ਨਵੀਂ ਦਿੱਲੀ— ਦੇਸ਼ ਭਰ 'ਚ ਕਈ ਬੈਂਕਾਂ ਦੇ ਏ.ਟੀ.ਐੱਮ. ਹੋਲੀ-ਹੋਲੀ ਸੰਖਿਆ ਨੂੰ ਘਟਾ ਰਹੇ ਹਨ। ਜੇਕਰ ਏ.ਟੀ.ਐੱਮ. ਇਸ ਤਰ੍ਹਾਂ ਹੀ ਬੰਦ ਹੁੰਦੇ ਰਹੇ ਤਾਂ ਦੇਸ਼ ਭਰ 'ਚ ਇਸ ਦੀ ਸੰਖਿਆ ਮਾਰਚ ਤੱਕ ਅੱਧੀ ਰਹਿ ਜਾਵੇਗੀ। ਜੇਕਰ ਏ.ਟੀ.ਐੱਮ. ਬੰਦ ਹੁੰਦੇ ਹਨ ਤਾਂ ਫਿਰ ਦੇਸ਼ 'ਚ ਇਕ ਵਾਰ ਫਿਰ ਤੋਂ ਨੋਟਬੰਦੀ ਜਿਹੈ ਮਾਹੌਲ ਬਣ ਜਾਣਗੇ। ਦੇਸ਼ 'ਚ ਇਸ ਸਮੇਂ ਕੁਲ 2.38 ਲੱਖ ਏ.ਟੀ.ਐੱਮ. ਕੰਮ ਕਰ ਰਹੇ ਹਨ।
ਇੰਡਸਟ੍ਰੀ ਨੇ ਦੱਸਿਆ
ਕੰਫੈਡਰੇਸ਼ਨ ਆਫ ਏ.ਟੀ.ਐੱਮ. ਇੰਡਸਟ੍ਰੀ (ਕੇ.ਟੀ.ਐੱਮ) ਨੇ ਦੱਸਿਆ ਕਿ ਏ.ਟੀ.ਐੱਮ. ਬੰਦ ਹੋਣ ਨਾਲ ਹਜ਼ਾਰਾਂ ਲੋਕਾਂ ਦੀ ਨੌਕਰੀ ਜਾਵੇਗੀ, ਨਾਲ ਹੀ ਸਰਕਾਰ ਦੇ ਵਿੱਤੀ ਸਮਾਵੇਸ਼ਨ ਕਰਨ ਦੇ ਇਰਾਦੇ ਨੂੰ ਵੀ ਝਟਕਾ ਲੱਗੇਗਾ। ਏ.ਟੀ.ਐੱਮ. ਸੇਵਾ ਦੇਣ ਵਾਲੀਆਂ ਕੰਪਨੀਆਂ ਨੂੰ ਮਾਰਚ 2019 ਤੱਕ ਲਗਭਗ 1.13 ਲੱਖ ਏ.ਟੀ.ਐੱਮ. ਬੰਦ ਕਰਨੇ ਪੈ ਸਕਦੇ ਹਨ। ਇਸ 'ਚ 1 ਲੱਖ ਆਫ ਸਾਇਟ ਏ.ਟੀ.ਐੱਮ. ਅਤੇ 15 ਹਜ਼ਾਰ ਵਹਾਇਟ ਲੇਬਲ ਏ.ਟੀ.ਐੱਮ. ਹਨ।
ਬਣ ਸਕਦਾ ਹੈ ਨੋਟਬੰਦੀ ਜਿਹਾ ਮਾਹੌਲ
ਕੇ.ਟੀ.ਐੱਮ. ਨੇ ਕਿਹਾ ਕਿ ਏ.ਟੀ.ਐੱਮ. ਕੰਪਨੀਆਂ ਹੋਲੀ-ਹੋਲੀ ਇਨਾਂ ਦੀ ਸੰਖਿਆ 'ਚ ਕਮੀ ਕਰ ਰਹੀ ਹੈ ਕਿਉਂਕਿ ਇਨ੍ਹਾਂ ਨੂੰ ਚਲਾਉਣ 'ਚ ਘਾਟਾ ਹੋ ਰਿਹਾ ਹੈ। ਹੁਣ ਫਿਲਹਾਲ ਛੋਟੇ ਸ਼ਹਿਰਾਂ 'ਚ ਏ.ਟੀ.ਐੱਮ. ਨੂੰ ਬੰਦ ਕੀਤਾ ਜਾ ਰਿਹਾ ਹੈ। ਅਜਿਹੇ 'ਚ ਏ.ਟੀ.ਐੱਮ. ਦੇ ਬੰਦ ਹੋਣ ਨਾਲ ਇਨ੍ਹਾਂ ਸ਼ਹਿਰਾਂ 'ਚ ਨੋਟਬੰਦੀ ਜਿਹੈ ਹਾਲਾਤ ਹੋ ਸਕਦੇ ਹਨ।
ਸਭ ਤੋਂ ਜ਼ਿਆਦਾ ਨੁਕਸਾਨ ਵਹਾਇਟ ਲੇਬਲ ਏ.ਟੀ.ਐੱਮ. ਆਪਰੇਟਰਸ ਨੂੰ ਹੋ ਰਿਹਾ ਹੈ ਇਹ ਜ਼ਿਆਦਾ ਘਾਟਾ ਨਹੀਂ ਚੁੱਕ ਸਕਦੇ ਹਨ। ਇਨ੍ਹਾਂ ਲਈ ਏ.ਟੀ.ਐੱਮ. ਇੰਟਰਚੇਂਜ ਹੀ ਆਮਦਨ ਦਾ ਸਾਧਨ ਹੈ। ਇਹ ਸਥਿਰ ਹੈ। ਕਾਨਫਿਡਰੇਨ ਆਫ ਏ.ਟੀ.ਐੱਮ. ਇੰਡਸਟ੍ਰੀ ਮੁਤਾਬਕ ਜੇਕਰ ਬੈਂਕਾਂ ਨੇ ਉਨ੍ਹਾਂ ਦੀ ਲਾਗਤ ਦੀ ਭਰਪਾਈ ਨਹੀਂ ਕੀਤੀ ਤਾਂ ਵੱਡੇ ਪੱਧਰ 'ਤੇ ਕਾਨਟ੍ਰੈਕਟ ਸਰੇਂਡਰ ਹੋਣਗੇ ਇਸ ਦਾ ਕਾਰਨ ਕਈ ਏ.ਟੀ.ਐੱਮ. ਬੰਦ ਹੋ ਜਾਣਗੇ।
ਇਨਫੋਸਿਸ ਆਸਟਰੇਲੀਆ 'ਚ 2020 ਤੱਕ ਦੇਵੇਗਾ 1,200 ਨੌਕਰੀਆਂ
NEXT STORY