ਨਵੀਂ ਦਿੱਲੀ (ਭਾਸ਼ਾ) – ਭਾਰਤੀ ਕਾਰਪੋਰੇਟ ਜਗਤ ’ਚ ਮਰਜਰ ਅਤੇ ਡੀਮਰਜਰ ਦਾ ਇਕ ਦੌਰ ਜਿਹਾ ਸ਼ੁਰੂ ਹੋ ਗਿਆ ਹੈ। ਦਲਾਲ ਸਟ੍ਰੀਟ ਤੋਂ ਐੱਚ. ਡੀ. ਐੱਫ. ਸੀ. ਟਵਿਨ ਮਰਜਰ ਦਾ ਅਸਰ ਖਤਮ ਵੀ ਨਹੀਂ ਹੋਇਆ ਸੀ, ਹੁਣ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟ੍ਰੀਜ਼ ਨੇ ਇਕ ਵੱਡੇ ਡੀਮਰਜਰ ਦਾ ਐਲਾਨ ਕਰ ਦਿੱਤਾ ਹੈ। ਏਸ਼ੀਆ ਦੇ ਸਭ ਤੋਂ ਅਮੀਰ ਕਾਰੋਬਾਰੀ ਮੁਕੇਸ਼ ਅੰਬਾਨੀ ਦੀ ਰਿਲਾਇੰਸ ਇੰਡਸਟ੍ਰੀਜ਼ ਨੇ ਸ਼ਨੀਵਾਰ ਨੂੰ ਐਲਾਨ ਕਰਦੇ ਹੋਏ ਕਿਹਾ ਕਿ ਵਿੱਤੀ ਸਰਵਿਸ ਆਮ ਰਿਲਾਇੰਸ ਸਟ੍ਰੈਟੈਜਿਕ ਇਨਵੈਸਟਮੈਂਟ ਦੇ ਡੀਮਰਜਰ ਦੀ ਰਿਕਾਰਡ ਡੇਟ20 ਜੁਲਾਈ ਰੱਖੀ ਗਈ ਹੈ, ਇਸ ਦਾ ਮਤਲਬ ਹੈ ਕਿ ਕੰਪਨੀ ਨੂੰ ਭੰਗ ਕਰ ਦਿੱਤਾ ਜਾਵੇਗਾ ਅਤੇ ਜੋ ਨਵੀਂ ਕੰਪਨੀ ਨਿਕਲੇਗੀ, ਉਸ ਦਾ ਨਾਂ ਜੀਓ ਫਾਈਨਾਂਸ਼ੀਅਲ ਸਰਵਿਸਿਜ਼ (ਜੇ. ਐੱਫ. ਐੱਸ. ਐੱਲ.) ਰੱਖਿਆ ਜਾਵੇਗਾ।
ਇਹ ਵੀ ਪੜ੍ਹੋ : ਚਾਂਦੀ ਨਾਲੋਂ 5 ਗੁਣਾ ਮਹਿੰਗਾ ਹੋਇਆ ਕਸ਼ਮੀਰੀ ਕੇਸਰ, GI ਟੈਗ ਕਾਰਨ ਵਿਦੇਸ਼ਾਂ 'ਚ ਵੀ ਵਧੀ ਮੰਗ
ਪਿਛਲੇ ਮਹੀਨੇ ਡੀਮਰਜਰ ’ਤੇ ਰੈਗੂਲੇਟਰ ਦੀ ਮਨਜ਼ੂਰੀ ਮਿਲਣ ਤੋਂ ਬਾਅਦ ਸ਼ੁੱਕਰਵਾਰ ਨੂੰ ਕੰਪਨੀ ਦੀ ਬੋਰਡ ਬੈਠਕ ’ਚ ਇਸ ’ਤੇ ਫੈਸਲਾ ਲਿਆ ਗਿਆ। ਡੀਮਰਜਰ ਮਾਰਕੀਟ ਕੈਪ ਦੇ ਹਿਸਾਬ ਨਾਲ ਭਾਰਤ ਦੀ ਸਭ ਤੋਂ ਵੱਡੀਕੰਪਨੀ ਆਰ. ਆਈ. ਐੱਲ. ਦੇ36 ਲੱਖ ਸਟ੍ਰਾਂਗ ਸ਼ੇਅਰ ਹੋਲਡਰ ਬੇਸ ਲਈ ਵੈਲਿਊ ਨੂੰ ਅਨਲਾਕ ਕਰੇਗਾ। ਯੋਜਨਾ ਮੁਤਾਬਕ ਆਰ. ਆਈ. ਐੱਲ. ਦੇ ਸ਼ੇਅਰਹੋਲਡਰਸ ਨੂੰ ਆਰ. ਆਈ. ਐੱਲ. ਦੇ ਹਰੇਕ ਸ਼ੇਅਰ ਲਈ ਜੀਓ ਫਾਈਨਾਂਸ਼ੀਅਲ ਦਾ ਇਕ ਸ਼ੇਅਰ ਮਿਲੇਗਾ। ਪਿਛਲੇ ਤਿੰਨ ਮਹੀਨਿਆਂ ’ਚ ਸਟਾਕ ਪਹਿਲਾਂ ਤੋਂ ਹੀ 13 ਫੀਸਦੀ ਉੱਪਰ ਹੈ ਅਤੇ ਸ਼ੁੱਕਰਵਾਰ ਦੇ ਸੈਸ਼ਨ ’ਚ ਮਾਮੂਲੀ ਗਿਰਾਵਟ ਨਾਲ 2,635.45 ਰੁਪਏ ’ਤੇ ਬੰਦ ਹੋਇਆ ਸੀ।
ਇਹ ਹੋਵੇਗਾ ਈਸ਼ਾ ਅੰਬਾਨੀ ਦਾ ਰੋਲ
ਆਰ. ਆਈ. ਐੱਲ. ਨੇ ਰੈਗੂਲੇਟਰੀ ਫਾਈਲਿੰਗ ’ਚ ਕਿਹਾ ਕਿ ਸਕੀਮ ਦੀਆਂ ਸ਼ਰਤਾਂ ਮੁਤਾਬਕ ਜੋ ਨਵੀਂ ਕੰਪਨੀ ਸਾਹਮਣੇ ਨਿਕਲ ਕੇ ਆਵੇਗੀ, ਉਸ ਦੇ ਨਵੇਂ ਇਕਵਿਟੀ ਸ਼ੇਅਰ ਪ੍ਰਾਪਤ ਕਰਨ ਦੇ ਹੱਕਦਾਰ ਲੋਕਾਂ ਨੂੰ ਤੈਅ ਕਰਨ ਲਈ 20 ਜੁਲਾਈ ਦੀ ਮਿਤੀ ਨਿਰਧਾਰਤ ਹੈ। ਕੰਪਨੀ ਨੇ ਫਾਈਨਿੰਗ ’ਚ ਇਹ ਵੀ ਕਿਹਾ ਕਿ ਡੀਮਰਜਰ ਸਕੀਮਤ ਦੀ ਇਫੈਕਟਿਵ ਡੇਟ 1 ਜੁਲਾਈ ਸੀ। ਬੋਰਡ ਨੇ 3 ਸਾਲਾਂ ਲਈ ਆਰ. ਐੱਸ. ਆਈ. ਐੱਲ. ਦੇ ਸੀ. ਈ, ਓ. ਅਤੇ ਐੱਮ. ਡੀ. ਵਜੋਂ ਮੈਕਲੇਰਨ ਸਟ੍ਰੈਟੇਜਿਕ ਵੈਂਚਰਸ ਦੇ ਹਿਤੇਸ਼ ਸੇਠੀਆ ਦੀ ਨਿਯੁਕਤੀ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ। ਮੁਕੇਸ਼ ਅੰਬਾਨੀ ਦੀ ਬੇਟੀ ਈਸ਼ਾ ਨੂੰ ਵੀ ਨਾਨ ਐਗਜ਼ੀਕਿਊਟਿਵ ਡਾਇਰੈਕਟਰ ਵਜੋਂ ਨਿਯੁਕਤ ਕਰ ਦਿੱਤਾ ਗਿਆ ਹੈ। ਸਾਬਕਾ ਕੇਂਦਰੀ ਗ੍ਰਹਿ ਸਕੱਤਰ ਰਾਜੀਵ ਮਹਿਰਿਸ਼ੀ ਅਤੇ ਪੀ. ਐੱਨ. ਬੀ. ਦੇ ਸਾਬਕਾ ਐੱਮ. ਡੀ. ਅਤੇ ਸੀ. ਈ. ਓ. ਸੁਨੀਲ ਮਹਿਤਾ ਵੀ ਇੰਡੀਪੈਂਡੈਂਟ ਡਾਇਰੈਕਟਰ ਵਜੋਂ ਕੰਪਨੀ ’ਚ ਸ਼ਾਮਲ ਹੋਣਗੇ।
