ਨਵੀਂ ਦਿੱਲੀ — ਅਮਰੀਕਾ 'ਚ ਮੰਦੀ ਦਾ ਅਸਰ ਦਿਖਾਈ ਦੇਣ ਲੱਗਾ ਹੈ। ਪਿਛਲੇ ਕੁਝ ਸਮੇਂ ਵਿੱਚ ਕਈ ਵੱਡੀਆਂ ਬਹੁਰਾਸ਼ਟਰੀ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ। ਟਵਿੱਟਰ, ਮੈਟਾ, ਐਮਾਜ਼ਾਨ, ਪੈਪਸੀਕੋ ਆਦਿ ਵਰਗੀਆਂ ਕਈ ਕੰਪਨੀਆਂ ਨੇ ਆਪਣੇ ਕਰਮਚਾਰੀਆਂ ਨੂੰ ਕੱਢ ਦਿੱਤਾ ਹੈ। ਹੁਣ ਇਸ ਸੂਚੀ ਵਿੱਚ ਵਿੱਤੀ ਕੰਪਨੀ ਮੋਰਗਨ ਸਟੈਨਲੇ ਦਾ ਨਾਮ ਵੀ ਜੁੜ ਗਿਆ ਹੈ। ਮੋਰਗਨ ਸਟੈਨਲੇ ਨੇ ਮੰਗਲਵਾਰ ਨੂੰ ਕਰੀਬ 2 ਫੀਸਦੀ ਸਟਾਫ ਯਾਨੀ ਕਰੀਬ 1600 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ।
ਇਹ ਵੀ ਪੜ੍ਹੋ : ਭਾਰਤੀ ਪ੍ਰਵਾਸੀਆਂ ਨੇ ਭੇਜਿਆ ਸਭ ਤੋਂ ਵੱਧ ਪੈਸਾ , ਪਹਿਲੀ ਵਾਰ ਕਿਸੇ ਦੇਸ਼ ਦਾ ਰੈਮਿਟੈਂਸ 100 ਅਰਬ ਡਾਲਰ : WB
ਨਿਊਯਾਰਕ ਟਾਈਮਜ਼ 'ਚ ਛਪੀ ਰਿਪੋਰਟ ਮੁਤਾਬਕ ਮੋਰਗਨ ਸਟੈਨਲੇ ਦੀ ਇਸ ਛਾਂਟੀ ਨਾਲ ਇਸ 'ਚ ਕੰਮ ਕਰ ਰਹੇ ਬਾਕੀ 82,000 ਕਰਮਚਾਰੀਆਂ 'ਤੇ ਵੀ ਅਸਰ ਪਵੇਗਾ। ਮੋਰਗਨ ਸਟੈਨਲੇ ਦੇ ਸੀਈਓ ਜੇਮਸ ਗੋਰਮੈਨ ਨੇ ਕਿਹਾ ਕਿ ਅਸੀਂ ਬਹੁਤ ਸੋਚ-ਵਿਚਾਰ ਤੋਂ ਬਾਅਦ ਬਹੁਤ ਘੱਟ ਕਰਮਚਾਰੀਆਂ ਨੂੰ ਕੱਢਿਆ ਹੈ।
ਇਸ ਗਲੋਬਲ ਇਨਵੈਸਟਮੈਂਟ ਬੈਂਕ ਨੇ ਵਿਸ਼ਵ ਪੱਧਰ 'ਤੇ ਲਗਭਗ ਹਰ ਵਿਭਾਗ ਤੋਂ ਛਾਂਟੀ ਕੀਤੀ ਹੈ। ਕੁਝ ਹਫ਼ਤੇ ਪਹਿਲਾਂ, ਕ੍ਰੈਡਿਟ ਸੂਇਸ ਨੇ ਇਹ ਵੀ ਕਿਹਾ ਸੀ ਕਿ ਉਹ ਲਗਭਗ 9,000 ਕਰਮਚਾਰੀਆਂ ਦੀ ਛਾਂਟੀ ਕਰ ਸਕਦੀ ਹੈ। ਕੰਪਨੀ ਵੱਡੇ ਪੱਧਰ 'ਤੇ ਪੁਨਰਗਠਨ ਦੀ ਤਿਆਰੀ ਕਰ ਰਹੀ ਹੈ। ਇਸ ਤੋਂ ਇਲਾਵਾ ਬਾਰਕਲੇਜ਼ ਅਤੇ ਸਿਟੀਗਰੁੱਪ ਕਰਮਚਾਰੀਆਂ ਦੀ ਕਟੌਤੀ ਕਰ ਸਕਦੇ ਹਨ। 