ਨਵੀਂ ਦਿੱਲੀ- ਸਰਕਾਰੀ ਨੌਕਰੀ ਨਹੀਂ ਹੈ, ਇਸ ਲਈ ਭਵਿੱਖ ਨੂੰ ਲੈ ਕੇ ਚਿੰਤਤ ਹੋ ਤਾਂ ਨੈਸ਼ਨਲ ਪੈਨਸ਼ਨ ਸਿਸਟਮ (ਐੱਨ. ਪੀ. ਐੱਸ.) ਸਕੀਮ ਤੁਹਾਡੇ ਕੰਮ ਆ ਸਕਦੀ ਹੈ।
ਸਰਕਾਰ ਨੇ ਜਨਵਰੀ 2004 ਵਿਚ ਇਸ ਦੀ ਸ਼ੁਰੂਆਤ ਕੀਤੀ ਸੀ, ਉਸ ਸਮੇਂ ਇਹ ਸਿਰਫ਼ ਸਰਕਾਰੀ ਨੌਕਰੀ ਕਰਨ ਵਾਲੇ ਮੁਲਾਜ਼ਮਾਂ ਲਈ ਸੀ। ਸਾਲ 2009 ਤੋਂ ਇਹ ਯੋਜਨਾ ਸਭ ਲਈ ਖੋਲ੍ਹ ਦਿੱਤੀ ਗਈ, ਯਾਨੀ ਹੁਣ ਤੁਸੀਂ ਵੀ ਇਸ ਵਿਚ ਨਿਵੇਸ਼ ਕਰ ਸਕਦੇ ਹੋ। ਇਸ ਸਕੀਮ ਵਿਚ ਨਿੱਜੀ ਨੌਕਰੀ ਕਰਨ ਵਾਲੇ ਮੁਲਾਜ਼ਮ ਵੀ ਨਿਵੇਸ਼ ਕਰ ਸਕਦੇ ਹਨ। ਇਸ ਦਾ ਮਤਲਬ ਹੈ ਕਿ ਜਿਨ੍ਹਾਂ ਲੋਕਾਂ ਦੀ ਸਰਕਾਰੀ ਨੌਕਰੀ ਨਹੀਂ ਹੈ, ਹੁਣ ਉਹ ਲੋਕ ਵੀ ਰਿਟਾਇਰਮੈਂਟ ਲਈ ਨਿਰਧਾਰਤ ਉਮਰ ਵਿਚ ਪੈਨਸ਼ਨ ਦਾ ਫਾਇਦਾ ਲੈ ਸਕਦੇ ਹਨ।
ਨੈਸ਼ਨਲ ਪੈਨਸ਼ਨ ਸਿਸਟਮ ਦੇ ਦੋ ਫਾਇਦੇ ਹਨ, ਇਕ ਤਾਂ 60 ਸਾਲ ਦੀ ਉਮਰ ਪੂਰੀ ਹੋਣ 'ਤੇ ਇਕਮੁਸ਼ਤ ਰਕਮ ਮਿਲੇਗੀ ਤੇ ਦੂਜਾ ਹਰ ਮਹੀਨੇ ਪੈਨਸ਼ਨ ਦੇ ਰੂਪ 'ਚ ਆਮਦਨ ਵੀ ਹੋਵੇਗੀ।
ਇਹ ਵੀ ਪੜ੍ਹੋ- ਸੋਨੇ-ਚਾਂਦੀ 'ਚ ਭਾਰੀ ਉਥਲ-ਪੁਥਲ, ਹੁਣ ਇੰਨੇ 'ਚ ਪੈ ਰਿਹੈ 10 ਗ੍ਰਾਮ ਗੋਲਡ
60 ਸਾਲ ਦੀ ਉਮਰ 'ਚ ਮਿਲੇਗਾ 45 ਲੱਖ-
