ਮੁੰਬਈ- ਦੇਸ਼ ਦਾ ਵਿਦੇਸ਼ੀ ਮੁਦਰਾ ਭੰਡਾਰ 17 ਫਰਵਰੀ ਨੂੰ ਖਤਮ ਹਫ਼ਤੇ 'ਚ 5.681 ਅਰਬ ਡਾਲਰ ਘਟ ਕੇ 561.267 ਅਰਬ ਡਾਲਰ ਰਿਹਾ ਹੈ। ਭਾਰਤੀ ਰਿਜ਼ਰਵ ਬੈਂਕ (ਆਰ.ਬੀ.ਆਈ.) ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਵਿਦੇਸ਼ੀ ਮੁਦਰਾ ਭੰਡਾਰ 'ਚ ਲਗਾਤਾਰ ਤੀਜੇ ਹਫ਼ਤੇ ਗਿਰਾਵਟ ਹੋਈ ਹੈ। ਇਸ ਤੋਂ ਪਿਛਲੇ ਹਫ਼ਤੇ ਮੁਦਰਾ ਭੰਡਾਰ 8.319 ਅਰਬ ਡਾਲਰ ਘੱਟ ਕੇ 566.948 ਅਰਬ ਡਾਲਰ ਰਹਿ ਗਿਆ ਸੀ। ਇਸ ਤੋਂ ਪਹਿਲਾ ਅਕਤੂਬਰ 2021 'ਚ ਦੇਸ਼ ਦਾ ਵਿਦੇਸ਼ੀ ਮੁਦਰਾ 645 ਅਰਬ ਅਮਰੀਕੀ ਡਾਲਰ ਦੇ ਸਰਵਕਾਲਿਕ ਉੱਚ ਪੱਧਰ 'ਤੇ ਪਹੁੰਚ ਗਿਆ ਸੀ।
ਇਹ ਵੀ ਪੜ੍ਹੋ-‘ਖੁੱਲ੍ਹੇ ਬਾਜ਼ਾਰ ’ਚ ਕਣਕ ਦੀ ਵਿਕਰੀ ਨਾਲ ਥੋਕ ਕੀਮਤਾਂ ਨਰਮ, ਪ੍ਰਚੂਨ ਮੁੱਲ ਹਫਤੇ ਦੇ ਅੰਦਰ ਘੱਟ ਹੋਣ ਦੀ ਸੰਭਾਵਨਾ
ਸੰਸਾਰਕ ਘਟਨਾਕ੍ਰਮਾਂ ਦੇ ਵਿਚਾਲੇ ਕੇਂਦਰੀ ਬੈਂਕ ਦੇ ਰੁਪਏ ਦੀ ਵਿਨਿਯਮ ਦੀ ਦਰ 'ਚ ਤੇਜ਼ ਗਿਰਾਵਟ ਨੂੰ ਰੋਕਣ ਲਈ ਮੁਦਰਾ ਭੰਡਾਰ ਦੀ ਵਰਤੋਂ ਕਰਨ ਦੀ ਵਜ੍ਹਾ ਨਾਲ ਬਾਅਦ 'ਚ ਇਸ 'ਚ ਗਿਰਾਵਟ ਆਈ। ਡਾਲਰ 'ਚ ਸਮੀਕਰਨ ਕੀਤੇ ਜਾਣ ਵਾਲੀ ਵਿਦੇਸ਼ੀ ਮੁਦਰਾ ਅਸਾਮੀਆਂ 'ਚ ਯੂਰੋ, ਪਾਊਂਡ ਅਤੇ ਯੇਨ ਵਰਗੀਆਂ ਗੈਰ-ਅਮਰੀਕੀ ਮੁਦਰਾਵਾਂ 'ਚ ਆਏ ਘਾਟੇ-ਵਾਧੇ ਦੇ ਪ੍ਰਭਾਵਾਂ ਨੂੰ ਵੀ ਸ਼ਾਮਲ ਕੀਤਾ ਜਾਂਦਾ ਹੈ।
ਇਹ ਵੀ ਪੜ੍ਹੋ-ਅਡਾਨੀ ਦੇ ਚੱਕਰ 'ਚ ਡੁੱਬਣ ਲੱਗਾ LIC ਦਾ ਪੈਸਾ, 30000 ਕਰੋੜ ਰੁਪਏ ਤੱਕ ਦਾ ਨੁਕਸਾਨ
ਰਿਜ਼ਰਵ ਬੈਂਕ ਨੇ ਕਿਹਾ ਕਿ ਸੋਨਾ ਭੰਡਾਰ 'ਚ ਲਗਾਤਾਰ ਤੀਜੇ ਹਫ਼ਤੇ ਗਿਰਾਵਟ ਜਾਰੀ ਰਹੀ ਅਤੇ ਸੋਨਾ ਭੰਡਾਰ ਦਾ ਮੁੱਲ ਪਿਛਲੇ ਹਫ਼ਤੇ 'ਚ 1.045 ਅਰਬ ਡਾਲਰ ਘੱਟ ਕੇ 41,817 ਅਰਬ ਡਾਲਰ ਰਹਿ ਗਿਆ। ਅੰਕੜਿਆਂ ਦੇ ਅਨੁਸਾਰ ਵਿਸ਼ੇਸ਼ ਡਰਾਇੰਗ ਅਧਿਕਾਰ (ਐੱਸ.ਡੀ.ਆਰ) 8.7 ਕਰੋੜ ਡਾਲਰ ਘੱਟ ਕੇ 18.267 ਅਰਬ ਡਾਲਰ ਰਹਿ ਗਿਆ। ਸਮੀਖਿਆਧੀਨ ਹਫ਼ਤੇ 'ਚ ਕੌਮਾਂਤਰੀ ਮੁਦਰਾ ਫੰਡ (ਆਈ.ਐੱਮ.ਐੱਫ.) 'ਚ ਰੱਖਿਆ ਦੇਸ਼ ਦਾ ਮੁਦਰਾ ਭੰਡਾਰ 3.4 ਅਰਬ ਡਾਲਰ ਘੱਟ ਕੇ 5.111 ਅਰਬ ਡਾਲਰ ਰਹਿ ਗਿਆ।
ਇਹ ਵੀ ਪੜ੍ਹੋ-ਘਰ ਵਰਗਾ ਖਾਣਾ ਉਪਲੱਬਧ ਕਰਵਾਏਗਾ 'ਜ਼ੋਮੈਟੋ', ਕੀਮਤ ਕਰ ਦੇਵੇਗੀ ਹੈਰਾਨ
ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
NCLAT ਨੇ Zee Entertainment ਖ਼ਿਲਾਫ਼ ਦਿਵਾਲਾ ਕਾਰਵਾਈ ’ਤੇ ਲਾਈ ਰੋਕ
NEXT STORY