ਭਾਰਤੀ ਸ਼ੇਅਰ ਬਾਜ਼ਾਰ ਇਸ ਸਮੇਂ ਸੀਮਿਤ ਘੇਰੇ ’ਚ ਬਹੁਤ ਜ਼ਿਆਦਾ ਅਸਥਿਰਤਾ ਨਾਲ ਕਾਰੋਬਾਰ ਕਰ ਰਿਹਾ ਹੈ। ਟਰੇਂਡ ਅਤੇ ਢਾਂਚਾਗਤ ਮਜ਼ਬੂਤੀ ਬਣੀ ਹੋਈ ਹੈ ਪਰ ਫੈਸਲਾਕੁੰਨ ਬ੍ਰੇਕਆਊਟ ਦੀ ਉਡੀਕ ਹੈ । ਬੀਤੇ ਹਫਤੇ ਬਾਜ਼ਾਰ ’ਚ ਤੇਜ਼ੀ ਦੀ ਸ਼ੁਰੂਆਤ ਤੋਂ ਬਾਅਦ ਇਕ ਦਿਨ ’ਚ ਕੁਰੈਕਸ਼ਨ ਆਈ ਅਤੇ ਫਿਰ ਤੇਜ਼ੀ ਨਾਲ ਵਾਪਸੀ ਹੋਈ, ਜਿਸ ਨਾਲ ਇਹ ਸਪੱਸ਼ਟ ਹੁੰਦਾ ਹੈ ਕਿ ਗਿਰਾਵਟ ’ਤੇ ਨਿਵੇਸ਼ਕ ਖਰੀਦਦਾਰੀ ਕਰ ਰਹੇ ਹਨ।
ਇਹ ਵੀ ਪੜ੍ਹੋ : Gold ਖ਼ਰੀਦਣ ਸਮੇਂ Hallmark logo ਦੀ ਥਾਂ ਦੇਖੋ ਇਹ Govt. App, ਨਹੀਂ ਤਾਂ ਸੋਨੇ ਦੀ ਥਾਂ ਖਰੀਦ ਲਓਗੇ ਪਿੱਤਲ!
ਨਿਫਟੀ ਨੇ 25062 ਦਾ ਉੱਚਾ ਪੱਧਰ ਅਤੇ 24462 ਦਾ ਹੇਠਲਾ ਪੱਧਰ ਬਣਾ ਕੇ ‘ਇਨਸਾਈਡ ਕੈਂਡਲ’ ਦਾ ਗਠਨ ਕੀਤਾ ਹੈ। ਜੇਕਰ 25062 ਦੇ ’ਤੇ ਰੋਜ਼ਾਨਾ ਕਲੋਜ਼ਿੰਗ ਮਿਲਦੀ ਹੈ ਤਾਂ ਤੇਜ਼ੀ ਦੀ ਪੁਸ਼ਟੀ ਹੋ ਸਕਦੀ ਹੈ, ਜਦੋਂਕਿ 24462 ਦੇ ਹੇਠਾਂ ਕਲੋਜ਼ਿੰਗ ਨਾਲ ਕਮਜ਼ੋਰੀ ਦੇ ਸੰਕੇਤ ਮਿਲਣਗੇ। ਫਿਲਹਾਲ 20-ਡੇ ਐੱਸ. ਐੱਮ. ਏ. ’ਤੇ ਨਿਫਟੀ ਨੂੰ ਸਪੋਰਟ ਮਿਲ ਰਿਹਾ ਹੈ ਅਤੇ ਆਰ. ਐੱਸ. ਆਈ. 60 ਕੋਲ ਪਹੁੰਚ ਹੋ ਰਿਹਾ ਹੈ। ਹਫਤਾਵਾਰ ਕਲੋਜ਼ਿੰਗ 24800 ’ਤੇ ਰਹੀ ਹੈ, ਜਦੋਂਕਿ 24500 ਮਜ਼ਬੂਤ ਸਮਰਥਨ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : LIC ਨੇ ਬਣਾਇਆ ਗਿੰਨੀਜ਼ ਵਰਲਡ ਰਿਕਾਰਡ; ਦੇਸ਼ ਭਰ ਦੇ 4,52,839 ਏਜੰਟਾਂ ਨੇ ਮਿਲ ਕੇ ਰਚਿਆ ਇਤਿਹਾਸ
