ਨਵੀਂ ਦਿੱਲੀ — ਦੇਸ਼ ਦੀ ਸਭ ਤੋਂ ਕੀਮਤੀ ਕੰਪਨੀ ਰਿਲਾਇੰਸ ਇੰਡਸਟਰੀਜ਼ ਲਿਮਟਿਡ ਹੁਣ ਬਰੇਕਥ੍ਰੂ ਐਨਰਜੀ ਵੈਂਚਰਜ਼ (ਬੀ.ਈ.ਵੀ.) ਵਿਚ 5 ਕਰੋੜ ਡਾਲਰ ਭਾਵ ਲਗਭਗ 371 ਕਰੋੜ ਰੁਪਏ ਦਾ ਨਿਵੇਸ਼ ਕਰੇਗੀ। ਇਸ ਸਮੂਹ ਦੀ ਅਗਵਾਈ ਮਾਈਕ੍ਰੋਸਾੱਫ ਦੇ ਸੰਸਥਾਪਕ ਬਿਲ ਗੇਟਸ ਕਰ ਰਹੇ ਹਨ। ਰਿਲਾਇੰਸ ਨੇ ਵੀਰਵਾਰ ਨੂੰ ਇੱਕ ਬਿਆਨ ਵਿਚ ਇਹ ਜਾਣਕਾਰੀ ਦਿੱਤੀ।
ਰਿਲਾਇੰਸ ਨੇ ਇਕ ਰੈਗੂਲੇਟਰੀ ਫਾਈਲਿੰਗ ਵਿਚ ਕਿਹਾ ਕਿ ਉਹ ਇਸ 'ਚ 5 ਕੋਰੜ ਡਾਲਰ ਦਾ ਯੋਗਦਾਨ ਪਾ ਰਿਹਾ ਹੈ, ਜੋ ਕਿ ਵਿਚਾਰਅਧੀਨ ਫੰਡ ਦਾ 5.75 ਪ੍ਰਤੀਸ਼ਤ ਹੈ। ਇਹ ਨਿਵੇਸ਼ ਅਗਲੇ 8 ਤੋਂ 10 ਸਾਲਾਂ ਵਿਚ ਕਿਸ਼ਤਾਂ ਵਿਚ ਕੀਤਾ ਜਾਵੇਗਾ। ਬੀਈਵੀ ਦਾ ਉਦੇਸ਼ ਊਰਜਾ ਅਤੇ ਖੇਤੀਬਾੜੀ ਦੀਆਂ ਇਨਕਲਾਬੀ ਟੈਕਨਾਲੌਜੀ ਵਿਚ ਨਿਵੇਸ਼ ਕਰਕੇ ਜਲਵਾਯੂ ਸੰਕਟ ਦੇ ਹੱਲ ਲੱਭਣਾ ਹੈ। ਕੰਪਨੀ ਸਾਫ਼ ਊਰਜਾ ਸਮਾਧਾਨਾਂ ਵਿਚ ਨਵੀਨਤਾ ਨੂੰ ਸਮਰਥਨ ਦੇਣ ਲਈ ਨਿਵੇਸ਼ਕਾਂ ਤੋਂ ਇਕੱਠੀ ਕੀਤੀ ਗਈ ਪੂੰਜੀ ਦਾ ਨਿਵੇਸ਼ ਕਰੇਗੀ।
ਇਹ ਵੀ ਪੜ੍ਹੋ : ਜਿੰਨਾ ਸੋਨਾ ਖ਼ਰੀਦੋਗੇ ਓਨੀ ਚਾਂਦੀ ਮਿਲੇਗੀ ਮੁਫ਼ਤ, ਜਾਣੋ ਇਨ੍ਹਾਂ ਕੰਪਨੀਆਂ ਦੀਆਂ ਵਿਸ਼ੇਸ਼ ਸਹੂਲਤਾਂ ਬਾਰੇ
ਫਾਇਦਾ ਕੀ ਹੋਵੇਗਾ
ਰਿਲਾਇੰਸ ਨੇ ਕਿਹਾ ਕਿ ਇਨ੍ਹਾਂ ਕੋਸ਼ਿਸ਼ਾਂ ਦੇ ਨਤੀਜੇ ਭਾਰਤ ਲਈ ਬਹੁਤ ਮਹੱਤਵਪੂਰਨ ਹੋਣਗੇ ਅਤੇ ਉਮੀਦ ਹੈ ਕਿ ਇਸ ਨਾਲ ਸਮੁੱਚੀ ਮਨੁੱਖਤਾ ਨੂੰ ਲਾਭ ਹੋਵੇਗਾ। ਇਸ ਦੇ ਨਾਲ ਹੀ ਇਹ ਨਿਵੇਸ਼ਕਾਂ ਨੂੰ ਵਧੀਆ ਰਿਟਰਨ ਦੇਵੇਗਾ। ਕੰਪਨੀ ਦਾ ਕਹਿਣਾ ਹੈ ਕਿ ਇਸ ਲੈਣ-ਦੇਣ ਨੂੰ ਅਜੇ ਰਿਜ਼ਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਮਨਜ਼ੂਰੀ ਦੇਣੀ ਹੈ। ਇਹ ਨਿਵੇਸ਼ ਸਬੰਧਤ ਪਾਰਟੀਆਂ ਦੇ ਲੈਣ-ਦੇਣ ਤਹਿਤ ਨਹੀਂ ਆਉਂਦਾ ਹੈ ਅਤੇ ਕਿਸੇ ਵੀ ਪ੍ਰਮੋਟਰ ਜਾਂ ਪ੍ਰਮੋਟਰ ਸਮੂਹ ਜਾਂ ਆਰਆਈਐਲ ਦੀਆਂ ਸਮੂਹ ਕੰਪਨੀਆਂ ਦਾ ਇਸ ਵਿਚ ਕੋਈ ਹਿੱਤ ਨਹੀਂ ਹੈ।
ਇਹ ਵੀ ਪੜ੍ਹੋ : ਸਾਵਰੇਨ ਗੋਲਡ ਬਾਂਡ ਸਕੀਮ : ਦੀਵਾਲੀ 'ਤੇ ਸਸਤਾ ਸੋਨਾ ਖਰੀਦਣ ਦਾ ਆਖਰੀ ਮੌਕਾ
ਲਾਲ ਨਿਸ਼ਾਨ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ 'ਚ 250 ਅੰਕਾਂ ਤੋਂ ਵੱਧ ਦੀ ਗਿਰਾਵਟ
NEXT STORY