ਨਵੀਂ ਦਿੱਲੀ—ਸ਼ਨੀਵਾਰ ਤੋਂ ਬਾਅਦ ਪੱਛਮੀ ਉੱਤਰ ਭਾਰਤ ਤੋਂ ਮਾਨਸੂਨ ਦੀ ਵਿਦਾਈ ਸ਼ੁਰੂ ਹੋ ਜਾਵੇਗੀ। ਇਹ ਜਾਣਕਾਰੀ ਇੰਡੀਆ ਮੈਟਰੋਲਾਜ਼ੀਕਲ ਡਿਪਾਰਟਮੈਂਟ (ਆਈ.ਐੱਮ.ਡੀ.) ਨੇ ਦਿੱਤੀ ਹੈ। ਇਸ ਸਾਲ ਮਾਨਸੂਨ ਦੀ ਵਿਦਾਈ ਮਹੀਨਾ ਭਰ ਬਾਅਦ ਹੋ ਰਹੀ ਹੈ, ਜਿਸ ਦੀ ਪ੍ਰਕਿਰਿਆ ਆਮ ਤੌਰ 'ਤੇ 1 ਸਤੰਬਰ ਤੋਂ ਸ਼ੁਰੂ ਹੋ ਜਾਂਦੀ ਹੈ। ਮੌਸਮ ਵਿਭਾਗ ਨੇ ਸੋਮਵਾਰ ਨੂੰ ਕਿਹਾ ਕਿ 29 ਸਤੰਬਰ ਦੇ ਆਲੇ-ਦੁਆਲੇ ਮਾਨਸੂਨ ਨੂੰ ਆਈ.ਐੱਮ.ਡੀ. ਦੇ ਵਲੋਂ ਜਾਰੀ ਮੌਸਮ ਦੀ ਜਾਣਕਾਰੀ ਮੁਤਾਬਕ ਕੱਲ (ਮੰਗਲਵਾਰ) ਤੋਂ ਪੱਛਮੀ ਰਾਜਸਥਾਨ ਦਾ ਮੌਸਮ ਸੁੱਕਾ ਹੋ ਸਕਦਾ ਹੈ। ਇਸ ਇਲਾਕੇ 'ਚ 27 ਸਤੰਬਰ ਤੋਂ ਮਾਨਸੂਨ ਦੀਆਂ ਹਵਾਵਾਂ 'ਚ ਨਮੀ ਘਟਦੀ ਜਾਵੇਗੀ ਅਤੇ ਹਵਾਵਾਂ ਦੇ ਵਹਾਅ ਦੀ ਦਿਸ਼ਾ 'ਚ ਬਦਲਾਅ ਆਵੇਗਾ। ਆਈ.ਐੱਮ.ਡੀ. ਨੇ ਇਹ ਵੀ ਕਿਹਾ ਕਿ 29 ਸਤੰਬਰ ਤੋਂ ਰਾਜਸਥਾਨ ਦੇ ਪੱਛਮੀ ਇਲਾਕਿਆਂ ਤੋਂ ਮਾਨਸੂਨ ਦੇ ਬਦੱਲਾਂ ਦੀ ਵਿਦਾਈ ਸ਼ੁਰੂ ਹੋ ਸਕਦੀ ਹੈ।
ਪਿਛਲੇ ਹਫਤੇ ਪੱਛਮੀ ਉੱਤਰ ਅਤੇ ਮੱਧ ਭਾਰਤ 'ਚ ਮਾਨਸੂਨ ਦੇ ਆਖਰੀ ਮੀਂਹ ਦਾ ਦੌਰ ਚੱਲਿਆ ਹੈ। ਇਸ ਸਾਲ ਮਾਨਸੂਨ ਸੀਜ਼ਨ 'ਚ ਮੀਂਹ ਦਾ ਪੈਟਰਨ ਥੋੜ੍ਹਾ ਉਲਟਾ-ਪੁਲਟਾ ਰਿਹਾ। ਮਾਨਸੂਨ ਸੀਜ਼ਨ ਦੇ ਚਾਰ ਮਹੀਨੇ ਔਸਤ ਤੋਂ ਘੱਟ ਬਾਰਿਸ਼ ਹੋਈ। ਜੂਨ ਤੋਂ ਹੁਣ ਤੱਕ ਦੇਸ਼ 'ਚ ਮਾਨਸੂਨ ਦਾ ਮੀਂਹ ਆਮ ਤੋਂ 9 ਫੀਸਦੀ ਘੱਟ ਰਿਹਾ ਹੈ। ਉੱਧਰ ਸੀਜ਼ਨ ਦੀ ਸ਼ੁਰੂਆਤ ਨਾਲ ਸੋਮਵਾਰ ਤੱਕ ਮਾਨਸੂਨ ਦਾ ਮੀਂਹ ਆਮ ਤੋਂ 24 ਫੀਸਦੀ ਘੱਟ ਰਿਹਾ। ਪਿਛਲੇ ਹਫਤੇ ਈ.ਟੀ. ਨਾਲ ਗੱਲਬਾਤ 'ਚ ਮਾਹਿਰਾਂ ਨੇ ਕਿਹਾ ਸੀ ਕਿ ਮਾਨਸੂਨ ਦੇ ਬਦੱਲਾਂ ਦੀ ਵਿਦਾਈ ਮਹੀਨਾ ਭਰ ਦੇਰ ਨਾਲ ਹੋਣ ਦੇ ਮੱਦੇਨਜ਼ਰ ਮੀਂਹ ਦੇ ਅੰਕੜੇ ਵਧੀਆ ਹੋਏ ਹਨ ਪਰ ਅਕਤੂਬਰ ਤੋਂ ਪਹਿਲੇ ਹਫਤੇ ਮੂਸਲਾਧਾਰ ਮੀਂਹ ਹੋਣ 'ਤੇ ਕਟਾਈ ਲਈ ਤਿਆਰ ਖੇਤਾਂ 'ਚ ਖੜ੍ਹੀ ਫਸਲ ਬਰਬਾਦ ਹੋ ਸਕਦੀ ਹੈ।
ਸਕੂਟਰ ਦੀ ਹੌਲੀ ਰਫਤਾਰ, ਵਿਕਰੀ ’ਚ ਆਈ ਭਾਰੀ ਗਿਰਾਵਟ
NEXT STORY