ਨਵੀਂ ਦਿੱਲੀ (ਭਾਸ਼ਾ) - ਭਾਰਤੀ ਨਿਰਮਾਣ ਖੇਤਰ ਦਾ ਵਾਧਾ ਫਰਵਰੀ ’ਚ ਸੁਸਤ ਰਿਹਾ। ਦੇਸ਼ ਦੇ ਨਿਰਮਾਣ ਖਰੀਦ ਪ੍ਰਬੰਧਕਾਂ ਦੇ ਸੂਚਕ ਅੰਕ (ਪੀ. ਐੱਮ. ਆਈ.) ’ਚ ਗਿਰਾਵਟ ਦਰਜ ਕੀਤੀ ਗਈ, ਜੋ ਜਨਵਰੀ ’ਚ 57.7 ਤੋਂ ਘਟ ਕੇ ਫਰਵਰੀ 2025 ’ਚ 14 ਮਹੀਨਿਆਂ ਦੇ ਹੇਠਲੇ ਪੱਧਰ 56.3 ’ਤੇ ਆ ਗਿਆ। ਇਹ ਦਸੰਬਰ 2023 ਤੋਂ ਬਾਅਦ ਦਾ ਸਭ ਤੋਂ ਮੱਠਾ ਵਿਸਥਾਰ ਹੈ।
ਇਹ ਵੀ ਪੜ੍ਹੋ : ਜਾਣੋ 15 ਸਾਲ ਪੁਰਾਣੇ ਵਾਹਨਾਂ ਲਈ ਕੀ ਹੈ ਪਾਲਸੀ ਤੇ ਕੀ ਕਰਨਾ ਚਾਹੀਦੈ ਵਾਹਨਾਂ ਦੇ ਮਾਲਕਾਂ ਨੂੰ
ਐੱਚ. ਐੱਸ. ਬੀ. ਸੀ. ਵੱਲੋਂ ਜਾਰੀ ਅਤੇ ਐੱਸ. ਐਂਡ ਪੀ. ਗਲੋਬਲ ਵੱਲੋਂ ਤਿਆਰ ਇਸ ਰਿਪੋਰਟ ਮੁਤਾਬਕ ਉਤਪਾਦਨ ਅਤੇ ਵਿਕਰੀ ’ਚ ਸੁਸਤੀ ਨਾਲ ਇਨਪੁਟ ਖਰੀਦਦਾਰੀ 14 ਮਹੀਨਿਆਂ ਦੇ ਹੇਠਲੇ ਪੱਧਰ ’ਤੇ ਪੁੱਜਣ ਨਾਲ ਇਹ ਗਿਰਾਵਟ ਆਈ। ਹਾਲਾਂਕਿ, ਮੰਗ ਬਣੀ ਰਹੀ ਪਰ ਮਹਿੰਗਾਈ ਦੇ ਦਬਾਅ ਕਾਰਨ ਕੰਪਨੀਆਂ ਨੇ ਵਧਦੀ ਕਿਰਤ ਲਾਗਤ ਦਾ ਬੋਝ ਗਾਹਕਾਂ ’ਤੇ ਪਾਉਣਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਕਿਤੇ ਤੁਸੀਂ ਤਾਂ ਨਹੀਂ ਦੇ ਰਹੇ ਆਪਣੇ ਬੱਚਿਆਂ ਨੂੰ ਐਕਸਪਾਇਰੀ ਉਤਪਾਦ? ਜਾਣੋ ਕੀ ਕਹਿੰਦੇ ਹਨ ਨਿਯਮ
ਪੀ. ਐੱਮ. ਆਈ. 56.3 ’ਤੇ ਫਿਸਲਿਆ ; ਪਰ ਮੰਗ ਬਣੀ ਰਹੀ
