ਨਵੀਂ ਦਿੱਲੀ- ਜੇ.ਐੱਸ.ਡਬਲਿਊ ਸਟੀਲ ਦੀ ਅਮਰੀਕੀ ਇਕਾਈ ਜੇ.ਐੱਸ.ਡਬਲਿਊ ਸਟੀਲ ਯੂ.ਐੱਸ.ਏ. USA ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ.ਈ.ਓ.) ਮਾਰਕ ਬੁਸ਼ ਨੇ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਵੀਰਵਾਰ ਨੂੰ ਇੱਕ ਬਿਆਨ 'ਚ ਕਿਹਾ ਕਿ ਉਨ੍ਹਾਂ ਦਾ ਅਸਤੀਫਾ ਕੰਪਨੀ ਦੇ ਬੇਟਾਊਨ 'ਚ ਆਪਣੇ ਸਟੀਲ ਪਲਾਂਟ ਆਧੁਨਿਕੀਕਰਨ ਪ੍ਰਾਜੈਕਟ ਦੇ 2023 ਦੇ ਪੂਰਾ ਹੋਣ ਤੋਂ ਪਹਿਲਾਂ ਆਇਆ ਹੈ।
ਬੁਸ਼ 2020 'ਚ ਸਮੂਹ ਦੀ ਯੂ.ਐੱਸ ਯੂਨਿਟ ਦੇ ਸੀ.ਈ.ਓ ਦੇ ਰੂਪ 'ਚ ਸ਼ਾਮਲ ਹੋਏ ਸਨ।ਬਿਆਨ 'ਚ ਕਿਹਾ ਗਿਆ ਹੈ ਕਿ ਬੁਸ਼ ਨੇ ਹੋਰ ਮੌਕਿਆਂ ਦੀ ਤਲਾਸ਼ ਕਰਨ ਲਈ ਸੀ.ਈ.ਓ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਕੰਪਨੀ ਨੇ ਕਿਹਾ ਕਿ ਜੇ.ਐੱਸ.ਡਬਲਯੂ ਸਟੀਲ ਯੂ.ਐੱਸ.ਏ ਦੇ ਮੁੱਖ ਸੰਚਾਲਨ ਅਧਿਕਾਰੀ (ਸੀ.ਓ.ਓ) ਗ੍ਰੇਗ ਮੈਨਫਰੇਡੀ, ਨਵੇਂ ਸੀ.ਈ .ਓ ਦੀ ਨਿਯੁਕਤੀ ਤੱਕ ਮਿੰਗੋ ਜੰਕਸ਼ਨ ਅਤੇ ਬੇਟਾਊਨ ਸਮੂਹਾਂ ਦੀ ਅਗਵਾਈ ਕਰਨਗੇ।
Air India ਦੀ ਬਦਲੇਗੀ ਨੁਹਾਰ, 330 ਅਰਬ ਖ਼ਰਚ ਕਰਕੇ ਕੀਤਾ ਜਾਵੇਗਾ ਆਧੁਨਿਕੀਕਰਨ
NEXT STORY