ਨਵੀਂ ਦਿੱਲੀ — ਭਾਰਤਪੇ ਦੇ ਸੰਸਥਾਪਕ ਅਸ਼ਨੀਰ ਗਰੋਵਰ ਦੇ ਵਿਵਾਦਾਂ 'ਚ ਆ ਕੇ ਲੰਬੀ ਛੁੱਟੀ 'ਤੇ ਜਾਣ ਤੋਂ ਬਾਅਦ ਕੰਪਨੀ ਨਾਲ ਜੁੜੀ ਉਨ੍ਹਾਂ ਦੀ ਪਤਨੀ ਮਾਧੁਰੀ ਜੈਨ ਗਰੋਵਰ ਵੀ ਛੁੱਟੀ 'ਤੇ ਚਲੀ ਗਈ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਭਾਰਤਪੇ 'ਚ ਕੰਟਰੋਲ ਹੈੱਡ ਦੇ ਤੌਰ 'ਤੇ ਕੰਮ ਕਰ ਰਹੀ ਮਾਧੁਰੀ ਨੇ ਵੀ ਛੁੱਟੀ 'ਤੇ ਜਾਣ ਦਾ ਫੈਸਲਾ ਕੀਤਾ ਹੈ। ਇਸ ਤੋਂ ਇਕ ਹਫਤਾ ਪਹਿਲਾਂ ਉਸ ਦਾ ਪਤੀ ਅਸ਼ਨੀਰ ਵੀ ਮਾਰਚ 2021 ਤੱਕ ਛੁੱਟੀ 'ਤੇ ਚਲਾ ਗਿਆ ਸੀ।
ਕੋਟਕ ਮਹਿੰਦਰਾ ਬੈਂਕ ਨਾਲ ਗਰੋਵਰ ਜੋੜੇ ਦਾ ਵਿਵਾਦ ਸਾਹਮਣੇ ਆਉਣ ਤੋਂ ਬਾਅਦ BharatPe ਸੁਤੰਤਰ ਸਮੀਖਿਆ ਅਧੀਨ ਹੈ। ਅਜਿਹੇ 'ਚ ਕੰਪਨੀ ਦੇ ਕਾਰੋਬਾਰ ਨਾਲ ਜੁੜੇ ਕਈ ਮਾਮਲੇ ਸਾਹਮਣੇ ਆ ਸਕਦੇ ਹਨ। ਸੰਪਰਕ ਕਰਨ 'ਤੇ, BharatPe ਨੇ ਇੱਕ ਬਿਆਨ ਵਿੱਚ ਕਿਹਾ ਕਿ ਬੋਰਡ ਆਫ਼ ਡਾਇਰੈਕਟਰਜ਼ ਕੰਪਨੀ ਵਿੱਚ ਕੰਮ ਕਰਨ ਦੇ ਮਿਆਰਾਂ ਦੇ ਉੱਚ ਪੱਧਰ ਨੂੰ ਬਣਾਏ ਰੱਖਣ ਦੇ ਪੱਖ ਵਿੱਚ ਹੈ। ਇਸ ਨੂੰ ਧਿਆਨ ਵਿੱਚ ਰੱਖਦੇ ਹੋਏ, ਅੰਦਰੂਨੀ ਪ੍ਰਕਿਰਿਆ ਅਤੇ ਪ੍ਰਣਾਲੀਆਂ ਦੀ ਸੁਤੰਤਰ ਸਮੀਖਿਆ ਦੀ ਜ਼ਿੰਮੇਵਾਰੀ ਪ੍ਰਬੰਧਨ ਸਲਾਹਕਾਰ ਅਤੇ ਜੋਖਮ ਸਲਾਹਕਾਰ ਫਰਮ ਅਲਵਰੇਜ ਐਂਡ ਮਾਰਸਲ ਫਰਮ ਨੂੰ ਸੌਂਪੀ ਗਈ ਹੈ। ਹਾਲਾਂਕਿ, ਭਾਰਤਪੇ ਨੇ ਮਾਧੁਰੀ ਦੇ ਅਚਾਨਕ ਛੁੱਟੀ ਤੇ ਜਾਣ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਹੈ।
