ਨਵੀਂ ਦਿੱਲੀ- ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਕਿਹਾ ਕਿ ਭਾਰਤੀ ਬਾਜ਼ਾਰ ’ਚ ਵਿਦੇਸ਼ੀ ਪੂੰਜੀ ਆਕਰਸ਼ਿਤ ਕਰਨ ਲਈ ਅਜੇ ਹੋਰ ਕਦਮ ਉਠਾਏ ਜਾਣਗੇ। ‘ਹੀਰੋ ਮਾਈਂਡਮਾਈਨ ਸਮਿਟ 2026’ ’ਚ ਇੱਥੇ ਉਨ੍ਹਾਂ ਕਿਹਾ ਕਿ ਸਰਕਾਰੀ ਜ਼ਮਾਨਤ (ਜੀ-ਸੈਕ) ’ਚ ਵਿਦੇਸ਼ੀ ਨਿਵੇਸ਼ਕਾਂ ਵੱਲੋਂ ਕੀਤੇ ਗਏ ਨਿਵੇਸ਼ ’ਤੇ ਵਿਆਜ ਅਤੇ ਪੂੰਜੀਗਤ ਲਾਭ ਟੈਕਸ ਤੋਂ ਛੋਟ ਵਰਗੇ ਉਪਾਅ ਵਿਦੇਸ਼ੀ ਪੂੰਜੀ ਨੂੰ ਵਾਪਸ ਆਕਰਸ਼ਿਤ ਕਰਨ ਦੀ ਦਿਸ਼ਾ ’ਚ ਪਹਿਲਾ ਕਦਮ ਹੈ।
ਉਨ੍ਹਾਂ ਕਿਹਾ, “ਇਹ ਕਹਾਣੀ ਦਾ ਅੰਤ ਨਹੀਂ ਹੈ, ਹੋਰ ਵੀ ਕਦਮ ਉਠਾਏ ਜਾਣਗੇ। ਅਸੀਂ ਮੰਨਦੇ ਹਾਂ ਕਿ ਸਾਨੂੰ ਹੋਰ ਵੱਧ ਵਿਦੇਸ਼ੀ ਪੂੰਜੀ ਦੀ ਲੋੜ ਹੈ। ਭਾਰਤੀ ਰਿਜ਼ਰਵ ਬੈਂਕ ਨੇ 5 ਜੂਨ ਨੂੰ ਬੈਂਕਾਂ ਨੂੰ 3 ਤੋਂ 5 ਸਾਲ ਦੀ ਮਿਆਦ ਵਾਲੀ ਫਾਰੇਨ ਕਰੰਸੀ ਨਾਨ-ਰੈਜ਼ੀਡੈਂਟ (ਬੈਂਕ) ਜਮ੍ਹਾ ਲਈ ਆਪਣੀ ਕਰੰਸੀ ਵਟਾਂਦਰਾ ਸਹੂਲਤ ਦੀ ਵਰਤੋਂ ਕਰਨ ਦੀ ਪ੍ਰਵਾਨਗੀ ਦਿੱਤੀ ਸੀ, ਜਿਸ ਨਾਲ ਉਹ ਅਮਰੀਕੀ ਡਾਲਰ ਜਮ੍ਹਾ ਨੂੰ ਆਰ. ਬੀ. ਆਈ. ਦੇ ਨਾਲ ਬਦਲ ਸਕਣ ਅਤੇ ਕਰੰਸੀ ਜੋਖਮ ਦਾ ਪ੍ਰਬੰਧਨ ਕਰ ਸਕਣ।”
ਮਈ ’ਚ ਯਾਤਰੀ ਵਾਹਨ ਵਿਕਰੀ 27.3 ਫੀਸਦੀ ਵਧੀ
NEXT STORY