ਨਵੀਂ ਦਿੱਲੀ- MG ਮੋਟਰ ਇੰਡੀਆ ਕੋਵਿਡ-19 ਕਾਰਨ ਗੁਜਰਾਤ ਦੇ ਹਲੋਲ ਵਿਚ ਨਿਰਮਾਣ ਕਾਰਖ਼ਾਨਾ ਸੱਤ ਦਿਨਾਂ ਲਈ ਬੰਦ ਕਰਨ ਜਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੀ ਦੂਜੀ ਲਹਿਰ ਘਾਤਕ ਹੋਣ ਕਾਰਨ ਕੰਪਨੀ ਨੇ ਥੋੜ੍ਹੇ ਦਿਨਾਂ ਲਈ ਕਾਰਖ਼ਾਨਾ ਬੰਦ ਰੱਖਣ ਦਾ ਫ਼ੈਸਲਾ ਕੀਤਾ ਹੈ।
ਇਸ ਤੋਂ ਪਹਿਲਾਂ ਪਿਛਲੇ ਹਫ਼ਤੇ ਹੀਰੋ ਮੋਟੋਕਾਰਪ ਨੇ ਅਸਥਾਈ ਤੌਰ 'ਤੇ ਆਪਣੇ ਛੇ ਕਾਰਖ਼ਾਨਿਆਂ ਵਿਚ ਕੰਮ ਬੰਦ ਕੀਤਾ ਸੀ। ਹੀਰੋ ਮੋਟੋਕਾਰਪ ਦੇ ਕਾਰਖ਼ਾਨੇ ਹਰਿਆਣਾ ਦੇ ਧਾਰੂਹੇੜਾ ਅਤੇ ਗੁਰੂਗ੍ਰਾਮ, ਆਂਧਰਾ ਪ੍ਰਦੇਸ਼ ਵਿਚ ਚਿੱਤੂਰ; ਉਤਰਾਖੰਡ ਵਿਚ ਹਰਿਦੁਆਰ; ਰਾਜਸਥਾਨ ਵਿੱਚ ਨੀਮਰਾਨਾ, ਅਤੇ ਗੁਜਰਾਤ ਵਿਚ ਹਲੋਲ ਵਿਚ ਹਨ। ਕੰਪਨੀ ਨੇ ਗਲੋਬਲ ਪਾਰਟਸ ਸੈਂਟਰ ਵੀ ਬੰਦ ਕੀਤਾ ਸੀ। ਉੱਥੇ ਹੀ, ਮੌਰਿਸ ਗੈਰੇਜ (ਐੱਮ. ਜੀ.) ਮੋਟਰ ਇੰਡੀਆ ਦੇ ਮੁਖੀ ਅਤੇ ਪ੍ਰਬੰਧ ਨਿਰਦੇਸ਼ਕ ਰਾਜੀਵ ਚਾਬਾ ਨੇ ਇਕ ਟਵੀਟ ਵਿਚ ਕਿਹਾ ਕਿ ਕੋਵਿਡ ਦੀ ਲੜੀ ਤੋੜਨ ਲਈ ਅਸੀਂ ਵਡੋਦਰਾ ਦੇ ਹਲੋਲ ਪਲਾਂਟ ਵਿਚ ਸੱਤ ਦਿਨਾਂ ਲਈ ਕੰਮ ਬੰਦ ਕਰਨ ਦਾ ਫ਼ੈਸਲਾ ਲਿਆ ਹੈ।
ਇਹ ਕਾਰਖ਼ਾਨਾ 29 ਅਪ੍ਰੈਲ ਤੋਂ 5 ਮਈ ਤੱਕ ਬੰਦ ਰਹੇਗਾ। ਕੰਪਨੀ ਦੇ ਹਲੋਲ ਕਾਰਖ਼ਾਨੇ ਵਿਚ ਤਕਰੀਬਨ 2,500 ਕਰਮਚਾਰੀ ਕੰਮ ਕਰਦੇ ਹਨ। ਇਸ ਦੀ ਸਾਲਾਨਾ ਸਮਰੱਥਾ 80,000 ਵਾਹਨ ਬਣਾਉਣ ਦੀ ਹੈ। ਇਸ ਕਾਰਖ਼ਾਨੇ ਵਿਚ ਐੱਸ. ਯੂ. ਵੀ., ਹੈਕਟਰ, ਹੈਕਟਰ ਪਲੱਸ ਅਤੇ ਗਲੋਸਟਰ ਦਾ ਨਿਰਮਾਣ ਹੁੰਦਾ ਹੈ। ਪਿਛਲੇ ਹਫ਼ਤੇ ਕੰਪਨੀ ਨੇ ਸ਼ਹਿਰਾਂ ਦੇ ਵੱਖ-ਵੱਖ ਹਸਪਤਾਲ ਵਿਚ ਆਕਸੀਜਨ ਦੀ ਘਾਟ ਨੂੰ ਪੂਰਾ ਕਰਨਲਈ ਮੈਡੀਕਲ ਆਕਸੀਜਨ ਦੇ ਉਤਪਾਦਨ ਨੂੰ ਵਧਾਉਣ ਲਈ ਮੋਕਸੀ ਆਧਾਰਿਤ ਦੇਵਨੰਦਨ ਗੈਸਸ ਪ੍ਰਾਈਵੇਟ ਲਿਮਟਿਡ ਨਾਲ ਹੱਥ ਮਿਲਾਇਆ ਸੀ।
ਪ੍ਰੇਮਜੀ ਇਨਵੈਸਟ, ADV ਪਾਰਟਨਰ ਨੇ ਮਾਈਕਰੋ ਪਲਾਸਟਿਕ 'ਚ ਹਿੱਸੇਦਾਰੀ ਖ਼ਰੀਦੀ
NEXT STORY