ਨਵੀਂ ਦਿੱਲੀ- ਕਿਫ਼ਾਇਤੀ ਜਹਾਜ਼ ਸੇਵਾ ਕੰਪਨੀ ਸਪਾਈਸਜੈੱਟ ਨੇ 8 ਹੋਰ ਬੋਇੰਗ 737 ਜਹਾਜ਼ਾਂ ਲਈ ਲੀਜ਼ ਸਮਝੌਤੇ 'ਤੇ ਹਸਤਾਖ਼ਰ ਕੀਤੇ ਹਨ, ਜਿਸ ਨਾਲ 2025 ਦੇ ਵਿੰਟਰ ਸ਼ੈਡਿਊਲ ਤੋਂ ਪਹਿਲਾਂ ਉਸ ਦੇ ਬੇੜੇ ਨੂੰ ਹੋਰ ਮਜ਼ਬੂਤੀ ਮਿਲੇਗੀ। ਇਸ ਦੇ ਨਾਲ ਹੀ, ਏਅਰਲਾਈਨ ਦੇ ਬੇੜੇ 'ਚ 18 ਜਹਾਜ਼ਾਂ ਦੇ ਵਾਧੇ ਦੀ ਯੋਜਨਾ ਹੈ, ਜੋ ਆਉਣ ਵਾਲੇ ਤਿਉਹਾਰੀ ਅਤੇ ਛੁੱਟੀਆਂ ਦ ਮੌਸਮ 'ਚ ਹਵਾਈ ਯਾਤਰਾ ਦੀ ਵਧਦੀ ਮੰਗ ਪੂਰੀ ਕਰਨ ਦੀ ਉਸ ਦੀ ਵਚਨਬੱਦਤਾ ਨੂੰ ਹੋਰ ਮਜ਼ਬੂਤ ਕਰਦਾ ਹੈ। ਇਸ ਤੋਂ ਪਹਿਲਾਂ ਉਸ ਨੇ ਕੁੱਲ 10 ਬੋਇੰਗ 737 ਜਹਾਜ਼ ਵੇਟ ਲੀਜ਼ 'ਤੇ ਲੈਣ ਦੇ 2 ਸਮਝੌਤੇ ਕੀਤੇ ਸਨ, ਜੋ ਅਕਤੂਬਰ 2025 ਤੋਂ ਬੇੜੇ 'ਚ ਸ਼ਾਮਲ ਹੋਣ ਵਾਲੇ ਹਨ।
ਸਪਾਈਸਜੈੱਟ ਦੇ ਮੁੱਖ ਵਪਾਰ ਅਧਿਕਾਰੀ ਦੇਬੋਜੋ ਮਹਾਰਿਸ਼ੀ ਨੇ ਕਿਹਾ,''ਸਾਨੂੰ ਆਪਣੇ ਬੇੜੇ 'ਚ 8 ਹੋਰ ਬੋਇੰਗ 737 ਜਹਾਜ਼ਾਂ ਨੂੰ ਸ਼ਾਮਲ ਕਰਨ ਦਾ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ। ਇਹ ਨਵੇਂ ਜਹਾਜ਼ ਸਮਰੱਥਾ ਵਧਾਉਣ, ਬਿਨਾਂ ਰੁਕੇ ਕਨੈਕਟੀਵਿਟੀ ਯਕੀਨੀ ਕਰਨ ਅਤੇ ਆਪਣੇ ਯਾਤਰੀਆਂ ਨੂੰ ਬਿਹਤਰ ਉਡਾਣ ਅਨੁਭਵ ਪ੍ਰਦਾਨ ਕਰਨ ਦੀ ਸਾਡੀ ਵਚਨਬੱਧਤਾ ਦੀ ਪੁਸ਼ਟੀ ਕਰਦੇ ਹਨ। ਆਉਣ ਵਾਲੇ ਤਿਉਹਾਰੀ ਅਤੇ ਸਰਦੀਆਂ ਦੇ ਯਾਤਰਾ ਸੀਜ਼ਨ ਨਾਲ ਇਹ ਜਹਾਜ਼ ਸਾਨੂੰ ਮੁੱਖ ਮਾਰਗਾਂ 'ਤੇ ਉਡਾਣਾਂ ਦੀ ਗਿਣਤੀ ਵਧਾਉਣ ਅਤੇ ਵਧਦੀ ਯਾਤਰੀ ਮੰਗ ਨੂੰ ਪੂਰਾ ਕਰਨ 'ਚ ਮਦਦ ਕਰਨਗੇ।''
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੁੱਤਿਆਂ ਨੂੰ ਖਾਣਾ ਖੁਆ ਰਹੀ ਸੀ ਕੁੜੀ, ਅਚਾਨਕ ਹੋ ਗਿਆ ਜਾਨਲੇਵਾ ਹਮਲਾ, ਘਟਨਾ CCTV 'ਚ ਕੈਦ
NEXT STORY