ਨਵੀਂ ਦਿੱਲੀ—ਕੁਝ ਕੰਪਨੀਆਂ ਨੂੰ ਛੱਡ ਕੇ, ਜ਼ਿਆਦਾਤਰ ਕੰਪਨੀਆਂ ਰੁਪਏ 'ਚ ਜਾਰੀ ਮੌਜੂਦਾ ਗਿਰਾਵਟ ਦਾ ਸਾਹਮਣਾ ਕਰਨ 'ਚ ਸੂਖਮ ਹਨ। ਇਨ੍ਹਾਂ ਕੰਪਨੀਆਂ ਦੀ ਡਾਲਰ ਨਾਲ ਜੁੜੀ ਕਮਾਈ ਉਨ੍ਹਾਂ ਦੇ ਡਾਲਰ 'ਚ ਲਏ ਗਏ ਕਰਜ਼ ਦੇ ਨਾਲ ਸੰਤੁਲਨ ਬਿਠਾਉਂਦੀ ਹੈ। ਇਕ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ।
ਵੀਰਵਾਰ ਨੂੰ ਰੁਪਿਆ 70 ਰੁਪਏ ਤੋਂ ਹੇਠਾਂ ਡਿੱਗ ਕੇ ਡਾਲਰ ਦੇ ਮੁਕਾਬਲੇ 70.15 'ਤੇ ਬੰਦ ਹੋਇਆ, ਜਦਕਿ ਕੱਲ੍ਹ ਬਾਜ਼ਾਰ ਬੰਦ ਰਿਹਾ। ਹੁਣ ਤੱਕ ਰੁਪਏ 'ਚ 9 ਫੀਸਦੀ ਦੀ ਗਿਰਾਵਟ ਆਈ ਹੈ। ਇਸ ਦੇ ਨਾਲ ਹੀ ਇਹ ਵੱਡੀਆਂ ਮੁਦਰਾਵਾਂ 'ਚ ਸਭ ਤੋਂ ਖਰਾਬ ਪ੍ਰਦਰਸ਼ਨ ਕਰਨ ਵਾਲੀ ਮੁਦਰਾ ਬਣ ਗਈ ਹੈ। ਐੱਸ ਐਂਡ ਪੀ ਦੀ ਇਕ ਰਿਪੋਰਟ 'ਚ ਕਿਹਾ ਗਿਆ ਹੈ ਕਿ ਇਕ ਕਮਜ਼ੋਰ ਅਤੇ ਅਸਥਿਰ ਰੁਪਏ ਤੋਂ ਕੰਪਨੀਆਂ ਲਈ ਖਤਰੇ ਤੋਂ ਬਚਣ ਦੀ ਲਾਗਤ 'ਚ ਵਾਧਾ ਹੋਵੇਗਾ, ਜਦਕਿ ਦੂਜੀ ਪਾਸੇ ਨਿਰਯਾਤਕਾਂ ਨੂੰ ਇਸ ਦਾ ਫਾਇਦਾ ਹੋ ਸਕਦਾ ਹੈ।
ਐੱਸ ਐਂਡ ਪੀ ਨੇ ਕਿਹਾ ਕਿ ਜ਼ਿਆਦਾਤਰ ਨਿਰਮਿਤ ਕੰਪਨੀਆਂ ਰੁਪਏ ਦੀ ਗਿਰਾਵਟ ਦਾ ਸਾਹਮਣਾ ਕਰ ਸਕਦੀਆਂ ਹਨ ਕਿਉਂਕਿ ਉਨ੍ਹਾਂ ਦੀ ਡਾਲਰ ਨਾਲ ਜੁੜੀ ਆਮਦਨ ਦਾ ਹਿੱਸਾ ਕਾਫੀ ਹੱਦ ਤੱਕ ਉਨ੍ਹਾਂ ਦੇ ਡਾਲਰ-ਨਾਮਿਤ ਕਰਜ਼ ਨੂੰ ਸੰਤੁਲਿਤ ਕਰਦਾ ਹੈ। ਉਨ੍ਹਾਂ 'ਚੋਂ ਕੁਝ ਨਾ-ਪੱਖੀ ਤੌਰ 'ਤੇ ਪ੍ਰਭਾਵਿਤ ਹੋਣਗੀਆਂ ਪਰ ਇਹ ਉਨ੍ਹਾਂ ਦੀ ਕ੍ਰੈਡਿਟ ਰੇਟਿੰਗ ਨੂੰ ਜ਼ਿਆਦਾ ਪ੍ਰਭਾਵਿਤ ਕਰਨ ਲਈ ਕਾਫੀ ਨਹੀਂ ਹੋਵੇਗਾ। ਏਜੰਸੀ ਨੇ ਕਿਹਾ ਕਿ ਸਾਡਾ ਵਿਸ਼ਵਾਸ਼ ਹੈ ਕਿ ਆਧਾਰਭੂਤ ਸੰਰਚਨਾ ਖੇਤਰ 'ਤੇ ਅਸਰ ਸੀਮਿਤ ਹੋਵੇਗਾ। ਓ.ਐੱਨ.ਜੀ.ਸੀ., ਆਇਲ ਇੰਡੀਆ, ਸਮੇਤ ਹੋਰ ਤੇਲ ਕੰਪਨੀਆਂ ਦੇ ਮੁਨਾਫੇ 'ਚ ਇਸ ਨਾਲ ਭਾਰੀ ਵਾਧਾ ਹੋਵੇਗਾ ਕਿਉਂਕਿ ਉਹ ਡਾਲਰ ਬੈਂਚਮਾਰਕ ਨਾਲ ਜੁੜੀਆਂ ਕੀਮਤਾਂ 'ਤੇ ਕੱਚਾ ਤੇਲ ਵੇਚਣ ਦੇ ਸਾਹਮਣੇ ਹੋਣਗੇ। ਇਸ ਤਰ੍ਹਾਂ ਟੀ.ਸੀ.ਐੱਸ., ਇੰਫੋਸਿਸ ਅਤੇ ਵਿਪਰੋ ਵਰਗੀਆਂ ਸਾਫਟਵੇਅਰ ਨਿਰਯਾਤ ਕੰਪਨੀਆਂ ਨੂੰ ਵੀ ਫਾਇਦਾ ਹੋਵੇਗਾ।
800 ਕਰੋੜ ਰੁਪਏ ਦਾ ਨਿਵੇਸ਼ ਕਰੇਗੀ ਸੂਪਰਟੈੱਕ, ਇਸ ਸਾਲ ਗਾਹਕਾਂ ਨੂੰ 10,000 ਫਲੈਟ ਦੇਣ ਦਾ ਟੀਚਾ
NEXT STORY