ਮੁੰਬਈ (ਭਾਸ਼ਾ)- ਬਾਲੀਵੁੱਡ ਅਦਾਕਾਰ ਜਤਿੰਦਰ ਕਪੂਰ ਨੇ ਰਾਤੋ-ਰਾਤ 855 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਦਰਅਸਲ ਜਤਿੰਦਰ ਅਤੇ ਉਨ੍ਹਾਂ ਦੇ ਪਰਿਵਾਰ ਦੀ ਮਾਲਕੀ ਵਾਲੀਆਂ ਕੰਪਨੀਆਂ ਪੈਂਥਿਅਨ ਬਿਲਡਕਾਨ ਪ੍ਰਾਈਵੇਟ ਲਿਮਟਿਡ ਅਤੇ ਤੁਸ਼ਾਰ ਇੰਫਰਾ ਡਿਵੈਲਪਰਜ਼ ਪ੍ਰਾਈਵੇਟ ਲਿਮਟਿਡ ਨੇ ਮੁੰਬਈ ਦੇ ਅੰਧੇਰੀ ਵਿਚ ਕੁਝ ਬਿਲਟ-ਅੱਪ ਖੇਤਰ ਵਾਲੀ ਜ਼ਮੀਨ 855 ਕਰੋੜ ਰੁਪਏ ਵਿਚ ਵੇਚੀ ਹੈ। ਰੀਅਲ ਅਸਟੇਟ ਸਲਾਹਕਾਰ ਸਕੁਏਅਰ ਯਾਰਡਜ਼ ਨੇ ਇਕ ਬਿਆਨ ਵਿਚ ਕਿਹਾ ਕਿ ਇਸ ਲੈਣ-ਦੇਣ ’ਚ ਕੁੱਲ 9,664.68 ਵਰਗ ਮੀਟਰ (0.96 ਹੈਕਟੇਅਰ ਜਾਂ 2.39 ਏਕੜ) ਦੇ ਖੇਤਰਫਲ ਵਿਚ ਫੈਲੇ 2 ਪਲਾਟ ਸ਼ਾਮਲ ਹਨ।
ਇਹ ਵੀ ਪੜ੍ਹੋ: ਪਰਿਵਾਰ ਨਾਲ ਜਾਂਦੇ ਅਦਾਕਾਰ ਨਾਲ ਵਾਪਰ ਗਿਆ ਭਿਆਨਕ ਹਾਦਸਾ ! ਪਿਤਾ ਦੀ ਹੋ ਗਈ ਮੌਤ, ਖ਼ੁਦ ਵੀ...
ਇਸ ਸਾਈਟ ’ਤੇ ਵਰਤਮਾਨ ਵਿਚ ਬਾਲਾਜੀ ਆਈ. ਟੀ. ਪਾਰਕ ਸਥਿਤ ਹੈ ਅਤੇ ਇਸ ਵਿਚ 3 ਨਿਰਮਤ ਇਮਾਰਤਾਂ ਸ਼ਾਮਲ ਹਨ। ਉਨ੍ਹਾਂ ਦਾ ਕੁੱਲ ਨਿਰਮਾਣ ਖੇਤਰ 45,572.14 ਵਰਗ ਮੀਟਰ (ਲੱਗਭਗ 4,90,534 ਵਰਗ ਫੁੱਟ) ਹੈ। ਇਸ ਸੌਦੇ ਵਿਚ 8.69 ਕਰੋੜ ਰੁਪਏ ਦੀ ਸਟਾਂਪ ਡਿਊਟੀ ਅਤੇ 30,000 ਰੁਪਏ ਦੀ ਰਜਿਸਟ੍ਰੇਸ਼ਨ ਫੀਸ ਸ਼ਾਮਲ ਸੀ। ਇਹ ਲੈਣ-ਦੇਣ ਮਈ 2025 ਵਿਚ ਰਜਿਸਟਰ ਕੀਤਾ ਗਿਆ।
ਇਹ ਵੀ ਪੜ੍ਹੋ: ਵਿਆਹ ਮਗਰੋਂ ਪਰਪਲ ਸਾੜੀ 'ਚ ਨਜ਼ਰ ਆਈ ਹਿਨਾ ਖਾਨ, ਤਸਵੀਰਾਂ ਵੇਖ ਫੈਨਜ਼ ਬੋਲੇ- "ਸਭ ਤੋਂ ਸੋਹਣੀ ਦੁਲਹਨ"
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵੱਡੀ ਖਬਰ; ਬਾਡੀ ਬਿਲਡਰ ਤੇ ਐਕਟਰ ਵਰਿੰਦਰ ਘੁੰਮਣ ਵੱਲੋਂ ਵਿਧਾਨ ਸਭਾ ਚੋਣਾਂ ਲੜਨ ਦਾ ਐਲਾਨ, ਲੋਕਾਂ ਤੋਂ ਮੰਗੀ ਰਾਏ
NEXT STORY