ਐੱਚ. ਐੱਸ. ਬੀ. ਸੀ. ਦੀ ਭਾਰਤ ’ਚ ਮੁੱਖ ਅਰਥਸ਼ਾਸ਼ਤਰੀ ਪ੍ਰਾਂਜੁਲ ਭੰਡਾਰੀ ਨੇ ਕਿਹਾ, “ਫਰਵਰੀ ’ਚ ਭਾਰਤ ਦਾ ਨਿਰਮਾਣ ਪੀ. ਐੱਮ. ਆਈ. 56.3 ਦਰਜ ਕੀਤਾ ਗਿਆ, ਜੋ ਪਿਛਲੇ ਮਹੀਨੇ ਦੇ 57.7 ਤੋਂ ਥੋੜ੍ਹਾ ਹੇਠਾਂ ਹੈ ਪਰ ਅਜੇ ਵੀ ਵਾਧੇ ਦੇ ਘੇਰੇ ’ਚ ਬਣਿਆ ਹੋਇਆ ਹੈ।”
ਇਹ ਵੀ ਪੜ੍ਹੋ : EPFO ਮੁਲਾਜ਼ਮਾਂ ਲਈ ਵੱਡੀ ਰਾਹਤ, ਨੌਕਰੀ 'ਚ 2 ਮਹੀਨਿਆਂ ਦਾ ਗੈਪ ਸਮੇਤ ਮਿਲਣਗੇ ਕਈ ਹੋਰ ਲਾਭ
ਉਨ੍ਹਾਂ ਦੱਸਿਆ ਕਿ ਮਜ਼ਬੂਤ ਗਲੋਬਲ ਮੰਗ ਭਾਰਤੀ ਨਿਰਮਾਣ ਖੇਤਰ ਦੇ ਵਾਧੇ ਨੂੰ ਹੁਲਾਰਾ ਦਿੰਦੀ ਰਹੀ, ਜਿਸ ਨਾਲ ਕੰਪਨੀਆਂ ਨੇ ਖਰੀਦਦਾਰੀ ਸਰਗਰਮੀਆਂ ਅਤੇ ਰੋਜ਼ਗਾਰ ’ਚ ਵਾਧਾ ਕੀਤਾ। ਕਾਰੋਬਾਰੀ ਰੁਝਾਨ ਵੀ ਮਜ਼ਬੂਤ ਬਣਿਆ ਰਿਹਾ, ਜਿਸ ’ਚ ਸਰਵੇ ’ਚ ਸ਼ਾਮਲ ਲੱਗਭਗ ਇਕ-ਤਿਹਾਈ ਕੰਪਨੀਆਂ ਨੇ ਅਗਲੇ ਸਾਲ ਉਤਪਾਦਨ ’ਚ ਹੋਰ ਤੇਜ਼ੀ ਦੀ ਉਮੀਦ ਪ੍ਰਗਟਾਈ। ਹਾਲਾਂਕਿ, ਉਤਪਾਦਨ ਵਾਧੇ ਦੀ ਰਫ਼ਤਾਰ ਦਸੰਬਰ 2023 ਤੋਂ ਬਾਅਦ ਸਭ ਤੋਂ ਮੱਠੀ ਰਹੀ ਪਰ ਫਰਵਰੀ ’ਚ ਭਾਰਤ ਦਾ ਨਿਰਮਾਣ ਖੇਤਰ ਸਮੁੱਚੇ ਤੌਰ ’ਤੇ ਸਕਾਰਾਤਮਕ ਸਥਿਤੀ ’ਚ ਬਣਿਆ ਰਿਹਾ।
ਇਹ ਵੀ ਪੜ੍ਹੋ : ਸੋਨਾ ਫਿਰ ਹੋਇਆ ਸਸਤਾ , ਜਾਣੋ ਕਿੰਨੀਆਂ ਡਿੱਗੀਆਂ ਕੀਮਤਾਂ...
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸ਼ੇਅਰ ਬਾਜ਼ਾਰ 'ਚ ਵੱਡੀ ਗਿਰਾਵਟ ਦਾ ਡਰ, 2500 ਅੰਕ ਹੋਰ ਡਿੱਗ ਸਕਦੈ ਨਿਫਟੀ
NEXT STORY