ਨਵੀਂ ਦਿੱਲੀ : ਇਨਫੋਸਿਸ ਦੇ ਸੰਸਥਾਪਕ ਅਤੇ ਵਰਤਮਾਨ ਵਿੱਚ ਕੈਟਾਮਾਰਨ ਵੈਂਚਰਸ ਦੇ ਚੇਅਰਮੈਨ ਐਨ.ਆਰ. ਨਰਾਇਣ ਮੂਰਤੀ ਨੇ ਇੱਕ ਵੱਡਾ ਬਿਆਨ ਦਿੱਤਾ ਹੈ। ਚੀਨ ਦੀ ਉਦਾਹਰਣ ਦਿੰਦੇ ਹੋਏ ਨਰਾਇਣ ਮੂਰਤੀ ਨੇ ਕਿਹਾ ਕਿ ਭਾਰਤ ਨੂੰ ਇਮਾਨਦਾਰੀ ਦਾ ਸੱਭਿਆਚਾਰ ਸਿੱਖਣ ਦੀ ਲੋੜ ਹੈ। ਉਨ੍ਹਾਂ ਕਿਹਾ ਕਿ 1940 ਦੇ ਦਹਾਕੇ ਦੇ ਅਖੀਰ ਵਿੱਚ ਆਰਥਿਕਤਾ ਦੇ ਮਾਮਲੇ ਵਿੱਚ ਭਾਰਤ ਦੇ ਬਰਾਬਰ ਦਾ ਆਕਾਰ ਹੋਣ ਦੇ ਬਾਵਜੂਦ, ਚੀਨ ਨੇ ਚੀਨ ਨੇ ਜਿਸ ਸੱਭਿਆਚਾਰ ਨੂੰ ਗ੍ਰਹਿਣ ਕੀਤਾ ਹੈ, ਉਸ ਕਾਰਨ ਇਸ ਨੇ ਭਾਰਤ ਨਾਲੋਂ 6 ਗੁਣਾ ਤੇਜ਼ੀ ਨਾਲ ਵਿਕਾਸ ਕੀਤਾ ਹੈ।
ਇਹ ਵੀ ਪੜ੍ਹੋ : ਅਸਮਾਨ 'ਚ ਰੁਕੇ 182 ਯਾਤਰੀਆਂ ਦੇ ਸਾਹ! AirIndia ਦੀ ਉਡਾਣ ਦੀ ਐਮਰਜੈਂਸੀ ਲੈਂਡਿੰਗ
ਮੂਰਤੀ ਨੇ ਵਿਦੇਸ਼ ਮੰਤਰਾਲੇ ਵਲੋਂ ਆਯੋਜਿਤ ਏਸ਼ੀਆ ਆਰਥਿਕ ਵਾਰਤਾ ਵਿਚ ਕਿਹਾ ਸਾਨੂੰ ਜਲਦ ਫ਼ੈਸਲਾ ਲੈਣ , ਲਾਗੂ ਕਰਨ, ਪਰੇਸ਼ਾਨੀ ਰਹਿਤ ਲੈਣ-ਦੇਣ , ਇਮਾਨਦਾਰੀ ਵਾਲਾ ਸੱਭਿਆਚਾਰ ਅਪਣਾਉਣ ਦੀ ਜ਼ਰੂਰਤ ਹੈ, ਜਿਸ ਵਿਚ ਪੱਖਪਾਤ ਨਾ ਹੋਵੇ। ਉਨ੍ਹਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਸੱਭਿਆਚਾਰ ਦੀਆਂ ਵਿਸ਼ੇਸ਼ਤਾਵਾਂ ਸਾਰੇ ਵਿਕਸਿਤ ਦੇਸ਼ਾਂ ਨੂੰ ਜੋੜਣ ਵਾਲਾ ਇਕਮਾਤਰ ਪਹਿਲੂ ਹੈ। ਉਨ੍ਹਾਂ ਨੇ ਕਿਹਾ ,'ਦੇਸ਼ ਵਿਚ ਨਾ ਸਿਰਫ਼ ਇਕ ਛੋਟਾ ਵਰਗ ਸਖ਼ਤ ਮਿਹਨਤ ਕਰਦਾ ਹੈ ਅਤੇ ਜ਼ਿਆਦਾਤਰ ਲੋਕਾਂ ਨੇ ਉਸ ਸੱਭਿਆਚਾਰ ਨੂੰ ਨਹੀਂ ਅਪਣਾਇਆ ਹੈ ਜਿਹੜਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਉਮੀਦਾਂ ਨੂੰ ਪੂਰਾ ਕਰਨ ਲਈ ਜ਼ਰੂਰੀ ਹੈ।'' ਨਾਰਾਇਣ ਮੂਰਤੀ ਨੇ ਅੱਗੇ ਕਿਹਾ ਕਿ ਉਨ੍ਹਾਂ ਨੂੰ 'ਰਾਸ਼ਟਰ ਵਿਰੋਧੀ' ਨਾ ਬੁਲਾਇਆ ਜਾਵੇ।
