ਨਵੀਂ ਦਿੱਲੀ—ਦੇਸ਼ ਦੀਆਂ ਟਾਪ 10 'ਚੋਂ 7 ਕੰਪਨੀਆਂ ਦਾ ਬਾਜ਼ਾਰ ਪੂੰਜੀਕਰਣ (ਮਾਰਕਿਟ ਕੈਪ) ਬੀਤੇ ਹਫਤੇ 47,498.74 ਕਰੋੜ ਰੁਪਏ ਵਧਿਆ ਹੈ। ਇਨ੍ਹਾਂ 'ਚੋਂ ਸਭ ਤੋਂ ਉੱਪਰ ਰਿਲਾਇੰਸ ਇੰਡਸਟਰੀ ਰਹੀ ਹੈ। ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐੱਸ.), ਰਿਲਾਇੰਸ, ਐੱਚ.ਡੀ.ਐੱਫ.ਸੀ. ਬੈਂਕ, ਆਈ.ਟੀ.ਸੀ.,ਐੱਚ.ਡੀ.ਐੱਫ.ਸੀ., ਇੰਫੋਸਿਸ ਅਤੇ ਭਾਰਤੀ ਸਟੇਟ ਬੈਂਕ ਦੇ ਬਾਜ਼ਾਰ ਪੂੰਜੀਕਰਣ 'ਚ ਵਾਧਾ ਦਰਜ ਕੀਤਾ ਗਿਆ ਹੈ ਜਦਕਿ ਮਾਰੂਤੀ, ਹਿੰਦੁਸਤਾਨ, ਯੂਨੀਲੀਵਰ ਲਿਮਟਿਡ ਅਤੇ ਕੋਟਕ ਮਹਿੰਦਰਾ ਬੈਂਕ ਦਾ ਬਾਜ਼ਾਰ ਪੂੰਜੀਕਰਣ ਇਸ ਸਮੇਂ ਘਟਿਆ ਹੈ।
ਰਿਲਾਇੰਸ ਦਾ ਬਾਜ਼ਾਰ ਪੂੰਜੀਕਰਣ 17,270.09 ਕਰੋੜ ਰੁਪਏ ਵਧ ਕੇ 7,63,053.04 ਕਰੋੜ ਰੁਪਏ ਹੋ ਗਿਆ ਹੈ। ਇਸ ਤਰ੍ਹਾਂ ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 12,597.94 ਕਰੋੜ ਰੁਪਏ ਵਧ ਕੇ 5,73,232.15 ਕਰੋੜ ਰੁਪਏ ਹੋ ਗਿਆ ਹੈ। ਇਸ ਦੌਰਾਨ ਟੀ.ਸੀ.ਐੱਸ. ਦਾ ਬਾਜ਼ਾਰ ਪੂੰਜੀਕਰਣ 6,317.15 ਕਰੋੜ ਰੁਪਏ ਵਧ ਕੇ 7,63,360.46 ਕਰੋੜ ਰੁਪਏ ਰਿਹਾ ਹੈ। ਐੱਸ.ਬੀ.ਆਈ. ਦਾ ਬਾਜ਼ਾਰ ਪੂੰਜੀਕਰਣ 2,220.89 ਕਰੋੜ ਰੁਪਏ ਵਧ ਕੇ 2,71,709.07 ਕਰੋੜ ਰੁਪਏ ਹੋ ਗਿਆ ਹੈ।
ਇੰਫੋਸਿਸ ਦੇ ਬਾਜ਼ਾਰ ਪੂੰਜੀਕਰਣ 'ਚ 4,608.51 ਕਰੋੜ ਰੁਪਏ ਦਾ ਵਾਧਾ ਹੋਇਆ ਹੈ ਅਤੇ ਇਹ 3,02,459.79 ਕਰੋੜ ਰੁਪਏ ਅਤੇ ਐੱਚ.ਡੀ.ਐੱਫ.ਸੀ. ਦਾ ਬਾਜ਼ਾਰ ਪੂੰਜੀਕਰਣ 177.47 ਕਰੋੜ ਰੁਪਏ ਵਧ ਕੇ 3,33,892.33 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ।
ਉੱਧਰ ਦੂਜੇ ਪਾਸੇ ਕੋਟਕ ਮਹਿੰਦਰਾ ਦਾ ਬਾਜ਼ਾਰ ਪੂੰਜੀਕਰਣ ਇਸ ਦੌਰਾਨ 4,270.16 ਕਰੋੜ ਰੁਪਏ ਘਟ ਕੇ 2,45,305.58 ਕਰੋੜ ਰੁਪਏ ਰਿਹਾ ਜਦਕਿ ਹਿੰਦੁਸਤਾਨ ਯੂਨੀਲੀਵਰ ਦੇ ਬਾਜ਼ਾਰ ਪੂੰਜੀਕਰਣ 'ਚ 2,326.98 ਕਰੋੜ ਰੁਪਏ ਦੀ ਕਮੀ ਆਈ ਅਤੇ ਇਹ 3,78,529.51 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ।
ਮਾਰੂਤੀ ਦੇ ਬਾਜ਼ਾਰ ਪੂੰਜੀਕਰਣ 'ਚ ਇਸ ਦੌਰਾਨ 1,117.69 ਕਰੋੜ ਰੁਪਏ ਦੀ ਕਮੀ ਦੇਖੀ ਗਈ ਅਤੇ ਇਹ 2,76,444.04 ਕਰੋੜ ਰੁਪਏ 'ਤੇ ਪਹੁੰਚ ਗਿਆ ਹੈ। ਬਾਜ਼ਾਰ ਪੂੰਜੀਕਰਣ ਦੇ ਹਿਸਾਬ ਨਾਲ ਟੀ.ਸੀ.ਐੱਸ. ਚੋਟੀ 'ਤੇ ਬਣੀ ਰਹੀ। ਇਸ ਤੋਂ ਬਾਅਦ ਕ੍ਰਮਵਾਰ ਰਿਲਾਇੰਸ ਇੰਡਸਟਰੀਜ਼, ਐੱਚ.ਡੀ.ਐੱਫ.ਸੀ. ਬੈਂਕ, ਹਿੰਦੁਸਤਾਨ, ਯੂਨੀਲੀਵਰ, ਆਈ.ਟੀ., ਐੱਚ.ਡੀ.ਐੱਫ.ਸੀ., ਇੰਫੋਸਿਸ, ਮਾਰੂਤੀ, ਐੱਸ.ਬੀ.ਆਈ. ਅਤੇ ਕੋਟਕ ਮਹਿੰਦਰਾ ਬੈਂਕ ਦਾ ਸਥਾਨ ਰਿਹਾ ਹੈ।
ਮੋਬਾਇਲ ਦਾ ਡਾਟਾ ਨਹੀਂ ਹੋਵੇਗਾ ਲੀਕ, ਪ੍ਰਾਈਵੇਸੀ ਸਕਿਓਰ ਕਰੇਗੀ ਸਰਕਾਰ
NEXT STORY