ਨਵੀਂ ਦਿੱਲੀ—ਬੀਤੇ ਹਫਤੇ ਦੇ ਕਾਰੋਬਾਰ 'ਚ ਦੇਸ਼ ਦੀਆਂ ਟਾਪ 10 'ਚੋਂ 5 ਕੰਪਨੀਆਂ ਦੇ ਕੁੱਲ ਮਾਰਕਿਟ ਕੈਪ 'ਚ 26,157.12 ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਪਿਛਲੇ ਹਫਤੇ ਰਿਲਾਇੰਸ ਇੰਡਸਟਰੀਜ਼ (ਆਰ.ਆਈ.ਐੱਲ.) ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਇਆ ਹੈ। ਆਰ.ਆਈ.ਐੱਲ. ਦਾ ਮਾਰਕਿਟ ਕੈਪ 12,111.87 ਕਰੋੜ ਰੁਪਏ ਵਧ ਕੇ 6,93,022.48 ਕਰੋੜ ਰੁਪਏ ਹੋ ਗਿਆ ਹੈ। ਉੱਧਰ ਐੱਫ.ਐੱਮ.ਸੀ.ਜੀ. ਮੇਜਰ ਹਿੰਦੁਸਤਾਨ ਯੂਨੀਲੀਵਰ ਲਿਮਟਿਡ ਦਾ ਮਾਰਕਿਟ ਵੈਲਿਊ 8,431.31 ਕਰੋੜ ਰੁਪਏ ਉਛਲ ਕੇ 3,62,048,36 ਕਰੋੜ ਰੁਪਏ ਅਤੇ ਆਟੋ ਮੇਕਰ ਮਾਰੂਤੀ ਸੁਜ਼ੂਕੀ ਦਾ ਵੈਲਿਊਏਸ਼ਨ 3,888.27 ਕਰੋੜ ਰੁਪਏ ਚੜ੍ਹ ਕੇ 2,19,476.27 ਕਰੋੜ ਰੁਪਏ ਹੋ ਗਿਆ।
ਰਿਲਾਇੰਸ ਇੰਡਸਟਰੀਜ਼ ਸਭ ਤੋਂ ਵੱਡੇ ਗੇਨਰ ਦੇ ਰੂਪ 'ਚ ਉਭਰੀ ਇਸ ਤੋਂ ਇਲਾਵਾ, ਐੱਚ.ਡੀ.ਐੱਫ.ਸੀ.ਬੈਂਕ, ਐੱਚ.ਯੂ.ਐੱਲ., ਆਈ.ਸੀ.ਆਈ.ਸੀ.ਆਈ. ਇੰਡੀਆ ਦੇ ਮਾਰਕਿਟ ਕੈਪ 'ਚ ਵਾਧਾ ਦਰਜ ਕੀਤਾ ਗਿਆ ਉਧਰ ਆਈ.ਟੀ.ਸੀ., ਐੱਚ.ਡੀ.ਐੱਫ.ਸੀ., ਇੰਫੋਸਿਸ ਅਤੇ ਸਟੇਟ ਬੈਂਕ ਆਫ ਇੰਡੀਆ ਦੇ ਮਾਰਕਿਟ ਕੈਪ 'ਚ ਗਿਰਾਵਟ ਰਹੀ। ਟਾਟਾ ਕੰਸਲਟੈਂਸੀ ਸਰਵਿਸਿਜ਼ ਦੇ ਵੈਲਿਊਏਸ਼ਨ 'ਚ ਕੋਈ ਬਦਲਾਅ ਨਹੀਂ ਹੋਇਆ। ਆਈ.ਸੀ.ਆਈ.ਸੀ.ਆਈ. ਬੈਂਕ ਦਾ ਵੈਲਿਊਏਸ਼ਨ 978.28 ਕਰੋੜ ਰੁਪਏ ਉਛਲ ਕੇ 2,29,008.87 ਕਰੋੜ ਰੁਪਏ ਜਦੋਂਕਿ ਐੱਚ.ਡੀ.ਐੱਫ.ਸੀ. ਬੈਂਕ ਦਾ ਐੱਮ ਕੈਪ 747.39 ਕਰੋੜ ਰੁਪਏ ਦੇ ਵਾਧੇ ਦੇ ਨਾਲ 5,29,869.96 ਕਰੋੜ ਰੁਪਏ ਹੋਇਆ।
ਉੱਧਰ ਦੂਜੇ ਪਾਸੇ ਆਈ.ਟੀ.ਸੀ. ਦਾ ਮਾਰਕਿਟ ਕੈਪ 6,244.29 ਕਰੋੜ ਰੁਪਏ ਘੱਟ ਕੇ 3,39,456.93 ਕਰੋੜ ਰੁਪਏ ਅਤੇ ਐੱਸ.ਬੀ.ਆਈ. ਦਾ ਵੈਲਿਊਏਸ਼ਨ 2,186.52 ਕਰੋੜ ਰੁਪਏ ਡਿੱਗ ਕੇ 2,52,565.83 ਕਰੋੜ ਰੁਪਏ ਰਿਹਾ। ਐੱਚ.ਡੀ.ਐੱਫ.ਸੀ. ਦਾ ਮਾਰਕਿਟ ਵੈਲਿਊ 9.27.42 ਕਰੋੜ ਰੁਪਏ ਫਿਸਲ ਕੇ 2,88,947.62 ਕਰੋੜ ਰੁਪਏ ਹੋ ਗਿਆ। ਮਾਰਕਿਟ ਕੈਪ ਦੇ ਹਿਸਾਬ ਨਾਲ ਟੀ.ਸੀ.ਐੱਸ. ਪਹਿਲੇ ਸਥਾਨ 'ਤੇ ਬਣੀ ਰਹੀ। ਇਸ ਦੇ ਬਾਅਦ ਆਰ.ਆਈ.ਐੱਲ, ਐੱਚ.ਡੀ.ਐੱਫ.ਸੀ. ਬੈਂਕ, ਐੱਚ.ਯੂ.ਐੱਲ, ਆਈ.ਟੀ.ਸੀ., ਐੱਚ.ਡੀ.ਐੱਫ.ਸੀ., ਇੰਫੋਸਿਸ, ਐੱਸ.ਬੀ.ਆਈ., ਆਈ.ਸੀ.ਆਈ.ਸੀ.ਆਈ. ਬੈਂਕ ਅਤੇ ਮਾਰੂਤੀ ਸੁਜ਼ੂਕੀ ਦਾ ਸਥਾਨ ਰਿਹਾ।
Apple ਚੁੱਕਣ ਜਾ ਰਿਹੈ ਇਹ ਕਦਮ, ਆਨਲਾਈਨ ਡਿਸਕਾਊਂਟ ਹੋ ਸਕਦੈ ਖਤਮ!
NEXT STORY