ਇਹ ਵੀ ਪੜ੍ਹੋ : ਅਡਾਨੀ ਸਮੂਹ ਦੀ ਕਿਸ਼ਤੀ 'ਚ ਕਈ ਵਿਦੇਸ਼ੀ ਕੰਪਨੀਆਂ ਵੀ ਸਵਾਰ, ਕੀਤਾ ਹੈ ਅਰਬਾਂ ਡਾਲਰ ਦਾ ਨਿਵੇਸ਼
ਸ਼ੰਘਾਈ ਦੌਰੇ ਦਾ ਤਜਰਬਾ ਵੀ ਕੀਤਾ ਸਾਂਝਾ
ਮੂਰਤੀ ਨੇ 2006 ਵਿਚ ਸ਼ੰਘਾਈ ਦੌਰੈ ਦਾ ਤਜਰਬਾ ਸਾਂਝਾ ਕੀਤਾ। ਉਨ੍ਹਾਂ ਕਿਹਾ ਕਿ ਸ਼ਹਿਰ ਵਿਚ ਮੇਅਰ ਨੇ ਉਨ੍ਹਾਂ ਵਲੋਂ ਚੁਣੇ ਗਏ 25 ਏਕੜ ਭੂਮੀ ਦੇ ਟੁਕੜੇ ਦੀ ਚੌਣ ਕਰਨ ਦੇ ਇਕ ਦਿਨ ਬਾਅਦ ਹੀ ਉਨ੍ਹਾਂ ਨੂੰ ਦੇ ਦਿੱਤਾ। ਉਨ੍ਹਾਂ ਨੇ ਕਿਹਾ ਕਿ ਮੌਜੂਦਾ ਭ੍ਰਿਸ਼ਟਾਚਾਰ ਕਾਰਨ ਭਾਰਤ ਵਿਚ ਇਸ ਗਤੀ ਦੀ ਘਾਟ ਹੈ।
ਨੌਜਵਾਨਾਂ ਲਈ ਸੰਦੇਸ਼
ਇਸ ਤੋਂ ਇਲਾਵਾ ਨੌਜਵਾਨਾਂ ਨੂੰ ਇਕ ਸੰਦੇਸ਼ ਵਿਚ ਮੂਰਤੀ ਨੇ ਕਿਹਾ ਕਿ ਉਨ੍ਹਾਂ ਨੂੰ ਮੂਨਲਾਈਟਿੰਗ ਜਾਂ ਘਰ ਤੋਂ ਕੰਮ ਕਰਨ 'ਤੇ ਜ਼ੋਰ ਨਹੀਂ ਦੇਣਾ ਚਾਹੀਦਾ। ਉਨ੍ਹਾਂ ਨੇ ਕਿਹਾ ਕਿ ਨੌਜਵਾਨਾਂ ਲਈ ਮੇਰੀ ਇੱਛਾ ਹੈ ਕਿ ਕਿਰਪਾ ਕਰਕੇ ਇਸ ਜਾਲ ਵਿਚ ਨਾ ਪਵੋ ਕਿ ਮੈਂ ਮੂਨਲਾਈਟਿੰਗ ਕਰਾਂਗਾ ਜਾਂ ਘਰੋਂ ਕੰਮ ਕਰਾਂਗਾ ਅਤੇ ਮੈਂ ਹਫ਼ਤੇ ਵਿਚ ਤਿੰਨ ਦਿਨ ਦਫ਼ਤਰ ਆਵਾਂਗਾ।
ਇਹ ਵੀ ਪੜ੍ਹੋ : ਅਮਰੀਕਾ ਤੋਂ ਦਿੱਲੀ ਆ ਰਹੀ ਏਅਰ ਇੰਡੀਆ ਫਲਾਈਟ ਦੀ ਸਵੀਡਨ 'ਚ ਐਮਰਜੈਂਸੀ ਲੈਂਡਿੰਗ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲਗਾਤਾਰ ਤੀਜ਼ੇ ਹਫ਼ਤੇ ਘਟਿਆ ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ, ਹੁਣ ਘਟ ਕੇ ਇੰਨੇ ਡਾਲਰ 'ਤੇ ਆਇਆ
NEXT STORY