ਨਵੀਂ ਦਿੱਲੀ-ਬੀਤੇ ਦਿਨੀਂ ਹੀ ਖਬਰ ਆਈ ਸੀ ਕਿ 3 ਕੰਪਨੀਆਂ ਨੇ ਜੈੱਟ ਏਅਰਵੇਜ਼ ਲਈ ਬੋਲੀ ਪ੍ਰਕਿਰਿਆ 'ਚ ਹਿੱਸਾ ਲੈਣ 'ਚ ਰੁਚੀ ਵਿਖਾਈ ਹੈ। ਠੀਕ ਇਕ ਦਿਨ ਬਾਅਦ ਹੀ ਇਨ੍ਹਾਂ ਤਿੰਨਾਂ ਕੰਪਨੀਆਂ ਨੇ ਇਸ ਬਿਡਿੰਗ ਪ੍ਰੋਸੈੱਸ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਜੈੱਟ ਏਅਰਵੇਜ਼ 'ਚ ਹਿੱਸੇਦਾਰੀ ਰੱਖਣ ਵਾਲੀਆਂ 2 ਕੰਪਨੀਆਂ ਏਤਿਹਾਦ ਏਅਰਵੇਜ਼ ਅਤੇ ਟੀ. ਪੀ. ਜੀ. ਕੈਪੀਟਲ ਨੇ ਧਮਕੀ ਦਿੱਤੀ ਕਿ ਜੇਕਰ ਨਰੇਸ਼ ਗੋਇਲ ਇਸ ਡੀਲ ਦਾ ਹਿੱਸਾ ਰਹਿਣਗੇ ਤਾਂ ਅਸੀਂ ਜੈੱਟ ਏਅਰਵੇਜ਼ 'ਚ ਨਿਵੇਸ਼ ਨਹੀਂ ਕਰਾਂਗੇ। ਦੱਸ ਦੇਈਏ ਕਿ ਜਿਨ੍ਹਾਂ 3 ਕੰਪਨੀਆਂ ਨੇ ਜੈੱਟ ਏਅਰਵੇਜ਼ ਦੀ ਬੋਲੀ ਲਾਈ ਸੀ, ਉਸ 'ਚ ਅਮਰੀਕਾ 'ਚ ਡੇਲਾਵੇਅਰ ਦੀ ਕੰਪਨੀ ਫਿਊਚਰ ਟਰੈਂਡ ਕੈਪੀਟਲ, ਲੰਡਨ ਦੀ ਆਦੀ ਪਾਰਟਨਰਸ ਨਾਂ ਦੀ ਇਕ ਕੰਪਨੀ ਅਤੇ ਨਰੇਸ਼ ਗੋਇਲ ਦੀ ਜੈੱਟ ਏਅਰ ਸੀ।
ਜੈੱਟ ਏਅਰਵੇਜ਼ ਦੀ ਰੇਸ ਤੋਂ ਬਾਹਰ ਹੋਏ ਨਿਰੇਸ਼ ਗੋਇਲ
ਜੈੱਟ ਏਅਰਵੇਜ਼ ਦੇ ਸੰਸਥਾਪਕ ਨਰੇਸ਼ ਗੋਇਲ ਜੈੱਟ ਏਅਰਵੇਜ਼ ਦੀ ਰੇਸ ਤੋਂ ਬਾਹਰ ਹੋ ਗਏ ਹਨ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ। ਏਅਰਲਾਈਨ ਦੇ ਸੂਤਰਾਂ ਨੇ ਦੱਸਿਆ ਕਿ ਗੋਇਲ ਏਅਰਲਾਈਨ ਦੀ ਹਿੱਸੇਦਾਰੀ ਲਈ ਬੋਲੀ ਪ੍ਰਕਿਰਿਆ ਤੋਂ ਹਟ ਗਏ ਹਨ। ਗੋਇਲ ਨੇ ਪਿਛਲੇ ਮਹੀਨੇ ਏਅਰਲਾਈਨ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਸੂਤਰਾਂ ਨੇ 12 ਅਪ੍ਰੈਲ ਨੂੰ ਜਾਣਕਾਰੀ ਦਿੱਤੀ ਸੀ ਕਿ ਗੋਇਲ ਨੇ ਵੀ ਬੋਲੀ ਭਰੀ ਹੈ। ਜੈੱਟ ਏਅਰਵੇਜ਼ ਬੋਰਡ ਦੀ ਬੈਠਕ 'ਚ ਮੈਨੇਜਮੈਂਟ ਨੇ ਪ੍ਰਸਤਾਵ ਦਿੱਤਾ ਹੈ ਕਿ ਜਹਾਜ਼ਾਂ ਦਾ ਸੰਚਾਲਨ ਪੂਰੀ ਤਰ੍ਹਾਂ ਬੰਦ ਕਰ ਦਿੱਤਾ ਹੈ। ਇਸ ਪ੍ਰਸਤਾਵ ਦੇ ਪਿੱਛੇ ਉਨ੍ਹਾਂ ਨੇ ਦਲੀਲ ਦਿੱਤੀ ਹੈ ਕਿ ਉਧਾਰਕਰਤਿਆਂ ਤੋਂ ਉਨ੍ਹਾਂ ਨੂੰ ਕੋਈ ਵੀ ਵਿੱਤੀ ਸਹਾਇਤਾ ਨਹੀਂ ਮਿਲ ਰਹੀ ਹੈ। ਮੌਜੂਦਾ ਸਮੇਂ 'ਚ ਜੈੱਟ ਦੇ ਸਿਰਫ 7 ਜਹਾਜ਼ ਹੀ ਸੰਚਾਲਨ 'ਚ ਹਨ ਅਤੇ ਕੰਪਨੀ ਰੋਜ਼ਾਨਾ ਦੇ ਹਿਸਾਬ ਨਾਲ ਤੇਲ ਕੰਪਨੀਆਂ ਨੂੰ ਈਂਧਣ ਦਾ ਭੁਗਤਾਨ ਕਰ ਰਹੀ ਹੈ।
ਜੈੱਟ ਏਅਰਵੇਜ਼ ਨਾਲ ਜੁੜੇ ਮੁੱਦਿਆਂ ਦੀ ਸਮੀਖਿਆ ਦੇ ਆਦੇਸ਼
ਸਿਵਲ ਐਵੀਏਸ਼ਨ ਮੰਤਰੀ ਸੁਰੇਸ਼ ਪ੍ਰਭੂ ਨੇ ਵਿੱਤੀ ਸੰਕਟ ਤੋਂ ਲੰਘ ਰਹੀ ਨਿੱਜੀ ਜਹਾਜ਼ ਸੇਵਾ ਕੰਪਨੀ ਜੈੱਟ ਏਅਰਵੇਜ਼ ਨਾਲ ਜੁੜੇ ਮੁੱਦਿਆਂ ਦੀ ਸਮੀਖਿਆ ਦੇ ਆਦੇਸ਼ ਦਿੱਤੇ ਹਨ। ਪ੍ਰਭੂ ਨੇ ਟਵੀਟ ਕਰ ਕੇ ਦੱਸਿਆ,''ਸ਼ਹਿਰੀ ਹਵਾਬਾਜ਼ੀ ਸਕੱਤਰ ਨੂੰ ਨਿਰਦੇਸ਼ ਦਿੱਤਾ ਹੈ ਕਿ ਉਹ ਜੈੱਟ ਏਅਰਵੇਜ਼ ਨਾਲ ਜੁੜੇ ਮੁੱਦਿਆਂ ਦੀ ਸਮੀਖਿਆ ਕਰੇ, ਖਾਸ ਤੌਰ 'ਤੇ ਵਧਦੇ ਕਿਰਾਏ ਅਤੇ ਰੱਦ ਹੁੰਦੀਆਂ ਉਡਾਣਾਂ ਬਾਰੇ 'ਚ। ਉਨ੍ਹਾਂ ਨੂੰ ਮੁਸਾਫਰਾਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਉਨ੍ਹਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਿਹਾ ਗਿਆ ਹੈ। ਨਾਲ ਹੀ ਉਨ੍ਹਾਂ ਨੂੰ ਸਾਰੇ ਹਿੱਤਧਾਰਕਾਂ ਦੇ ਨਾਲ ਮਿਲ ਕੇ ਉਨ੍ਹਾਂ ਦੀ ਹਾਲਤ ਠੀਕ ਕਰਨ ਲਈ ਕੰਮ ਕਰਨ ਦਾ ਵੀ ਨਿਰਦੇਸ਼ ਦਿੱਤਾ ਗਿਆ ਹੈ।''
PNB ਦੇ ਕਾਰਜਕਾਰੀ ਨਿਰਦੇਸ਼ਕ ਬਣੇ ਰਾਜੇਸ਼ ਯਦੁਵੰਸ਼ੀ
NEXT STORY