ਨਵੀਂ ਦਿੱਲੀ—ਮਿਲਕ ਡਿਲਿਵਰੀ ਸਟਾਰਟਪ ਕੰਪਨੀ ਮਿਲਕਬਾਸਕੇਟ ਨੇ ਬੁੱਧਵਾਰ ਨੂੰ ਕਿਹਾ ਕਿ ਅਗਲੇ ਦੋ ਸਾਲਾਂ 'ਚ ਉਸ ਦੀ 2,500 ਲੋਕਾਂ ਨੂੰ ਭਰਤੀ ਕਰਨ ਦੀ ਯੋਜਨਾ ਹੈ। ਉਸ ਨੇ ਬੰਗਲੁਰੂ 'ਚ ਆਪਣੀਆਂ ਸੇਵਾਵਾਂ ਦੀ ਸ਼ੁਰੂਆਤ ਕਰਨ ਦੀ ਘੋਸ਼ਣਾ ਵੀ ਕੀਤੀ ਹੈ। ਕੰਪਨੀ ਨੇ ਕਿਹਾ ਕਿ ਉਹ ਬੰਗਲੁਰੂ 'ਚ ਆਪਣੇ ਸੰਚਾਲਨ ਅਤੇ ਵਿਕਾਸ ਦਾ ਸਮਰਥਨ ਕਰਨ ਲਈ ਲੋਕਾਂ ਨੂੰ ਕੰਮ 'ਤੇ ਰੱਖੇਗੀ। ਮਿਲਕਬਾਸਕੇਟ ਦੇ ਸਹਿ-ਸੰਸਥਾਪਕ ਅਤੇ ਮੁੱਖ ਕਾਰਜਕਾਰੀ ਅਨੰਤ ਗੋਇਲ ਨੇ ਕਿਹਾ ਕਿ ਅਗਲੇ ਦੋ ਸਾਲਾਂ ਦੇ ਅੰਦਰ ਸਾਨੂੰ ਉਮੀਦ ਹੈ ਕਿ ਬੰਗਲੁਰੂ 'ਚ ਸਾਡੀ ਸਭ ਤੋਂ ਵੱਡੀ ਸੰਚਾਲਨ ਕੰਪਨੀ ਹੋਵੇਗੀ ਅਤੇ ਇਸ ਪ੍ਰਕਿਰਿਆ 'ਚ 2,500 ਤੋਂ ਜ਼ਿਆਦਾ ਲੋਕਾਂ ਲਈ ਰੋਜ਼ਗਾਰ ਪੈਦਾ ਹੋਣਗੇ। ਕੰਪਨੀ ਨੇ ਕਿਹਾ ਕਿ ਗਰਾਊਂਡ ਆਪਰੇਸ਼ਨ ਦੇ ਨਾਲ ਕਾਰਪੋਰੇਟ ਆਫਿਸ ਲਈ ਵੀ ਭਰਤੀ ਕੀਤੀ ਜਾਵੇਗੀ। ਇਸ ਸਟਾਰਟਅਪ ਕੰਪਨੀ ਦੇ ਕੋਲ ਦਿੱਲੀ-ਐੱਨ.ਸੀ.ਆਰ. ਅਤੇ ਬੰਗਲੁਰੂ 'ਚ 1500 ਕਰਮਚਾਰੀ ਹੈ। ਇਸ ਕੰਪਨੀ ਨੇ ਮੈਫੀਲਡ ਐਡਵਾਈਜ਼ਰਸ, ਬੀਨੇਕਸਟ, ਕਲਾਰੀ ਕੈਪੀਟਲ, ਯੂਨੀਲੀਵਰ ਵੈਂਚਰ, ਲੇਨੋਵੋ ਅਤੇ ਬਲੂਮ ਵੈਂਚਰਸ ਤੋਂ ਕਰੀਬ 1.6 ਕਰੋੜ ਡਾਲਰ ਜੁਟਾਏ ਹਨ।
ਨੁਮਾਲੀਗੜ੍ਹ ਰਿਫਾਇਨਰੀ ਦੇ 22,594 ਕਰੋੜ ਦੇ ਵਿਸਥਾਰ ਪ੍ਰੋਜੈਕਟ ਨੂੰ ਕੈਬਨਿਟ ਦੀ ਮਨਜ਼ੂਰੀ
NEXT STORY