ਬਿਜ਼ਨੈੱਸ ਡੈਸਕ—ਘਰੇਲੂ ਬਾਜ਼ਾਰ 'ਚ ਯਾਤਰੀ ਵਾਹਨਾਂ ਦੀ ਵਿਕਰੀ 'ਚ 18 ਸਾਲ ਦੀ ਸਭ ਤੋਂ ਜ਼ਿਆਦਾ ਗਿਰਾਵਟ ਆਈ ਹੈ। ਕਾਰ ਬਣਾਉਣ ਵਾਲੀਆਂ ਕੰਪਨੀਆਂ ਨੂੰ ਪੈਸੇਂਜਰ ਵ੍ਹੀਲਕਸ ਦੀ ਡਿਮਾਂਡ 'ਚ ਭਾਰੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਡਿਮਾਂਡ 'ਚ ਕਮੀ ਕਾਰਨ ਹਜ਼ਾਰਾਂ ਗੱਡੀਆਂ ਸ਼ੋਰੂਮ 'ਚ ਖੜ੍ਹੀਆਂ ਹਨ। ਕਾਰ ਦੀ ਵਿਕਰੀ 'ਚ ਕਮੀ ਨੂੰ ਲੈ ਕੇ ਸਭ ਤੋਂ ਵੱਡਾ ਕਾਰਨ ਜੀ.ਐੱਸ.ਟੀ. ਦਾ ਸਲੈਬ ਦੱਸਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਦੇਸ਼ 'ਚ ਨੌਕਰੀ ਦੀ ਧੀਮੀ ਗਤੀ, ਤੇਲ ਦੀਆਂ ਕੀਮਤਾਂ 'ਚ ਵਾਧੇ ਦਾ ਕਨਰ ਵੀ ਕਾਰ ਦੀ ਮੰਗ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ।
ਕਈ ਵੱਡੀਆਂ ਆਟੋ ਕੰਪਨੀਆਂ ਜਿਵੇਂ ਮਾਰੂਤੀ ਸੁਜ਼ੂਕੀ, ਮਹਿੰਦਰਾ ਅਤੇ ਟਾਟਾ ਮੋਟਰਸ ਨੇ ਆਪਣੇ ਪਿਛਲੇ ਪ੍ਰੋਡਕਸ਼ਨ ਦੇ ਸਟਾਕ ਨੂੰ ਖਤਮ ਕਰਨ ਲਈ ਫਿਲਹਾਲ ਆਪਣੇ ਪ੍ਰੋਡਕਸ਼ਨ 'ਤੇ ਰੋਕ ਲੱਗਾ ਦਿੱਤੀ ਹੈ। ਇਨ੍ਹਾਂ ਕੰਪਨੀਆਂ ਨੇ ਜੂਨ ਦੇ ਮਹੀਨੇ 'ਚ ਪਲਾਂਟ ਨੂੰ ਕੁਝ ਦਿਨਾਂ ਲਈ ਸ਼ਟਡਾਊਨ ਕਰਨ ਦਾ ਐਲਾਨ ਕੀਤਾ ਹੈ।
ਕੰਪਨੀ ਜੇਕਰ ਜ਼ਿਆਦਾ ਦਿਨ ਤਕ ਸ਼ਟਡਾਊਨ ਹੁੰਦੀ ਹੈ ਤਾਂ ਕਈ ਲੋਕਾਂ ਦੇ ਨੌਕਰੀ ਜਾਣ ਦਾ ਵੀ ਖਤਰਾ ਹੋ ਸਕਦਾ ਹੈ। ਇਸ ਸੈਕਟਰ ਤੋਂ ਭਾਰੀ ਗਿਣਤੀ 'ਚ ਕੰਮਗਾਰ ਜੁੜੇ ਗਏ ਹਨ। ਉੱਥੇ, ਮਈ ਮਹੀਨੇ 'ਚ ਯਾਤਰੀ ਵਾਹਨਾਂ ਦੀ ਵਿਕਰੀ 20.55 ਫੀਸਦੀ ਘਟ ਕੇ 2,39,347 ਵਾਹਨ ਰਹਿ ਗਈ। ਮਈ 2018 'ਚ ਇਹ ਅੰਕੜਾ 3,01,238 ਵਾਹਨ ਸੀ। ਖਾਸ ਗੱਲ ਇਹ ਹੈ ਕਿ ਪਿਛਲੇ 11 'ਚੋਂ 10 ਮਹੀਨਿਆਂ 'ਚ ਯਾਤਰੀ ਵਾਹਨਾਂ ਦੀ ਵਿਕਰੀ 'ਚ ਗਿਰਾਵਟ ਆਈ ਹੈ। ਸਿਰਫ ਅਕਤੂਬਰ 2018 ਦੀ ਅਜਿਹਾ ਰਿਹਾ ਜਦ ਯਾਤਰੀ ਵਾਹਨਾਂ ਦੀ ਵਿਕਰੀ 'ਚ 1.55 ਫੀਸਦੀ ਦਾ ਵਾਧਾ ਦਰਜ ਹੋਇਆ ਸੀ।
ਦਿੱਲੀ 'ਚ ਹਨੇਰੀ ਕਾਰਨ ਰੁਕੀ ਉਡਾਣਾਂ ਦੀ ਆਵਾਜਾਈ
NEXT STORY