ਇਹ ਵੀ ਪੜ੍ਹੋ : ਟਮਾਟਰ-ਦਾਲ ਦੀਆਂ ਕੀਮਤਾਂ ਨੇ ਜੇਬ ’ਚ ਲਾਈ ਅੱਗ, ਹੁਣ ਚੌਲਾਂ ਦੀ ਥਾਲੀ ਵੀ ਹੋਵੇਗੀ ਮਹਿੰਗੀ
ਕਦੋਂ ਆ ਸਕਦਾ ਹੈ ਆਈ. ਪੀ. ਓ.
ਆਰ. ਆਈ. ਐੱਲ. ਨੇ ਹਾਲੇ ਤੱਕ ਏ. ਜੀ. ਐੱਮ. ਦੀ ਮਿਤੀ ਦਾ ਐਲਾਨ ਨਹੀਂ ਕੀਤਾ ਹੈ। ਉਮੀਦ ਹੈ ਕਿ ਅੰਬਾਨੀ ਜੇ. ਐੱਫ. ਐੱਸ. ਐੱਲ. ਦੇ ਸਟਾਕ ਐਕਸਚੇਂਜਾਂ ’ਚ ਸੂਚੀਬੱਧ ਹੋਣ ਤੋਂ ਪਹਿਲਾਂ ਇਸ ਦਾ ਰੋਡਮੈਪ ਪੇਸ਼ ਕਰਨਗੇ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਜੇ. ਐੱਫ. ਐੱਸ. ਐੱਲ. ਸਤੰਬਰ ’ਚ ਸੂਚੀਬੱਧ ਹੋ ਸਕਦਾ ਹੈ ਪਰ ਇਸ ਦੇ ਅਧਿਕਾਰਕ ਐਲਾਨ ਦੀ ਉਡੀਕ ਹੈ। ਗਲੋਬਲ ਬ੍ਰੋਕਰੇਜ ਫਰਮ ਜੇ. ਪੀ. ਮਾਰਗਨ ਨੇ ਜੀਓ ਫਾਈਨਾਂਸ਼ੀਅਲ ਦੇ ਸ਼ੇਅਰ ਦੀ ਕੀਮਤ 189 ਰੁਪਏ, ਜੈਫਰੀਜ਼ ਨੇ ਸ਼ੇਅਰ ਦੀ ਕੀਮਤ 179 ਰੁਪਏ, ਜਦ ਕਿ ਸੈਂਟਰਮ ਬ੍ਰੋਕਿੰਗ ਨੇ ਸ਼ੇਅਰ ਦੀ ਕੀਮਤ 157-190 ਰੁਪਏ ਹੋਣ ਦਾ ਅਨੁਮਾਨ ਲਗਾਇਆ ਹੈ।
ਇਹ ਵੀ ਪੜ੍ਹੋ : McDonalds ਦੇ ਬਰਗਰ 'ਚੋਂ ਗਾਇਬ ਹੋਇਆ ਟਮਾਟਰ, ਵਧਦੀਆਂ ਕੀਮਤਾਂ ਵਿਚਾਲੇ ਲਿਆ ਗਿਆ ਇਹ ਫੈਸਲਾ
ਜੇ. ਐੱਫ. ਐੱਸ. ਐੱਲ. ਬਣ ਜਾਏਗਾ ਦੇਸ਼ ਦਾ 5ਵਾਂ ਸਭ ਤੋਂ ਵੱਡਾ ਫਾਈਨਾਂਸਰ
