ਜਲੰਧਰ—ਭਾਰਤ 'ਚ ਇਸ ਸਮੇਂ ਆਧਾਰ ਕਾਰਡ ਨੂੰ ਵੱਖ-ਵੱਖ ਯੋਜਨਾਵਾਂ ਨਾਲ ਲਿੰਕ ਕਰਵਾਉਣ ਦਾ ਕੰਮ ਕੀਤਾ ਜਾ ਰਿਹਾ ਹੈ। ਆਧਾਰ-ਕਾਰਡ ਨੂੰ ਸਾਰੇ ਸਰਕਾਰੀ ਕੰਮਾਂ ਅਤੇ ਯੋਜਨਾਵਾਂ 'ਚ ਫਾਇਦੇ ਲਈ ਜ਼ਰੂਰੀ ਕਰਨ ਤੋਂ ਬਾਅਦ ਸਰਕਾਰ ਨੂੰ ਕਾਮਯਾਬੀ ਮਿਲੀ ਹੈ। ਸਰਕਾਰ ਨੇ ਦਾਅਵਾ ਕੀਤਾ ਹੈ ਕਿ ਹੁਣ ਤਕ ਕਰੀਬ 71.24 ਕਰੋੜ ਮੋਬਾਇਲ ਕੁਨੈਕਸ਼ਨ ਨੂੰ ਆਧਾਰ ਨੰਬਰ ਨਾਲ ਜੋੜ ਦਿੱਤਾ ਗਿਆ ਹੈ।
ਸੂਚਨਾ ਅਤੇ ਤਕਨਾਲੋਜੀ ਮੰਤਰੀ ਰਵੀਸ਼ੰਕਰ ਪ੍ਰਸਾਦ ਨੇ ਰਾਜ ਸਭਾ ਨੂੰ ਇਹ ਜਾਣਕਾਰੀ ਇਕ ਸਵਾਲ ਦੇ ਲਿਖਿਤ ਜਵਾਬ ਦੇ ਰੂਪ 'ਚ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ 8 ਦਸੰਬਰ 2017 ਤਕ 71.24 ਕਰੋੜ ਮੋਬਾਇਲ ਫੋਨਸ ਅਤੇ 82 ਕਰੋੜ ਬੈਂਕ ਅਕਾਊਂਟਸ ਨੂੰ ਆਧਾਰ ਨਾਲ ਲਿੰਕ ਕਰਵਾਇਆ ਗਿਆ ਹੈ। ਦੱਸਣਯੋਗ ਹੈ ਕਿ ਹੁਣ ਵੀ ਕਰੀਬ 45.75 ਕਰੋੜ ਮੋਬਾਇਲ ਨੰਬਰ ਅਤੇ 35 ਕਰੋੜ ਬੈਂਕ ਖਾਤੇ ਲਿੰਕ ਕਰਵਾਏ ਜਾਣੇ ਬਾਕੀ ਹਨ ਅਤੇ ਇਸ ਤੋਂ ਬਾਅਦ ਹੀ ਸਰਕਾਰ ਨੂੰ ਪੂਰੀ ਸਫਲਤਾ ਮਿਲ ਸਕੇਗੀ।
ਸੋਨੇ 'ਚ ਮਾਮੂਲੀ ਗਿਰਾਵਟ, ਜਾਣੋ ਅੱਜ ਦਾ ਮੁੱਲ
NEXT STORY