2020 ਤੋਂ ਬਾਅਦ, ਨਿਵੇਸ਼ ਬੈਂਕਾਂ ਨੇ ਕੋਈ ਛਾਂਟੀ ਨਹੀਂ ਕੀਤੀ। ਦੁਨੀਆ ਭਰ 'ਚ ਕਈ ਵੱਡੇ ਸੌਦਿਆਂ ਦੇ ਮੱਦੇਨਜ਼ਰ ਇਨ੍ਹਾਂ ਕੰਪਨੀਆਂ ਨੂੰ ਛਾਂਟੀ ਕਰਨ ਦੀ ਲੋੜ ਨਹੀਂ ਸੀ ਪਰ ਹੁਣ ਖਰਾਬ ਗਲੋਬਲ ਅਰਥਵਿਵਸਥਾ ਦੇ ਮੱਦੇਨਜ਼ਰ ਨਵੇਂ ਸੌਦਿਆਂ ਵਿਚ ਕਮੀ ਆ ਰਹੀ ਹੈ। ਅਮਰੀਕੀ ਫੈਡਰਲ ਰਿਜ਼ਰਵ ਸਮੇਤ ਜ਼ਿਆਦਾਤਰ ਕੇਂਦਰੀ ਬੈਂਕ ਵਿਆਜ ਦਰਾਂ ਵਿਚ ਵਾਧਾ ਕਰ ਰਹੇ ਹਨ। ਮੋਰਗਨ ਸਟੈਨਲੀ ਨੇ ਪਿਛਲੀ ਵਾਰ 2019 ਵਿਚ ਛਾਂਟੀ ਕੀਤੀ ਸੀ।
CEO ਜੇਮਸ ਗੋਰਮਨ ਨੇ ਪਹਿਲਾਂ ਹੀ ਦਿੱਤਾ ਸੀ ਸੰਕੇਤ
ਜੇਮਸ ਗੋਰਮਨ ਨੇ ਪਿਛਲੇ ਹਫਤੇ ਨਿਊਜ਼ ਏਜੰਸੀ ਰਾਇਟਰਜ਼ ਨਾਲ ਗੱਲਬਾਤ ਦੌਰਾਨ ਕਿਹਾ ਸੀ ਕਿ ਬੈਂਕ ਛਾਂਟੀ ਦੀ ਤਿਆਰੀ ਕਰ ਰਿਹਾ ਹੈ। ਹਾਲਾਂਕਿ, ਉਨ੍ਹਾਂ ਨੇ ਇਸ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਕਿ ਇਹ ਛਾਂਟੀ ਕਦੋਂ ਤੱਕ ਚੱਲੇਗੀ ਅਤੇ ਕਿੰਨੇ ਕਰਮਚਾਰੀਆਂ ਦੀ ਛਾਂਟੀ ਕੀਤੀ ਜਾਵੇਗੀ। ਉਸ ਨੇ ਕਿਹਾ ਸੀ, "ਕੁਝ ਲੋਕਾਂ ਨੂੰ ਜਾਣਾ ਪੈ ਸਕਦਾ ਹੈ, ਜ਼ਿਆਦਾਤਰ ਕਾਰੋਬਾਰਾਂ ਨੂੰ ਕਈ ਸਾਲਾਂ ਦੇ ਵਾਧੇ ਤੋਂ ਬਾਅਦ ਅਜਿਹਾ ਕਰਨਾ ਪੈਂਦਾ ਹੈ।"
ਇਹ ਵੀ ਪੜ੍ਹੋ : LIC ਪਾਲਿਸੀ ਧਾਰਕਾਂ ਲਈ ਖੁਸ਼ਖਬਰੀ, ਵਟਸਐਪ 'ਤੇ ਉਪਲਬਧ ਹੋਣਗੀਆਂ ਇਹ ਸੇਵਾਵਾਂ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਨਵੇਂ ਸਾਲ ਤੋਂ ਆਡੀ ਕਾਰ ਖਰੀਦਣਾ ਹੋਵੇਗਾ ਮਹਿੰਗਾ, ਕੰਪਨੀ ਨੇ ਕੀਤਾ ਕੀਮਤਾਂ 'ਚ ਵਾਧੇ ਦਾ ਐਲਾਨ
NEXT STORY