ਨਵੀਂ ਦਿੱਲੀ—ਦਸੰਬਰ ਮਹੀਨੇ 'ਚ ਮਾਰੂਤੀ ਸੁਜ਼ੂਕੀ ਦੀ ਵਿਕਰੀ 'ਚ ਵਾਧਾ ਦੇਖਣ ਨੂੰ ਮਿਲਿਆ ਹੈ। ਦਸੰਬਰ 2017 'ਚ ਮਾਰੂਤੀ ਦੀ ਕੁੱਲ ਵਿਕਰੀ 10.3 ਫੀਸਦੀ ਵਧਾ ਕੇ 1.3 ਲੱਖ ਵਾਹਨ ਰਹੀ ਹੈ। ਦਸੰਬਰ 2016 'ਚ ਮਾਰੂਤੀ ਨੇ ਕੁੱਲ 1.1 ਲੱਖ ਵਾਹਨ ਵੇਚੇ ਸਨ।
ਦਸੰਬਰ 2017 'ਚ ਮਾਰੂਤੀ ਦੀ ਘਰੇਲੂ ਵਿਕਰੀ 12.1 ਫੀਸਦੀ ਵਧ ਕੇ 1.1 ਲੱਖ ਵਾਹਨ ਰਹੀ ਹੈ। ਦਸੰਬਰ 2016 'ਚ ਮਾਰੂਤੀ ਦੀ ਘਰੇਲੂ ਵਿਕਰੀ 1.06 ਲੱਖ ਵਾਹਨ ਰਹੀ ਸੀ। ਹਾਲਾਂਕਿ ਇਸ ਸਮੇਂ 'ਚ ਕੰਪਨੀ ਦੇ ਐਕਸਪੋਰਟ 'ਚ ਗਿਰਾਵਟ ਦੇਖਣ ਨੂੰ ਮਿਲੀ ਹੈ। ਦਸੰਬਰ 2017 'ਚ ਮਾਰੂਤੀ ਦਾ ਐਕਸਪੋਰਟ 6.2 ਫੀਸਦੀ ਘਟ ਕੇ 10780 ਵਾਹਨ ਰਿਹਾ ਹੈ। ਦਸੰਬਰ 2016 'ਚ ਮਾਰੂਤੀ ਨੇ 11494 ਵਾਹਨ ਐਕਸਪੋਰਟ ਕੀਤੇ ਸਨ।
2018 'ਚ ਵੀ ਐੱਨ. ਪੀ. ਏ. ਦੀ ਸਫਾਈ ਮੁਹਿੰਮ 'ਚ ਲੱਗੇ ਰਹਿਣਾ ਹੋਵੇਗਾ RBI ਨੂੰ
NEXT STORY