ਬਿਜ਼ਨੈੱਸ ਡੈਸਕ : ਐਲਨ ਮਸਕ ਨੇ ਟਵਿੱਟਰ ਯੂਜ਼ਰਜ਼ ਲਈ ਨਵਾਂ ਫਰਮਾਨ ਜਾਰੀ ਕੀਤਾ ਹੈ, ਜਿਸ ਵਿੱਚ ਉਨ੍ਹਾਂ 3 ਨਵੇਂ ਨਿਯਮਾਂ ਬਾਰੇ ਦੱਸਿਆ ਹੈ। ਉਨ੍ਹਾਂ ਟਵਿੱਟਰ 'ਤੇ ਯੂਜ਼ਰਜ਼ ਲਈ ਸੀਮਾਵਾਂ ਲਾਗੂ ਕੀਤੀਆਂ ਹਨ। ਇਨ੍ਹਾਂ ਵਿੱਚ ਵੈਰੀਫਾਈਡ ਯੂਜ਼ਰਜ਼ ਆਪਣੇ ਖਾਤੇ ਤੋਂ ਪ੍ਰਤੀ ਦਿਨ 6000 ਪੋਸਟਾਂ ਨੂੰ ਦੇਖ ਜਾਂ ਪੜ੍ਹ ਸਕਣਗੇ।
ਇਹ ਵੀ ਪੜ੍ਹੋ : ਦੁਨੀਆ ਭਰ 'ਚ ਡਾਊਨ ਹੋਇਆ ਟਵਿੱਟਰ, ਫਾਲੋਅਰਜ਼ ਤੇ ਟਾਈਮਲਾਈਨ ਗਾਇਬ, Users ਹੋਏ ਪ੍ਰੇਸ਼ਾਨ
ਜਦੋਂ ਕਿ ਅਨਵੈਰੀਫਾਈਡ ਅਕਾਊਂਟ ਆਪਣੇ ਖਾਤੇ ਤੋਂ ਸਿਰਫ 600 ਪੋਸਟਾਂ ਹੀ ਦੇਖ ਸਕਣਗੇ। ਇਸ ਦੇ ਨਾਲ ਹੀ ਨਵੇਂ ਅਣ-ਪ੍ਰਮਾਣਿਤ ਖਾਤੇ ਇਕ ਦਿਨ ਵਿੱਚ ਸਿਰਫ਼ 300 ਪੋਸਟਾਂ ਨੂੰ ਦੇਖ ਤੇ ਪੜ੍ਹ ਸਕਣਗੇ। ਇਸ ਦੇ ਨਾਲ ਹੀ ਟਵਿੱਟਰ ਯੂਜ਼ਰਜ਼ ਨੂੰ ਜੋ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਹ ਸ਼ਾਇਦ ਇਸੇ ਨਾਲ ਸਬੰਧਤ ਹਨ।
ਹਾਲਾਂਕਿ, ਥੋੜ੍ਹੇ ਸਮੇਂ ਬਾਅਦ ਹੀ ਐਲਨ ਮਸਕ ਨੇ ਰੀਟਵੀਟ ਕਰਦਿਆਂ ਕਿਹਾ, "ਵੈਰੀਫਾਈਡ ਅਕਾਊਂਟ 8000, ਜਦਕਿ ਅਨਵੈਰੀਫਾਈਡ ਅਕਾਊਂਟ ਲਈ 800 ਤੇ ਨਵੇਂ ਅਨਵੈਰੀਫਾਈਡ ਅਕਾਊਂਟ ਲਈ 400 ਤੱਕ ਦਰ ਸੀਮਾਵਾਂ ਜਲਦ ਹੀ ਵਧ ਰਹੀਆਂ ਹਨ।"
