ਨਵੀਂ ਦਿੱਲੀ—ਅਕਤੂਬਰ 'ਚ ਮਾਰੂਤੀ ਸੁਜ਼ੂਕੀ ਦੀ ਵਿਕਰੀ ਸਪਾਟ ਰਹੀ ਹੈ। ਅਕਤੂਬਰ 'ਚ ਮਾਰੂਤੀ ਨੇ ਕੁੱਲ 1.47 ਲੱਖ ਗੱਡੀਆਂ ਵੇਚੀਆਂ ਹਨ। ਉੱਧਰ ਪਿਛਲੇ ਸਾਲ ਅਕਤੂਬਰ 'ਚ ਮਾਰੂਤੀ ਨੇ ਕੁੱਲ 1.46 ਲੱਖ ਗੱਡੀਆਂ ਵੇਚੀਆਂ ਸਨ।
ਮਾਰੂਤੀ ਦੇ ਐਕਸਪੋਰਟ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਸਾਲ ਦਰ ਸਾਲ ਆਧਾਰ 'ਤੇ ਅਕਤੂਬਰ 'ਚ ਮਾਰੂਤੀ ਦਾ ਐਕਸਪੋਰਟ 10,446 ਯੂਨਿਟ ਤੋਂ 17 ਫੀਸਦੀ ਘਟ ਕੇ 8,666 ਯੂਨਿਟ ਰਿਹਾ ਹੈ। ਉੱਧਰ ਸਾਲਾਨਾ ਆਧਾਰ 'ਤੇ ਅਕਤੂਬਰ 'ਚ ਮਾਰੂਤੀ ਦੀ ਘਰੇਲੂ ਵਿਕਰੀ 1.36 ਲੱਖ ਯੂਨਿਟ ਤੋਂ 1.5 ਫੀਸਦੀ ਵਧ ਕੇ 1.38 ਲੱਖ ਯੂਨਿਟ ਰਹੀ ਹੈ।
ਭਾਰਤ ਨੂੰ US ਤੋਂ ਮਿਲੇਗੀ ਵੱਡੀ ਰਾਹਤ, ਈਰਾਨ ਤੋਂ ਇੰਪੋਰਟ ਕਰ ਸਕੇਗਾ 'ਪੈਟਰੋਲ'
NEXT STORY