ਬਿਜ਼ਨੈੱਸ ਨਿਊਜ਼ - ਭਾਰਤ ਦੀ ਸਭ ਤੋਂ ਵੱਡੀ ਗੋਲਡ ਲੋਨ ਐੱਨ. ਬੀ. ਐੱਫ. ਸੀ. ਮੁਥੂਟ ਫਾਈਨਾਂਸ ਨੇ ਟੀ. ਆਰ. ਏ. ਦੀ ਬ੍ਰਾਂਡ ਟਰੱਸਟ ਰਿਪੋਰਟ (ਬੀ. ਟੀ. ਆਰ.) 2024 ਅਨੁਸਾਰ ਲਗਾਤਾਰ 8ਵੇਂ ਸਾਲ ਭਾਰਤ ਦੇ ਨੰਬਰ 1 ਸਭ ਤੋਂ ਭਰੋਸੇਮੰਦ ਵਿੱਤੀ ਸੇਵਾ ਬ੍ਰਾਂਡ ਦੇ ਰੂਪ ’ਚ ਮਾਨਤਾ ਪ੍ਰਾਪਤ ਕਰ ਕੇ ਇਕ ਮਹੱਤਵਪੂਰਨ ਪ੍ਰਾਪਤੀ ਹਾਸਲ ਕੀਤੀ ਹੈ। ਇਹ ਮਾਨਤਾ ਗਾਹਕ ਕੇਂਦਰਿਤਤਾ ਅਤੇ ਸੇਵਾ ਪ੍ਰਦਾਨ ਕਰਨ ’ਚ ਉੱਤਮਤਾ ਪ੍ਰਤੀ ਮੁਥੂਟ ਫਾਈਨਾਂਸ ਦੀ ਅਟੁੱਟ ਵਚਨਬੱਧਤਾ ਦੀ ਪੁਸ਼ਟੀ ਕਰਦੀ ਹੈ।
ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ
ਦੱਸ ਦੇਈਏ ਕਿ ਟੀ. ਆਰ. ਏ. ਦੀ ਬ੍ਰਾਂਡ ਟਰੱਸਟ ਰਿਪੋਰਟ ਇਸ ਦੀ ਲੜੀ ’ਚ 13ਵੀਂ, 16 ਸ਼ਹਿਰਾਂ ’ਚ 2,500 ਖਪਤਕਾਰ-ਪ੍ਰਭਾਵਸ਼ਾਲੀਆਂ ਨਾਲ ਕੀਤੀ ਗਈ ਮੁੱਢਲੀ ਖੋਜ ਦਾ ਨਤੀਜਾ ਹੈ। ਅਧਿਐਨ ’ਚ 6,000 ਘੰਟਿਆਂ ਤੋਂ ਵੱਧ ਦੇ ਫੀਲਡਵਰਕ ਅਤੇ ਭਾਰਤ ’ਚ ਟਾਪ 1000 ਭਰੋਸੇਮੰਦ ਬ੍ਰਾਂਡਾਂ ਨੂੰ ਸੂਚੀਬੱਧ ਕਰਨ ਵਾਲੇ ਬ੍ਰਾਂਡ ਵਿਵਹਾਰ ਪ੍ਰਤੀ ਇਨ੍ਹਾਂ ਖਪਤਕਾਰਾਂ ਦੀਆਂ ਪ੍ਰਤੀਕਿਰਿਆਵਾਂ ਨੂੰ ਸ਼ਾਮਲ ਕੀਤਾ ਗਿਆ। ਬ੍ਰਾਂਡ ਟਰੱਸਟ ਰਿਪੋਰਟ ਉਨ੍ਹਾਂ ਅਸਾਧਾਰਣ ਬ੍ਰਾਂਡਾਂ ਨੂੰ ਸੈਲੇਬ੍ਰੇਟ ਕਰਦੀ ਹੈ, ਜਿਨ੍ਹਾਂ ਨੇ ਭਾਰਤ ’ਚ ਖਪਤਕਾਰਾਂ ਦਾ ਭਰੋਸਾ ਹਾਸਲ ਕੀਤਾ ਹੈ। ਪਿਛਲੇ ਕੁਝ ਸਾਲਾਂ ’ਚ ਮੁਥੂਟ ਫਾਈਨਾਂਸ ਨੇ ਪੂਰੇ ਭਾਰਤ ’ਚ 6300 ਤੋਂ ਵੱਧ ਬਰਾਂਚਾਂ ਦਾ ਇਕ ਮਜ਼ਬੂਤ ਨੈੱਟਵਰਕ ਸਥਾਪਤ ਕਰਦੇ ਹੋਏ ਪੂਰੇ ਦੇਸ਼ ’ਚ ਲਗਾਤਾਰ ਆਪਣਾ ਵਿਸਥਾਰ ਕੀਤਾ ਹੈ।
ਇਹ ਵੀ ਪੜ੍ਹੋ - ਉਡਾਣ 'ਚ ਜ਼ਿਆਦਾ ਦੇਰੀ ਹੋਣ 'ਤੇ ਜਹਾਜ਼ 'ਚੋਂ ਬਾਹਰ ਨਿਕਲ ਸਕਦੇ ਹਨ ਯਾਤਰੀ, ਲਾਗੂ ਹੋਇਆ ਨਵਾਂ ਨਿਯਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਨਾ ਇਕ ਸਾਲ 15 ਫ਼ੀਸਦੀ ਤੇ ਸ਼ੇਅਰ ਬਾਜ਼ਾਰ 25 ਫ਼ੀਸਦੀ ਚੜ੍ਹਿਆ, ਨਿਵੇਸ਼ਕ ਹੋਏ ਮਾਲਾਮਾਲ
NEXT STORY