ਨਵੀਂ ਦਿੱਲੀ—ਲਗਜ਼ਰੀ ਕਾਰ ਨਿਰਮਾਤਾ ਕੰਪਨੀ ਮਰਸੀਡੀਜ਼-ਬੈਂਜ਼ ਨੇ ਸੋਮਵਾਰ ਨੂੰ ਭਾਰਤ 'ਚ ਨਵੀਂ C-Class Cabriolet ਲਾਂਚ ਕਰ ਦਿੱਤੀ ਹੈ। ਕੰਪਨੀ ਨੇ BS-VI ਪੈਟਰੋਲ ਇੰਜਣ ਨਾਲ ਬਾਜ਼ਾਰ 'ਚ ਪੇਸ਼ ਕੀਤੀ ਹੈ। ਨਵੀਂ C 300 Cabriolet ਦੀ ਐਕਸ ਸ਼ੋਰੂਮ ਕੀਮਤ 65.25 ਲੱਖ ਰੁਪਏ ਰੱਖੀ ਗਈ ਹੈ। ਮਰਸੀਡੀਜ਼ ਦਾ ਦਾਅਵਾ ਹੈ ਕਿ ਟੂ-ਡੋਰ ਕਨਵਰਟੀਬਲ ਨਵੀਂ ਸੀ300 ਕੈਬਰੀਓਲੇ 6.2 ਸੈਂਕਿੰਡਸ 'ਚ 100 ਕਿਲੋਮੀਟਰ ਪ੍ਰਤੀਘੰਟੇ ਦੀ ਸਪੀਡ ਫੜ੍ਹ ਸਕਦੀ ਹੈ।

ਮਰਸੀਡੀਜ਼ ਸੀ 300 ਕੈਬਰੀਓਲੇ ਦੇ ਐਕਸਟੀਰੀਅਰ 'ਚ ਹੋਏ ਬਦਲਾਅ ਦੀ ਗੱਲ ਕਰੀਏ ਤਾਂ ਇਸ 'ਚ ਐੱਲ.ਈ.ਡੀ. ਹੈੱਡਲਾਈਟਸ ਅਤੇ ਟੇਲ ਲਾਈਟਸ ਮਿਲਣਗੀਆਂ। ਇਸ ਤੋਂ ਇਲਾਵਾ ਇਸ 'ਚ ਦੋਬਾਰਾ ਡਿਜ਼ਾਈਨ ਕੀਤਾ ਗਿਆ ਫਰੰਟ ਬੰਪਰ ਅਤੇ ਨਵੇਂ ਡਿਜ਼ਾਈਨ ਦੀ 17 ਇੰਚ ਅਲਾਏ ਵ੍ਹੀਲਜ਼ ਦਿੱਤੇ ਗਏ ਹਨ। ਇਹ ਕਾਰ ਤਿੰਨ ਕਲਰ ਆਪਸ਼ਨ 'ਚ ਉਪਲੱਬਧ ਹੋਵੇਗੀ।

ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ 'ਚ 10.25 ਇੰਚ ਦੀ ਟੱਚਸਕਰੀਨ ਇੰਫੋਟੇਨਮੈਂਟ ਸਿਸਟਮ ਅਤੇ ਡਿਊਲ ਟੱਚਪੈਡ ਕੰਟਰੋਲਸ ਨਾਲ ਨਵੀਂ ਸਟੀਅਰਿੰਗ ਵ੍ਹੀਲ ਦਿੱਤੀ ਗਈ ਹੈ। ਪਹਿਲੇ ਦੀ ਤਰ੍ਹਾਂ ਹੀ ਨਵੀਂ ਕਾਰ ਦੇ ਇੰਟੀਰੀਅਰ ਅਤੇ ਰੂਫ ਨੂੰ ਵੱਖ-ਵੱਖ ਰੰਗਾਂ 'ਚ ਚੁਣਨ ਦਾ ਵਿਕਲਪ ਮੌਜੂਦ ਹੈ।

ਇਸ ਫੇਸਲੀਫਟ ਕਾਰ 'ਚ ਸਭ ਤੋਂ ਵੱਡਾ ਬਦਲਾਅ ਇੰਜਣ 'ਚ ਕੀਤਾ ਗਿਆ ਹੈ ਜੋ ਹੁਣ ਬੀ.ਐੱਸ.6 ਮਾਨਕ ਨਾਲ ਆਉਂਦਾ ਹੈ। ਇਸ 'ਚ 2.0 ਲੀਟਰ ਪੈਟਰੋਲ ਇੰਜਣ ਦਿੱਤਾ ਗਿਆ ਹੈ ਜੋ 258 ਦੀ ਪਾਵਰ ਅਤੇ 370ਐੱਨ.ਐੱਮ. ਟਾਰਕ ਜਨਰੇਟ ਕਰਦਾ ਹੈ। ਪਹਿਲੇ ਮਾਡਲ ਦੀ ਤੁਲਨਾ 'ਚ ਇਹ ਇੰਜਣ 13ਐੱਚ.ਪੀ. ਜ਼ਿਆਦਾ ਪਾਵਰ ਜਨਰੇਟ ਕਰਦਾ ਹੈ। ਇੰਜਣ ਨੂੰ 9-ਸਪੀਡ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਕਾਰ ਦੀ ਜ਼ਿਆਦਾਤਰ ਸਪੀਡ 250 ਕਿਲੋਮੀਟਰ ਪ੍ਰਤੀਘੰਟਾ ਹੈ।
ਚਾਈਨੀਜ਼ ਸਮਾਰਟਫੋਨ ਦਾ ਦਬਦਬਾ, ਭਾਰਤੀਆਂ ਨੇ 1 ਸਾਲ ’ਚ ਲੁਟਾਏ 50,000 ਕਰੋਡ਼ ਰੁਪਏ
NEXT STORY