ਨਵੀਂ ਦਿੱਲੀ — ਦਿੱਲੀ ਪੁਲਸ ਨੇ ਅਜਿਹੇ 24 ਲੋਕਾਂ ਨੂੰ ਗ੍ਰਿ੍ਰਫਤਾਰ ਕੀਤਾ ਹੈ ਜਿਹੜੇ ਕਿ ਖੁਦ ਨੂੰ ਮਾਈਕ੍ਰੋਸਾਫਟ ਟੈੱਕ ਸਪਾਰਟ ਸਟਾਫ ਦੱਸ ਕੇ ਅਮਰੀਕੀ ਨਾਗਰਿਕਾਂ ਨਾਲ ਠੱਗੀ ਕਰ ਰਹੇ ਸਨ। ਇਹ ਮਾਈਕ੍ਰੋਸਾਫਟ ਦੇ ਰੈਡਮਾਨਡ(ਵਾਸ਼ਿੰਗਟਨ, ਅਮਰੀਕਾ) ਸਥਿਤ ਡਿਜੀਟਲ ਕ੍ਰਾਈਮ ਯੂਨਿਟ(000) ਦੀ ਅਸਲ ਨਿਗਰਾਨੀ ਤੋਂ ਬਿਨਾਂ ਸੰਭਵ ਨਹੀਂ ਸੀ। ਇਥੇ ਕਲਾਊਡ, ਬਿਗ ਡਾਟਾ, ਮਸ਼ੀਨ ਲਰਨਿੰਗ ਅਤੇ ਬਿਜ਼ਨੈੱਸ ਇੰਟੈਲੀਜੈਂਸ ਦੀ ਮਦਦ ਨਾਲ ਉਤਪਾਦ ਦੀ ਕਵਾਲਿਟੀ ਅਤੇ ਸਰਵਿਸ ਸੁਧਾਰ ਦੇ ਨਾਲ ਮਾਲਵੇਅਰ ਨਾਲ ਮੁਕਾਬਲਾ ਅਤੇ ਡਿਜੀਟਲ ਰਿਸਕ ਘਟਾਉਣ 'ਤੇ ਕੰਮ ਕੀਤਾ ਜਾ ਰਿਹਾ ਹੈ।
ਰਿਅਲ ਟਾਈਮ ਡਾਟਾ ਵਿਸ਼ਲੇਸ਼ਣ ਅਤੇ ਅਹਿਮ ਜਾਣਕਾਰੀਆਂ ਨੂੰ ਕਾਨੂੰਨ ਲਾਗੂ ਕਰਨ ਵਾਲੀ ਏਜੰਸੀਆਂ ਨਾਲ ਸਾਂਝਾ ਕਰਨ ਤੋਂ ਬਾਅਦ ਦਿੱਲੀ 'ਚ ਵੱਖ-ਵੱਖ ਸਥਾਨਾਂ 'ਤੇ ਚਲ ਰਹੀਆਂ 10 ਕੰਪਨੀਆਂ ਦਾ ਖੁਲਾਸਾ ਹੋਇਆਂ ਹੈ ਜਿਹੜੀਆਂ ਕਿ ਕਾਲ ਸੈਂਟਰ ਜ਼ਰੀਏ ਮਾਈਕ੍ਰੋਸਾਫਟ ਵਿੰਡੋਜ਼ ਯੂਜ਼ਰਸ ਨੂੰ ਨਿਸ਼ਾਨਾਂ ਬਣਾ ਰਹੀਆਂ ਸਨ। ਡਿਜੀਟਲ ਕ੍ਰਾਈਮ ਯੂਨਿਟ ਦੀ ਡਾਇਰੈਕਟਰ(ਸ਼ੇਅਰ ਸਰਵਿਸਿਜ਼) ਸ਼ਿਲਪਾ ਬ੍ਰੈਟ ਨੇ ਕਿਹਾ,'ਵੱਡੇ ਪੱਧਰ ਦੇ ਟੈਕ ਸਪਾਟ ਫਰਾਡ ਦਾ ਖੁਲਾਸਾ ਕਰਨ 'ਚ ਰਿਅਲ ਟਾਈਮ ਮਾਨੀਟਰਿੰਗ ਦੀ ਸਹਾਇਤਾ ਮਿਲੀ ਹੈ। ਇਹ ਸਾਰਾ ਆਪਰੇਸ਼ਨ ਸਾਈਬਰ ਕ੍ਰਾਈਮ ਦੇ ਖਿਲਾਫ ਲੜਾਈ ਨੂੰ ਉਤਸ਼ਾਹਿਤ ਕਰਨ ਵਾਲਾ ਹੈ।'
ਉਨ੍ਹਾਂ ਨੇ ਅੱਗੇ ਕਿਹਾ,'ਦੋਸ਼ੀਆਂ 'ਤੇ ਸ਼ਿਕੰਜਾ ਕੱਸਣ ਲਈ ਅਸੀਂ ਭਾਰਤ ਅਤੇ ਸਿੰਗਾਪੁਰ ਦੇ 000 ਸਟਾਫ ਨਾਲ ਮਿਲ ਕੇ ਕੰਮ ਕੀਤਾ ਹੈ। ਅਜੇ ਇਸ ਤਰ੍ਹਾਂ ਦੇ ਹੋਰ ਸਾਈਬਰ ਅਪਰਾਧੀ ਵੀ ਹਨ ਅਸੀਂ ਉਨ੍ਹਾਂ ਦੇ ਨਾਪਾਕ ਇਰਾਦਿਆਂ ਨੂੰ ਹਰਾ ਦੇਵਾਂਗੇ। ਯੂਜ਼ਰਸ ਦੇ ਸਿਸਟਮ 'ਤੇ ਮਾਲਵੇਅਰ ਅਟੈਕ ਦਾ ਪਾਪ ਅਪ ਦਿਖਾਉਣ ਤੋਂ ਬਾਅਦ ਸਾਈਬਰ ਅਪਰਾਧੀ ਖੁਦ ਨੂੰ ਮਾਈਕ੍ਰੋਸਾਫਟ ਟੈਕ ਸਪਾਰਟ ਸਟਾਫ ਦੇ ਰੂਪ 'ਚ ਪੇਸ਼ ਕਰਦੇ ਸਨ। ਵਾਇਰਸ ਨੂੰ ਦੂਰ ਕਰਨ ਲਈ ਉਹ 100 ਤੋਂ 500 ਡਾਲਰ ਤੱਕ ਦੀ ਵਸੂਲੀ ਕਰਦੇ ਹਨ।
ਦਿੱਲੀ ਪੁਲਸ ਮੁਤਾਬਕ ਸੂਬਤ ਦੇ ਤੌਰ 'ਤੇ ਚੈਕ, ਕਾਲ ਰਿਕਾਰਡਿੰਗ, ਵਰਚੁਅਲ ਡਾਇਲਰਸ, ਮਾਈਕ੍ਰੋਸਾਪਟ ਟੇਕ ਸਪਾਰਟ ਟ੍ਰੇਨਿੰਗ ਮਟੀਰੀਅਲ, ਕਾਲ ਲਾਗ ਟ੍ਰਾਂਸਕ੍ਰਿਪਟ, ਪੇਮੈਂਟ ਗੇਟਵੇਅ ਰਿਕਾਰਡ ਅਤੇ ਸਰਵਰ ਆਦਿ ਜ਼ਬਤ ਕੀਤੇ ਗਏ ਹਨ। ਮਾਈਕ੍ਰੋਸਾਫਟ ਦੇ ਇਕ ਸਰਵੇਖਣ ਮੁਤਾਬਕ ਪਿਛਲੇ ਸਾਲ ਭਾਰਤ ਵਿਚ 68 ਫੀਸਦੀ ਯੂਜ਼ਰਸ ਟੇਕ ਸਪਾਰਟ ਸਕੈਮ ਦੇ ਪ੍ਰਭਾਵ 'ਚ ਆਏ ਅਤੇ ਇਨ੍ਹਾਂ ਵਿਚੋਂ 14 ਫੀਸਦੀ ਨੂੰ ਧਨ ਦਾ ਨੁਕਸਾਨ ਵੀ ਹੋਇਆ।