ਇਸ ਖਾਤੇ 'ਚ ਤੁਸੀਂ ਸੁਵਿਧਾ ਮੁਤਾਬਕ ਹਰ ਮਹੀਨੇ ਜਾਂ ਸਾਲਾਨਾ ਪੈਸੇ ਜਮ੍ਹਾ ਕਰ ਸਕਦੇ ਹੋ। ਘੱਟੋ-ਘੱਟ 1,000 ਰੁਪਏ ਮਹੀਨੇ ਨਾਲ ਇਹ ਸ਼ੁਰੂ ਕੀਤਾ ਜਾ ਸਕਦਾ ਹੈ। ਜੇਕਰ ਤੁਹਾਡੀ ਮਹੀਨਾਵਾਰ ਆਮਦਨ ਕਾਫ਼ੀ ਹੈ, ਤਾਂ ਤੁਹਾਨੂੰ ਇਸ ਦਾ ਕਾਫ਼ੀ ਫਾਇਦਾ ਹੋ ਸਕਦਾ ਹੈ। ਉਦਾਹਰਣ ਦੇ ਤੌਰ 'ਤੇ ਐੱਨ. ਪੀ. ਐੱਸ. ਦੇ ਆਨਲਾਈਨ ਕੈਲਕੁਲੇਟਰ ਅਨੁਸਾਰ, ਜੇਕਰ ਤੁਹਾਡੀ ਉਮਰ 30 ਸਾਲ ਹੈ ਅਤੇ ਤੁਸੀਂ ਹਰ ਮਹੀਨੇ 5,000 ਰੁਪਏ ਨਿਵੇਸ਼ ਕਰਦੇ ਹੋ ਅਤੇ ਜੇਕਰ ਇਸ 'ਤੇ ਸਾਲਾਨਾ 10 ਫੀਸਦੀ ਰਿਟਰਨ ਮਿਲਦਾ ਹੈ ਤਾਂ 60 ਸਾਲ ਦੀ ਉਮਰ 'ਚ ਤੁਹਾਨੂੰ ਲਗਭਗ 45 ਲੱਖ ਰੁਪਏ ਇਕਮੁਸ਼ਤ ਮਿਲ ਸਕਦੇ ਹਨ। ਇਸ ਤੋਂ ਇਲਾਵਾ ਹਰ ਮਹੀਨੇ ਲਗਭਗ 22,000 ਰੁਪਏ ਪੈਨਸ਼ਨ ਵੀ ਮਿਲੇਗੀ। ਗੌਰਤਲਬ ਹੈ ਕਿ ਐੱਨ. ਪੀ. ਐੱਸ. ਕੇਂਦਰ ਸਰਕਾਰ ਦੀ ਸੋਸ਼ਲ ਸਕਿਓਰਿਟੀ ਸਕੀਮ ਹੈ। ਇਸ ਸਕੀਮ 'ਚ ਜੋ ਪੈਸਾ ਨਿਵੇਸ਼ ਹੁੰਦਾ ਹੈ ਉਸ ਦਾ ਪ੍ਰਬੰਧਨ ਪੇਸ਼ੇਵਰ ਫੰਡ ਮੈਨੇਜਰ ਕਰਦੇ ਹਨ। ਇਹ ਸਕੀਮ ਤੁਸੀਂ ਬੈਂਕ 'ਚ ਜਾ ਕੇ ਜਾਂ ਆਨਲਾਈਨ ਵੀ ਲੈ ਸਕਦੇ ਹੋ। ਇਹ ਵੀ ਦੱਸ ਦੇਈਏ ਕਿ ਇਹ ਬਾਜ਼ਾਰ ਲਿੰਕਡ ਸਕੀਮ ਹੈ, ਯਾਨੀ ਇਸ 'ਚ ਮੁਨਾਫਾ ਘੱਟ-ਵੱਧ ਸਕਦਾ ਹੈ। ਹਾਲਾਂਕਿ, ਲੰਮੀ ਮਿਆਦ ਹੋਣ ਕਾਰਨ ਜੋਖਮ ਇੰਨਾ ਨਹੀਂ ਹੈ।
ਇਹ ਵੀ ਪੜ੍ਹੋ- ਕੋਰੋਨਾ ਪਾਸਪੋਰਟ ਹੋ ਰਿਹੈ ਲਾਂਚ, ਬਿਨਾਂ ਇਕਾਂਤਵਾਸ ਹੋਏ ਘੁੰਮ ਸਕੋਗੇ ਵਿਦੇਸ਼
SC ਵਲੋਂ ਰੱਦ ਹੋਈਆਂ ਉਡਾਣਾਂ ਦੇ ਪੈਸੈ ਵਾਪਸ ਕਰਨ ਦੇ ਆਦੇਸ਼ ਜਾਰੀ,ਜਾਣੋ ਕਿੰਨਾ ਅਤੇ ਕਿਵੇਂ ਮਿਲੇਗਾ ਰਿਫੰਡ
NEXT STORY