ਨਵੀਂ ਦਿੱਲੀ — ਹੁਣ ਮਿਲਦੇ-ਜੁਲਦੇ ਨਾਂ ਵਾਲੀਆਂ ਦਵਾਈਆਂ ਬਾਜ਼ਾਰ ਵਿਚ ਨਹੀਂ ਵਿਕ ਸਕਣਗੀਆਂ। ਮਰੀਜ਼ਾਂ ਵਲੋਂ ਗਲਤ ਦਵਾਈ ਦੇ ਇਸਤੇਮਾਲ ਅਤੇ ਉਨ੍ਹਾਂ ਦੇ ਇਸਤੇਮਾਲ ਕਾਰਨ ਹੋਣ ਵਾਲੇ ਮਾੜੇ ਅਸਰ ਤੋਂ ਬਚਾਉਣ ਲਈ ਇਸ ਮੁੱਦੇ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਦਵਾਈਆਂ ਦੇ ਤਕਨੀਕੀ ਮਾਮਲਿਆਂ ਦੀ ਸੰਸਥਾ ਡੀਟੈਬ ਇਸ 'ਤੇ 29 ਨਵਬੰਰ ਨੂੰ ਇਸ ਮੁੱਦੇ 'ਤੇ ਫੈਸਲਾ ਲੈ ਸਕਦੀ ਹੈ। ਹੁਣ ਬ੍ਰਾਂਡ ਨੇਮ ਦਾ ਰਜਿਸਟ੍ਰੇਸ਼ਨ ਲਾਜ਼ਮੀ ਹੋ ਸਕਦਾ ਹੈ। ਸੂਤਰਾਂ ਮੁਤਾਬਕ ਇਹ ਰਜਿਸਟ੍ਰੇਸ਼ਨ ਡਰੱਗ ਕੰਟਰੋਲ ਕੋਲੋਂ ਪਾਸ ਕਰਵਾਉਣਾ ਹੋਵੇਗਾ। ਫਿਲਹਾਲ ਬ੍ਰਾਂਡ ਨੇਮ ਦਾ ਰਿਜਸਟ੍ਰੇਸ਼ਨ ਲਾਜ਼ਮੀ ਨਹੀਂ ਹੈ।
ਸੂਤਰਾਂ ਮੁਤਾਬਕ ਆਮ ਲੋਕਾਂ ਨੂੰ ਦਵਾਈ ਦੇ ਗਲਤ ਇਸਤੇਮਾਲ ਤੋਂ ਬਚਾਉਣ ਲਈ ਇਹ ਪ੍ਰਸਤਾਵ ਰੱਖਿਆ ਗਿਆ ਹੈ। ਕਈ ਕੰਪਨੀਆਂ ਨੇ ਮਿਲਦੇ-ਜੁਲਦੇ ਨਾਂ ਵਾਲੀਆਂ ਦਵਾਈਆਂ ਬਾਜ਼ਾਰ ਵਿਚ ਉਤਾਰੀਆਂ ਹੋਈਆਂ ਹਨ। ਫਿਲਹਾਲ ਦਵਾਈਆਂ ਜੇਨੇਰਿਕ ਨਾਂ 'ਤੇ ਰਜਿਸਟਰ ਹੁੰਦੀਆਂ ਹਨ। ਸੂਤਰਾਂ ਮੁਤਾਬਕ ਹੁਣ ਜੇਨੇਰਿਕ ਦੇ ਨਾਲ ਬ੍ਰਾਂਡ ਦਾ ਨਾਂ ਵੀ ਦੱਸਣਾ ਹੋਵੇਗਾ। ਕਰੀਬ 25 ਫੀਸਦੀ ਦਵਾਈ ਬਾਜ਼ਾਰ ਇਸ ਨਿਯਮ ਦੀ ਚਪੇਟ ਆ ਜਾਵੇਗਾ।
ਘੱਟ ਹੋ ਸਕਦੀਆਂ ਹਨ ਦੇਸ਼ 'ਚ ਪੈਟਰੋਲ-ਡੀਜ਼ਲ ਦੀਆਂ ਕੀਮਤਾਂ
NEXT STORY