ਇਹ ਵੀ ਪੜ੍ਹੋ : 2014 ਤੋਂ ਬਾਅਦ ਕੱਚਾ ਤੇਲ ਹੋਇਆ ਸਭ ਤੋਂ ਮਹਿੰਗਾ ਪਰ ਪੈਟਰੋਲ-ਡੀਜ਼ਲ ਦੇ ਭਾਅ ਸਥਿਰ, ਜਾਣੋ ਵਜ੍ਹਾ
19 ਜਨਵਰੀ ਨੂੰ, ਭਾਰਤਪੇ ਦੇ ਸਹਿ-ਸੰਸਥਾਪਕ ਅਤੇ ਪ੍ਰਬੰਧ ਨਿਰਦੇਸ਼ਕ, ਅਸ਼ਨੀਰ ਨੇ ਮਾਰਚ ਤੱਕ ਛੁੱਟੀ 'ਤੇ ਜਾਣ ਦਾ ਐਲਾਨ ਕੀਤਾ ਸੀ। ਦਰਅਸਲ, ਜਨਵਰੀ ਦੇ ਸ਼ੁਰੂ ਵਿੱਚ ਇੱਕ ਆਡੀਓ ਕਲਿੱਪ ਵਿੱਚ, ਅਸ਼ਨੀਰ ਨੂੰ ਕਥਿਤ ਤੌਰ 'ਤੇ ਕੋਟਕ ਮਹਿੰਦਰਾ ਬੈਂਕ ਦੇ ਇੱਕ ਕਰਮਚਾਰੀ ਨੂੰ ਫੋਨ 'ਤੇ ਧਮਕੀ ਦਿੰਦੇ ਹੋਏ ਸੁਣਿਆ ਗਿਆ ਸੀ। ਉਸ ਨੂੰ Nykaa ਦੇ IPO ਦੌਰਾਨ ਸ਼ੇਅਰਾਂ ਦੀ ਅਲਾਟਮੈਂਟ ਵਿੱਚ ਬੈਂਕ ਵੱਲੋਂ ਬੇਨਿਯਮੀਆਂ ਦਾ ਦੋਸ਼ ਲਗਾਉਂਦੇ ਸੁਣਿਆ ਗਿਆ।
ਹਾਲਾਂਕਿ, ਅਸ਼ਨੀਰ ਨੇ ਤੁਰੰਤ ਇਸ ਕਲਿੱਪ ਨੂੰ ਫਰਜ਼ੀ ਕਰਾਰ ਦਿੱਤਾ। ਬਾਅਦ ਵਿੱਚ ਇਹ ਸਾਹਮਣੇ ਆਇਆ ਕਿ ਅਸ਼ਨੀਰ ਅਤੇ ਉਸਦੀ ਪਤਨੀ ਮਾਧੁਰੀ ਨੇ ਅਕਤੂਬਰ 2021 ਵਿੱਚ ਕੋਟਕ ਮਹਿੰਦਰਾ ਬੈਂਕ ਨੂੰ ਵੀ Nyka ਦੇ IPO ਨੂੰ ਵਿੱਤ ਦੇਣ ਵਿੱਚ ਅਸਫਲ ਰਹਿਣ ਲਈ ਇੱਕ ਨੋਟਿਸ ਭੇਜਿਆ ਸੀ।
ਇਹ ਵੀ ਪੜ੍ਹੋ : Sebi ਨੇ ਨਿਯਮਾਂ ’ਚ ਕੀਤਾ ਬਦਲਾਅ, ‘ਤੁਰੰਤ ਸੰਦੇਸ਼ ਸੇਵਾ’ ਰਾਹੀਂ ਭੇਜੇਗਾ ਨੋਟਿਸ ਅਤੇ ਸੰਮਨ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਚੋਰੀ ਦੇ ਮੋਬਾਇਲ ਹੈਂਡਸੈੱਟ ਦਾ ਇਸਤੇਮਾਲ ਰੋਕਣ ਲਈ ਕਾਰਜ ਯੋਜਨਾ ਬਣਾਉਣਗੇ ਭਾਰਤ ਅਤੇ ਆਸੀਆਨ
NEXT STORY