ਦੱਸ ਦੇਈਏ ਕਿ ਸ਼ਨੀਵਾਰ ਦੁਨੀਆ ਦੇ ਕਈ ਲੋਕਾਂ ਨੇ ਸ਼ਿਕਾਇਤ ਕੀਤੀ ਸੀ ਕਿ ਮਾਈਕ੍ਰੋ ਬਲੌਗਿੰਗ ਸਾਈਟ ਟਵਿੱਟਰ ਕੰਮ ਨਹੀਂ ਕਰ ਰਿਹਾ। ਉਨ੍ਹਾਂ ਸੋਸ਼ਲ ਮੀਡੀਆ 'ਤੇ ਸ਼ਿਕਾਇਤ ਕੀਤੀ ਕਿ ਜਦੋਂ ਉਨ੍ਹਾਂ ਨੇ ਟਵੀਟ ਨੂੰ ਦੇਖਣ ਜਾਂ ਪੋਸਟ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨੂੰ ਇਕ ਐਰਰ ਸੁਨੇਹਾ ਦਿਖਾਈ ਦਿੰਦਾ ਰਿਹਾ, ਜਿਸ ਵਿੱਚ ਲਿਖਿਆ ਸੀ, "ਟਵੀਟ ਰੀਟ੍ਰਾਈਵ ਨਹੀਂ ਕੀਤਾ ਜਾ ਸਕਦਾ।"
ਇਹ ਵੀ ਪੜ੍ਹੋ : ਕੋਈ Criminal Record ਨਹੀਂ, ਮਾਂ ਦਾ ਇਕਲੌਤਾ ਪੁੱਤ ਸੀ, ਜਾਣੋ ਕੌਣ ਹੈ ਨਾਹੇਲ, ਜਿਸ ਦੀ ਮੌਤ ਕਾਰਨ ਜਲ਼ ਰਿਹਾ ਫਰਾਂਸ?
ਇਸ ਸਾਲ ਤੀਜੀ ਵਾਰ ਟਵਿੱਟਰ ਹੋਇਆ ਡਾਊਨ
ਇਸ ਸਾਲ ਇਹ ਤੀਜੀ ਵਾਰ ਹੈ ਜਦੋਂ ਟਵਿੱਟਰ ਡਾਊਨ ਹੋਇਆ ਹੈ। ਇਸ ਤੋਂ ਪਹਿਲਾਂ ਮਾਰਚ ਮਹੀਨੇ 'ਚ ਵੀ ਟਵਿੱਟਰ ਨੇ ਆਪਣੇ ਸਿਸਟਮ 'ਚ ਗੜਬੜੀ ਦੱਸੀ ਸੀ ਅਤੇ ਕਈ ਲਿੰਕਜ਼ ਨੇ ਕੰਮ ਕਰਨਾ ਬੰਦ ਕਰ ਦਿੱਤਾ ਸੀ। ਇਸ ਸਾਲ ਫਰਵਰੀ 'ਚ ਵੀ ਲੋਕਾਂ ਨੂੰ ਟਵਿੱਟਰ ਦੀ ਵਰਤੋਂ ਕਰਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪਿਆ ਸੀ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਪੰਜਾਬ ਅਤੇ ਦੇਸ਼-ਦੁਨੀਆਂ ਦੀਆਂ ਖ਼ਬਰਾਂ ਟੈਲੀਗ੍ਰਾਮ ’ਤੇ ਵੀ ਪੜ੍ਹਨ ਲਈ ਇਸ ਲਿੰਕ ’ਤੇ ਕਲਿੱਕ ਕਰੋ https://t.me/onlinejagbani
ਜਨਤਕ ਖੇਤਰ ਦੇ ਬੈਂਕਾਂ ਦਾ ਮੁਨਾਫਾ 9 ਸਾਲਾਂ 'ਚ 3 ਗੁਣਾ ਵਧ ਕੇ 1.04 ਲੱਖ ਕਰੋੜ ਰੁਪਏ ਹੋਇਆ: ਸੀਤਾਰਮਨ
NEXT STORY