ਆਪਸ਼ਨ ਡੇਟਾ ਅਨੁਸਾਰ 25,000 ਕਾਲ ਆਪਸ਼ਨ ’ਤੇ ਮਹੱਤਵਪੂਰਨ ਓਪਨ ਇੰਟਰਸਟ ਵੇਖਿਆ ਗਿਆ ਹੈ, ਜੋ ਨਜ਼ਦੀਕ ਮਿਆਦ ’ਚ ਇਕ ਮਾਮੂਲੀ ਰੁਕਾਵਟ ਦੇ ਰੂਪ ’ਚ ਕਾਰਜ ਕਰ ਸਕਦਾ ਹੈ। ਬੈਂਕ ਨਿਫਟੀ ਨੇ ਨਿਫਟੀ ਤੋਂ ਬਿਹਤਰ ਪ੍ਰਦਰਸ਼ਨ ਕੀਤਾ ਹੈ ਅਤੇ ਹੁਣ ਤੱਕ ਦੀ ਸਭ ਤੋਂ ਉੱਚੀ ਹਫਤਾਵਾਰ ਕਲੋਜ਼ਿੰਗ ਦਿੱਤੀ ਹੈ। 55400 ਦੇ ’ਤੇ ਰੋਜ਼ਾਨਾ ਕਲੋਜ਼ਿੰਗ ਮਿਲਣ ’ਤੇ 56000–57100 ਤੱਕ ਦੀ ਰੈਲੀ ਸੰਭਵ ਹੈ। 54400 ਤੱਕ ‘ਬਾਏ ਆਨ ਡਿਪਸ’ ਦੀ ਰਣਨੀਤੀ ਕਾਰਗਰ ਰਹੇਗੀ। 55650 ਇਕ ਮਹੱਤਵਪੂਰਨ ਬਲਾਕ ਹੈ ਅਤੇ ਆਰ. ਐੱਸ. ਆਈ. ਇੱਥੇ ਵੀ 60 ਕੋਲ ਬਣਿਆ ਹੋਇਆ ਹੈ।
ਇਹ ਵੀ ਪੜ੍ਹੋ : ਫਲਾਈਟ ਦੇ ਟੇਕਆਫ-ਲੈਂਡਿੰਗ ਦੇ ਸਮੇਂ ਬਾਰੀਆਂ ਦੇ ਸ਼ੈੱਡਜ਼ ਬੰਦ ਰੱਖਣ ਦੇ ਹੁਕਮ,ਫੋਟੋਗ੍ਰਾਫੀ-ਵੀਡੀਓਗ੍ਰਾਫੀ ’ਤੇ ਪਾਬੰਦੀ
ਸੈਕਟੋਰਲ ਪੱਧਰ ’ਤੇ ਨਿਫਟੀ ਆਈ. ਟੀ. ਆਉਣ ਵਾਲੇ ਹਫਤੇ ’ਚ ਤੇਜ਼ੀ ਨੂੰ ਲੀਡ ਕਰ ਸਕਦਾ ਹੈ। ਰਿਅਲਟੀ ਸੈਕਟਰ ਆਪਣੇ ਰੈਸਿਸਟੈਂਸ ਕੋਲ ਹੈ ਅਤੇ ਬ੍ਰੇਕਆਊਟ ’ਤੇ ਤੇਜ਼ੀ ਸੰਭਵ ਹੈ, ਜਦੋਂਕਿ ਆਟੋ ਕੰਪੋਨੈਂਟਸ ’ਚ ਗਿਰਾਵਟ ’ਤੇ ਸੀਮਿਤ ਮਾਤਰਾ ’ਚ ਖਰੀਦਦਾਰੀ ਉਚਿਤ ਰਹੇਗੀ।