ਇਹ ਸਮੱਸਿਆ ਸਿਰਫ ਭਾਰਤ ਵਿਚ ਨਹੀਂ ਹੈ। ਟੇਕ ਸਪਾਰਟ ਸਕੈਮ ਇਸ ਕੌਮਾਂਤਰੀ ਸਮੱਸਿਆ ਹੈ। ਟੇਕ ਸਾਪਰਟ ਸਕੈਮ ਸਰਵੇਖਣ 2018 ਮੁਤਾਬਕ ਦੁਨੀਆ ਵਿਚੋਂ ਹਰ 5 ਵਿਚੋਂ ਤਿੰਨ ਨੇ ਪਿਛਲੇ ਇਕ ਸਾਲ 'ਚ ਇਸ ਸਕੈਮ ਦਾ ਅਨੁਭਵ ਕੀਤਾ ਹੈ ਅਤੇ 5 ਵਿਚੋਂ ਇਕ ਵਿਅਕਤੀ ਨੂੰ ਆਰਥਿਕ ਨੁਕਸਾਨ ਹੋਇਆ ਹੈ।
ਕਿਸ ਤਰ੍ਹਾਂ ਕਰਦੇ ਹਨ ਇਹ ਕੰਮ
ਇਹ ਸਾਈਬਰ ਅਪਰਾਧੀ ਪਹਿਲਾਂ ਤਾਂ ਤੁਹਾਡੇ ਕੰਪਿਊਟਰ ਵਿਚ ਵਾਇਰਸ ਹੋਣ ਦਾ ਦਾਅਵਾ ਕਰਦੇ ਹਨ ਅਤੇ ਫਿਰ ਇਸਨੂੰ ਦੂਰ ਕਰਨ ਦੀ ਗੱਲ ਕਰਕੇ ਮੋਟੀ ਰਕਮ ਲੁੱਟਦੇ ਹਨ।
ਬ੍ਰੈਟ ਨੇ ਕਿਹਾ ਕਿ ਪਿਛਲੇ ਦੋ ਦਿਨਾਂ ਵਿਚ ਦੁਨੀਆ 'ਚ 2 ਅਰਬ ਕਨੈਕਟਿਡ ਡਿਵਾਈਸ ਪ੍ਰਭਾਵਿਤ ਹੋਏ ਅਤੇ ਭਾਰਤ ਵਿਅਤਨਾਮ ਤੋਂ ਬਾਅਦ ਦੂਜੇ ਸਥਾਨ 'ਤੇ ਹੈ। ਡਾਟਾ ਮਾਈਕ੍ਰੋਸਾਫਟ ਦੇ ਰਿਅਲ ਟਾਈਮ 'ਥ੍ਰੇਟ ਮਾਨੀਟਰ' ਨੇ ਤਿਆਰ ਕੀਤਾ ਹੈ। 000 ਦੇ ਅਧਿਕਾਰੀ ਇਨ੍ਹਾਂ ਧੋਖੇਬਾਜ਼ਾਂ 'ਤੇ 24 ਘੰਟੇ ਨਜ਼ਰ ਰੱਖ ਰਹੇ ਹਨ ਅਤੇ ਉਨ੍ਹਾਂ ਨੂੰ ਫੜਾਉਣ ਲਈ ਸਹਾਇਤਾ ਕਰ ਰਹੇ ਹਨ।
3 ਸਾਲ 'ਚ ED ਨੇ ਰਿਕਾਰਡ 33,500 ਕਰੋੜ ਰੁਪਏ ਦੀ ਜਾਇਦਾਦ ਕੀਤੀ ਕੁਰਕ
NEXT STORY