਾਰ ਸਰਵੇਖਣ ਵਿਚ ਕਿਹਾ ਗਿਆ ਹੈ ਕਿ ਕੋਵਿਡ-19 ਸੰਕਰਮਣ ਦੇ ਵੱਧ ਰਹੇ ਮਾਮਲਿਆਂ ਕਾਰਨ ਦੇਸ਼ ਵਿਚ ਨਿਰਮਾਣ ਗਤੀਵਿਧੀ ਪ੍ਰਭਾਵਿਤ ਹੋਈਆਂ ਹਨ।
ਆਈ. ਐੱਚ. ਐੱਸ. ਮਾਰਕੀਟ ਇੰਡੀਆ ਦਾ ਮੈਨੂਫੈਕਚਰਿੰਗ ਪ੍ਰੌਕਯੂਮੈਂਟ ਮੈਨੇਜਰ ਇੰਡੈਕਸ (ਪੀ. ਐੱਮ. ਆਈ.) ਮਾਰਚ ਵਿਚ ਸੱਤ ਮਹੀਨਿਆਂ ਦੇ ਹੇਠਲੇ ਪੱਧਰ 55.4 ਦੇ ਪੱਧਰ ਤੇ ਆ ਗਿਆ। ਫਰਵਰੀ ਵਿਚ ਇਹ ਸੂਚਕ ਅੰਕ 57.5 'ਤੇ ਸੀ। ਪੀ. ਐੱਮ. ਆਈ. ਦਾ 50 ਹੋਣਾ ਗ੍ਰੋਥ, ਜਦੋਂ ਕਿ ਇਸ ਤੋਂ ਹੇਠਾਂ ਦਾ ਅੰਕੜਾ ਆਰਥਿਕ ਸੁਸਤੀ ਦਰਸਾਉਂਦਾ ਹੈ।
ਆਈ. ਐੱਚ. ਐੱਸ. ਮਾਰਕੀਟ ਦੇ ਐਸੋਸੀਏਟ ਡਾਇਰੈਕਟਰ (ਅਰਥਸ਼ਾਸਤਰ) ਪਾਲੀਆਨਾ ਡੀ. ਲੀਮਾ ਨੇ ਕਿਹਾ, “ਉਤਪਾਦਨ, ਨਵੇਂ ਆਰਡਰ ਅਤੇ ਖ਼ਰੀਦ ਦੇ ਅੰਕੜਿਆਂ ਵਿਚ ਵਾਧਾ ਸੁਸਤ ਰਿਹਾ ਹੈ।'' ਲੀਮਾ ਨੇ ਕਿਹਾ ਕਿ ਸਰਵੇ ਵਿਚ ਸ਼ਾਮਲ ਲੋਕਾਂ ਦਾ ਕਹਿਣਾ ਹੈ ਕਿ ਕੋਵਿਡ-19 ਦੇ ਮਾਮਲੇ ਵਧਣ ਨਾਲ ਮੰਗ ਦੀ ਰਫ਼ਤਾਰ ਸੁਸਤ ਪਈ ਹੈ। ਉਨ੍ਹਾਂ ਕਿਹਾ ਕਿ ਕੋਵਿਡ-19 ਦੀ ਵਜ੍ਹਾ ਨਾਲ ਪਾਬੰਦੀਆਂ ਵਧਣ ਅਤੇ ਕੁਝ ਸੂਬਿਆਂ ਵਿਚ ਤਾਲਾਬੰਦੀ ਫਿਰ ਲਾਏ ਜਾਣ ਦੀ ਵਜ੍ਹਾ ਨਾਲ ਭਾਰਤੀ ਨਿਰਮਾਤਾਵਾਂ ਲਈ ਅਪ੍ਰੈਲ ਕਾਫ਼ੀ ਚੁਣੌਤੀਪੂਰਨ ਰਹਿਣ ਵਾਲਾ ਹੈ। ਲੀਮਾ ਨੇ ਕਿਹਾ ਕਿ ਰੁਜ਼ਗਾਰ ਦੇ ਮੋਰਚੇ 'ਤੇ ਚੰਗੀ ਖ਼ਬਰ ਨਹੀਂ ਮਿਲ ਰਹੀ ਹੈ। ਮਾਰਚ ਵਿਚ ਵੀ ਰੁਜ਼ਗਾਰ ਵਿਚ ਗਿਰਾਵਟ ਆਈ।
SBI ਦੀ ਬੰਪਰ ਛੋਟ, ਖ਼ਰੀਦਦਾਰੀ 'ਤੇ ਮਿਲੇਗਾ 50 ਫ਼ੀਸਦ ਡਿਸਕਾਊਂਟ ਅਤੇ ਕੈਸ਼ਬੈਕ ਆਫ਼ਰ
NEXT STORY