ਕਮੋਡਿਟੀ ਬਾਜ਼ਾਰ ’ਚ ਸੋਨੇ ਨੇ ਵੀਕਲੀ ਚਾਰਟ ’ਤੇ ਡਬਲ ਬਾਟਮ ਬਣਾਇਆ ਹੈ। 92,200 ਦੀ ਨੇਕਲਾਈਨ ਸਪੋਰਟ ਦਾ ਕਾਰਜ ਕਰ ਰਹੀ ਹੈ। ਜੇਕਰ 96,600 ਦੇ ’ਤੇ ਬ੍ਰੇਕਆਊਟ ਹੁੰਦਾ ਹੈ, ਤਾਂ ਤੇਜ਼ੀ ਵੇਖੀ ਜਾ ਸਕਦੀ ਹੈ, ਨਹੀਂ ਤਾਂ 92,500–96,600 ਦੇ ਵਿਚ ਟਰੇਡ ਜਾਰੀ ਰਹਿ ਸਕਦਾ ਹੈ। ਚਾਂਦੀ ’ਚ ’ਤੇ ਬਲਾਕ 1,00,000 ਅਤੇ ਸਮਰਥਨ 95,000 ਨਜ਼ਦੀਕ ਹੈ।
ਇਹ ਵੀ ਪੜ੍ਹੋ : ED ਦੀ ਵੱਡੀ ਕਾਰਵਾਈ, UCO Bank ਦੇ ਸਾਬਕਾ MD ਕੋਲੋਂ ਮਿਲੀ 75 ਕਰੋੜ ਦੀ ਜਾਇਦਾਦ
ਇੰਡੀਆ ਵਿਕਸ ਹੁਣ ਵੀ 17 ਦੇ ਕਰੀਬ ਬਣਿਆ ਹੋਇਆ ਹੈ, ਜੋ ਬਾਜ਼ਾਰ ’ਚ ਲਗਾਤਾਰ ਵੋਲੈਟੀਲਿਟੀ ਦਾ ਸੰਕੇਤ ਦੇ ਰਿਹਾ ਹੈ। ਅੰਤਰਰਾਸ਼ਟਰੀ ਬਾਜ਼ਾਰਾਂ ’ਚ ਇਸ ਹਫਤੇ ਕੁਰੈਕਸ਼ਨ ਵੇਖੀ ਗਈ ਹੈ; ਡਾਓ ਜੋਂਸ ਹੁਣ ਸੀਮਿਤ ਘੇਰੇ ’ਚ ਇਕਜੁਟ ਹੋ ਸਕਦਾ ਹੈ ਅਤੇ ਨੈਸਡੈਕ ਆਪਣੇ ਸਪੋਰਟ ਪੱਧਰ ਕੋਲ ਟਰੇਡ ਕਰ ਰਿਹਾ ਹੈ। ਕੁਲ ਮਿਲਾ ਕੇ, ਬਾਜ਼ਾਰ ਹੁਣ ਇਕ ਫੈਸਲਾਕੁੰਨ ਮੋੜ ’ਤੇ ਹੈ, ਜਿੱਥੇ ਤਕਨੀਕੀ ਪੱਧਰ, ਆਪਸ਼ਨ ਡੇਟਾ ਅਤੇ ਕੌਮਾਂਤਰੀ ਸੰਕੇਤ ਮਿਲ ਕੇ ਅਗਲੇ ਵੱਡੇ ਮੂਵ ਦਾ ਰਸਤਾ ਤੈਅ ਕਰਨਗੇ। ਚੌਕਸ ਰਣਨੀਤੀ ਅਤੇ ਪ੍ਰਮੁੱਖ ਪੱਧਰਾਂ ’ਤੇ ਪੈਨੀ ਨਜ਼ਰ ਹੀ ਇਸ ਸਮੇਂ ਦੀ ਸਭ ਤੋਂ ਅਹਿਮ ਜ਼ਰੂਰਤ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
600 ਸਾਲ ਪਹਿਲਾਂ ਹੋਈ ਸੀ ਖੋਜ, ਹੁਣ ਇਸ ਇਲਾਕੇ ’ਚ ਬਣੇਗਾ ਦੁਨੀਆ ਦਾ ਦੂਜਾ ਵੱਡਾ ਸਟੀਲ ਹੱਬ!
NEXT STORY