ਉਮੀਦ ਹੈ ਕਿ ਜੇ. ਐੱਫ. ਐੱਸ. ਐੱਲ. ਮਾਰਕੀਟ ਕੈਪ ਦੇ ਮਾਮਲੇ ’ਚ ਭਾਰਤ ਦਾ 5ਵਾਂ ਸਭ ਤੋਂ ਵੱਡਾ ਫਾਈਨਾਂਸਰ ਬਣ ਜਾਏਗਾ ਅਤੇ ਪੇਅ. ਟੀ. ਐੱਮ. ਅਤੇ ਬਜਾਜ ਫਾਈਨਾਂਸ ਵਰਗੀਆਂ ਕੰਪਨੀਆਂ ਨਾਲ ਸਿੱਧੇ ਮੁਕਾਬਲਾ ਕਰੇਗਾ। ਆਰ. ਐੱਸ.ਆਈ. ਐੱਲ. ਅਤੇ ਫਾਈਨਾਂਸ਼ੀਅਲ ਸਰਵਿਸ ਦਾ ਜੁਆਇੰਟ ਨੈੱਟਵਰਥ 280 ਬਿਲੀਅਨ ਰੁਪਏ ਹੈ, ਜਿਸ ’ਚ ਆਰ. ਆਈ. ਐੱਲ. ਦੀ 6.1 ਫੀਸਦੀ ਹਿੱਸੇਦਾਰੀ ਸ਼ਾਮਲ ਹੈ। ਵਿੱਤੀ ਸਰਵਿਸ ਅੰਡਰਟੇਕਿੰਗ ਦਾ 6 ਕੰਪਨੀਆਂ ਰਿਲਾਇੰਸ ਇੰਡਸਟਰੀਅਲ ਇਨਵੈਸਟਮੈਂਟਸ ਐਂਡ ਹੋਲਡਿੰਗਸ (ਆਰ. ਆਈ. ਆਈ. ਐੱਚ. ਐੱਲ.), ਰਿਲਾਇੰਸ ਪੇਮੈਂਟ ਸਲਿਊਸ਼ਨਸ, ਜੀਓ ਪੇਮੈਂਟਸ ਬੈਂਕ, ਰਿਲਾਇੰਸ ਰਿਟੇਲ ਫਾਈਨਾਂਸ, ਜੀਓ ਇਨਫਾਰਮੇਸ਼ਨ ਐਗਰੀਗੇਟਰ ਸਰਵਿਸਿਜ਼ ਅਤੇ ਰਿਲਾਇੰਸ ਰਿਟੇਲ ਇੰਸ਼ੋਰੈਂਸ ਬ੍ਰੋਕਿੰਗ ’ਚ ਨਿਵੇਸ਼ ਹੈ।
ਇਹ ਵੀ ਪੜ੍ਹੋ : ਦੇਸ਼ ਭਰ ਦੇ ਕਈ ਸੂਬਿਆ 'ਚ ਮਾਨਸੂਨ ਨੇ ਫੜੀ ਰਫ਼ਤਾਰ, ਫਿਰ ਵੀ ਸਾਉਣੀ ਦੀਆਂ ਫ਼ਸਲਾਂ ਦਾ ਬਿਜਾਈ ਹੇਠ ਰਕਬਾ ਪਛੜਿਆ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:-
https://play.google.com/store/apps/details?id=com.jagbani&hl=en&pli=1
For IOS:-
https://apps.apple.com/in/app/id538323711
ਰੇਲਵੇ ਨੇ ਦਿੱਤਾ ਤੋਹਫ਼ਾ, ਵੰਦੇ ਭਾਰਤ ਸਮੇਤ ਕਈ ਟਰੇਨਾਂ ਦਾ ਕਿਰਾਇਆ ਹੋਵੇਗਾ 25 ਫੀਸਦੀ ਘੱਟ
NEXT STORY