ਨਵੀਂ ਦਿੱਲੀ—ਐੱਮ.ਜੀ. ਮੋਟਰ ਇੰਡੀਆ ਨੇ ਸਤੰਬਰ ਮਹੀਨੇ 'ਚ ਐੱਸ.ਯੂ.ਵੀ. ਹੈਕਟਰ ਦੀ 2,608 ਇਕਾਈਆਂ ਦੀ ਖੁਦਰਾ ਵਿਕਰੀ ਕੀਤੀ ਹੈ। ਕੰਪਨੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ ਹੈ। ਕੰਪਨੀ ਨੇ ਕਿਹਾ ਕਿ ਉਸ ਨੇ ਉਤਪਾਦਨ ਨੂੰ ਵਧਾਉਣ ਲਈ ਐੱਸ.ਯੂ.ਵੀ. ਹੈਕਟਰ ਦੀ ਫਿਰ ਤੋਂ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਐੱਮ.ਜੀ. ਮੋਟਰ ਨੇ ਬਿਆਨ 'ਚ ਕਿਹਾ ਕਿ ਸੰਸਾਰਕ ਅਤੇ ਸਥਾਨਕ ਕਲਪੁਰਜੇ ਸਪਲਾਈਕਰਤਾਵਾਂ ਵਲੋਂ ਸਪਲਾਈ ਵਧਣ ਦੇ ਨਾਲ ਕੰਪਨੀ ਨਵੰਬਰ ਤੋਂ ਦੂਜੇ ਪੜ੍ਹਾਅ ਦਾ ਸੰਚਾਲਨ ਸ਼ੁਰੂ ਕਰ ਰਹੀ ਹੈ। ਇਸ ਲਈ ਕੰਪਨੀ ਕਰੀਬ 500 ਲੋਕਾਂ ਦੀ ਪ੍ਰਤੱਖ ਭਰਤੀ ਕਰੇਗੀ।
ਮਾਰੂਤੀ-ਬਜਾਜ ਦੀ ਵਿਕਰੀ 'ਚ ਵੱਡੀ ਗਿਰਾਵਟ ਬਰਕਰਾਰ
NEXT STORY