ਨਵੀਂ ਦਿੱਲੀ—ਦੇਸ਼ ਦੀਆਂ ਦਿੱਗਜ 10 ਕੰਪਨੀਆਂ 'ਚੋਂ 7 ਦਾ ਬਾਜ਼ਾਰ ਪੂੰਜੀਕਰਣ ( ਐੱਮਕੈਪ) 'ਚ ਪਿਛਲੇ ਹਫਤੇ 63,751.48 ਕਰੋੜ ਰੁਪਏ ਦਾ ਵਾਧਾ ਹੋਇਆ। ਟੀ.ਸੀ.ਐੱਸ. ਅਤੇ ਮਾਰੂਤੀ ਸੁਜੂਕੀ ਜ਼ਿਆਦਾਤਰ ਲਾਭ 'ਚ ਰਹੀ। ਸ਼ੁੱਕਰਵਾਰ ਨੂੰ ਸਮਾਪਤ ਹਫਤੇ 'ਚ ਜਿੱਥੇ ਟਾਟਾ ਕੰਸਲਟੇਂਸੀ ਸਰਵਿਸੇਜ ( ਟੀ.ਸੀ.ਐੱਸ) ਐੱਚ.ਡੀ.ਐੱਫ.ਸੀ. ਬੈਂਕ, ਮਾਰੂਤੀ, ਐੱਚ.ਯੂ.ਐੱਲ, ਐੱਸ.ਬੀ.ਆਈ, ਓ.ਐੱਨ.ਜੀ.ਸੀ. ਅਤੇ ਇਨਫੋਸਿਸ ਦੇ ਬਾਜ਼ਾਰ ਪੂੰਜੀਕਰਣ 'ਚ ਵਾਧਾ ਦਰਜ ਕੀਤਾ ਗਿਆ ਉਥੇ ਰਿਲਾਇੰਸ ਇੰਡਸਟਰੀਜ਼ ਆਈ.ਟੀ.ਸੀ. ਅਤੇ ਐੱਚ.ਡੀ.ਐੱਫ.ਸੀ. ਨੁਕਸਾਨ 'ਚ ਰਹੀ।
ਦੇਸ਼ ਦੇ ਸਭ ਤੋਂ ਵੱਡੇ ਐੱਸ.ਬੀ.ਆਈ. ਦਾ ਐਮਕੈਪ 6,128.76 ਕਰੋੜ ਰੁਪਏ ਵੱਧ ਕੇ 2,76,096.24 ਕਰੋੜ ਰੁਪਏ ਜਦਕਿ ਹਿੰਦੂਸਤਾਨ ਯੂਨੀਲੀਵਰ ਦਾ ਬਾਜ਼ਾਰ ਪੂੰਜੀਕਰਣ 5,735.87 ਕਰੋੜ ਰੁਪਏ ਵੱਧ ਕੇ 2,92,561.75 ਕਰੋੜ ਰੁਪਏ ਰਿਹਾ। ਇੰਫੋਸਿਸ ਦਾ ਬਾਜ਼ਾਰ ਮੁਲਾਂਕਣ 3,434 ਕਰੋੜ ਰੁਪਏ ਵਧ ਕੇ 2,38,519.78 ਕਰੋੜ ਰੁਪਏ ਜਦਕਿ ਐੱਚ.ਡੀ.ਐੱਫ.ਸੀ. ਬੈਂਕ ਦਾ ਬਾਜ਼ਾਰ ਪੂੰਜੀਕਰਣ 1,112.87 ਕਰੋੜ ਰੁਪਏ ਵੱਧ ਕੇ 4,85,870.22 ਕਰੋੜ ਰੁਪਏ ਪਹੁੰਚ ਗਿਆ। ਦੂਸਰੇ ਪਾਸੇ ਐੱਚ.ਡੀ.ਐੱਫ.ਸੀ ਦੀ ਬਾਜ਼ਾਰ ਹੈਸਿਅਤ 2,315.73 ਕੋਰੜ ਰੁਪਏ ਘਟਾ ਕੇ 2,72,832.23 ਕਰੋੜ ਰੁਪਏ ਜਦਕਿ ਆਈ.ਟੀ.ਸੀ. ਦਾ ਐਮਕੈਪ 1,706.35 ਕਰੋੜ ਰੁਪਏ ਘੱਟ ਹੋ ਕੇ 3,20,976.47 ਕਰੋੜ ਰੁਪਏ ਰਿਹਾ।
ਰਿਲਾਇੰਸ ਇੰਡਸਟਰੀਜ਼ ਦਾ ਬਾਜ਼ਾਰ ਪੂੰਜੀਕਰਣ 886.69 ਕਰੋੜ ਰੁਪਏ ਘਟਾ ਕੇ 5,81,732.30 ਕਰੋੜ ਰੁਪਏ ਪਹੁੰਚ ਗਿਆ। ਦਿੱਗਜ਼ 10 ਕੰਪਨੀਆਂ 'ਚ ਰਿਲਾਇੰਸ ਇੰਡਸਟਰੀਜ਼ ਅੱਗੇ ਰਹੀ। ਉਸਦੇ ਬਾਅਦ ਕਰਮਵਾਰ ਟੀ.ਸੀ.ਐੱਸ, ਐੱਚ.ਡੀ.ਐੱਫ.ਸੀ ਬੈਂਕ, ਆਈ.ਟੀ.ਸੀ, ਮਾਰੂਤੀ, ਐੱਚ.ਯੂ.ਐੱਲ, ਐੱਸ.ਬੀ.ਆਈ.ਐੱਚ.ਡੀ.ਐੱਫ.ਸੀ., ਓ.ਐੱਨ.ਜੀ.ਸੀ ਅਤੇ ਇੰਫੋਸਿਸ ਦਾ ਸਥਾਨ ਰਿਹਾ। ਪਿਛਲੇ ਹਫਤੇ ਮੁੰਬਈ ਸ਼ੇਅਰ ਬਾਜ਼ਾਰ ਦਾ ਸੈਂਸੈਕਸ 477.33 ਅੰਕ ਜਾਂ 1.42 ਪ੍ਰਤੀਸ਼ਤ ਅਤੇ ਨਿਫਟੀ 159.75 ਅੰਕ ਜਾਂ 1.54 ਪ੍ਰਤੀਸ਼ਤ ਮਜ਼ਬੂਤ ਹੋਇਆ।
ਵਿਦੇਸ਼ੀ ਮੁਦਰਾ ਭੰਡਾਰ 48.82 ਕਰੋੜ ਡਾਲਰ ਵਧਿਆ
NEXT STORY