ਨਵੀਂ ਦਿੱਲੀ (ਇੰਟ.) – ਅਗਲਾ ਮਹੀਨਾ ਕਾਫੀ ਬਦਲਾਅ ਲੈ ਕੇ ਆਵੇਗਾ। 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਬਜਟ ਪੇਸ਼ ਕਰੇਗੀ। ਇਸ ਨਾਲ ਜਿੱਥੇ ਦੇਸ਼ ਦੀ ਅਰਥਵਿਵਸਥਾ ’ਚ ਬਦਲਾਅ ਹੋਵੇਗਾ, ਉੱਥੇ ਹੀ ਇਹ ਆਮ ਲੋਕਾਂ ਦੀ ਜ਼ਿੰਦਗੀ ਨੂੰ ਵੀ ਪ੍ਰਭਾਵਿਤ ਕਰੇਗਾ। ਬਜਟ ਤੋਂ ਇਲਾਵਾ ਜੋ ਅਹਿਮ ਹੈ, ਉਹ ਇਹ ਹੈ ਕਿ 1 ਫਰਵਰੀ ਤੋਂ ਕੁੱਝ ਬੈਂਕ ਵੀ ਆਪਣੇ ਨਿਯਮਾਂ ’ਚ ਬਦਲਾਅ ਕਰਨਗੇ।
ਐੱਸ. ਬੀ. ਆਈ. ਬੈਂਕ ਵੀ ਪੈਸਾ ਟ੍ਰਾਂਸਫਰ ਕਰਨ ਦੇ ਨਿਯਮਾਂ ’ਚ ਬਦਲਾਅ 1 ਫਰਵਰੀ ਤੋਂ ਕਰੇਗਾ। ਬੈਂਕ 2 ਲੱਖ ਤੋਂ 5 ਲੱਖ ਰੁਪਏ ਦਰਮਿਆਨ ਆਈ. ਐੱਮ. ਪੀ. ਐੱਸ. ਰਾਹੀਂ ਪੈਸਾ ਟ੍ਰਾਂਸਫਰ ਕਰਨ ’ਤੇ 20 ਰੁਪਏ ਪਲੱਸ ਜੀ. ਐੱਸ. ਟੀ. ਚਾਰਜ ਵਸੂਲੇਗਾ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਅਕਤੂਬਰ 2021 ’ਚ ਆਈ. ਐੱਮ. ਪੀ. ਐੱਸ. ਦੇ ਮਾਧਿਅਮ ਰਾਹੀਂ ਟ੍ਰਾਂਜੈਕਸ਼ਨ ਦੀ ਰਕਮ 2 ਲੱਖ ਤੋਂ ਵਧਾ ਕੇ 5 ਲੱਖ ਰੁਪਏ ਕਰ ਦਿੱਤੀ ਸੀ। ਰਿਜ਼ਰਵ ਬੈਂਕ ਨੇ ਆਈ. ਐੱਮ. ਪੀ. ਐੱਸ. ਰਾਹੀਂ ਹੋਣ ਵਾਲੇ ਟ੍ਰਾਂਜੈਕਸ਼ਨ ਦੀ ਲਿਮਿਟ ਵੀ ਇਕ ਦਿਨ ’ਚ 2 ਲੱਖ ਦੀ ਥਾਂ 5 ਲੱਖ ਰੁਪਏ ਕਰ ਦਿੱਤੀ ਹੈ।
ਬਦਲ ਜਾਣਗੇ ਬੈਂਕ ਆਫ ਬੜੌਦਾ ਦੇ ਨਿਯਮ
ਬੈਂਕ ਆਫ ਬੜੌਦਾ ਵੀ ਚੈੱਕ ਕਲੀਅਰੈਂਸ ਨਾਲ ਜੁੜੇ ਨਿਯਮਾਂ ਨੂੰ 1 ਫਰਵਰੀ ਤੋਂ ਬਦਲ ਰਿਹਾ ਹੈ। 1 ਫਰਵਰੀ ਤੋਂ ਚੈੱਕ ਪੇਮੈਂਟ ਲਈ ਗਾਹਕਾਂ ਨੂੰ ਪਾਜ਼ੇਟਿਵ ਪੇਅ ਸਿਸਟਮ ਫਾਲੋ ਕਰਨਾ ਹੋਵੇਗਾ। ਯਾਨੀ ਚੈੱਕ ਨਾਲ ਜੁੜੀ ਜਾਣਕਾਰੀ ਭੇਜਣੀ ਹੋਵੇਗੀ ਤਾਂ ਹੀ ਚੈੱਕ ਕਲੀਅਰ ਹੋਵੇਗਾ। ਇਹ ਬਦਲਾਅ 10 ਲੱਖ ਰੁਪਏ ਤੋਂ ਉੱਪਰ ਦੇ ਚੈੱਕ ਕਲੀਅਰੈਂਸ ਲਈ ਹੈ।
ਪੀ. ਐੱਨ. ਬੀ. ਦੇ ਨਿਯਮ ਹੋ ਜਾਣਗੇ ਸਖਤ
ਪੰਜਾਬ ਨੈਸ਼ਨਲ ਬੈਂਕ (ਪੀ. ਐੱਨ. ਬੀ.) ਜੋ ਨਿਯਮ ਬਦਲਣ ਵਾਲਾ ਹੈ, ਉਸ ਦਾ ਸਿੱਧਾ ਅਸਰ ਤੁਹਾਡੀ ਜੇਬ ’ਤੇ ਪਵੇਗਾ। ਤੁਹਾਡੇ ਅਕਾਊਂਟ ’ਚ ਪੈਸੇ ਨਾ ਹੋਣ ਕਾਰਨ ਜੇ ਕਿਸ਼ਤ ਜਾਂ ਨਿਵੇਸ਼ ਫੇਲ ਹੋ ਜਾਂਦਾ ਹੈ ਤਾਂ ਤੁਹਾਨੂੰ 250 ਰੁਪਏ ਜੁਰਮਾਨਾ ਅਦਾ ਕਰਨਾ ਪਵੇਗਾ। ਹੁਣ ਤੱਕ ਇਹ ਜੁਰਮਾਨਾ 100 ਰੁਪਏ ਸੀ।
ਇਹ ਵੀ ਪੜ੍ਹੋ : ਰੋਬੋਟ ਦੇ ਖੇਤਰ 'ਚ ਦਾਅ ਖੇਡਣ ਲਈ ਤਿਆਰ ਏਲਨ ਮਸਕ, ਭਵਿੱਖ ਦੀਆਂ ਯੋਜਨਾਵਾਂ ਬਾਰੇ ਕੀਤਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਭਾਰਤਪੇ ਦੇ ਸੰਸਥਾਪਕ ਅਸ਼ਨੀਰ ਗਰੋਵਰ ਦੀ ਪਤਨੀ ਵੀ ਗਈ ਛੁੱਟੀ 'ਤੇ , ਜਾਣੋ ਵਜ੍ਹਾ
NEXT STORY