ਮੁੰਬਈ—ਗੈਰ-ਬੈਂਕਿੰਗ ਖੇਤਰ ਦੀਆਂ ਕਈ ਵੱਡੀਆਂ ਕੰਪਨੀਆਂ ਵਲੋਂ ਭੁਗਤਾਨ ਜ਼ਿੰਮੇਵਾਰੀਆਂ ਨੂੰ ਪੂਰਾ ਨਹੀਂ ਕਰ ਪਾਉਣ ਦੇ ਚੱਲਦੇ ਗੈਰ-ਬੈਂਕਿੰਗ ਵਿੱਤੀ ਕੰਪਨੀ (ਐੱਨ.ਬੀ.ਐੱਫ.ਸੀ.) ਖੇਤਰ ਦਾ ਕੁੱਲ ਗੈਰ-ਲਾਗੂ ਪਰਿਸੰਪਤੀ ਅਨੁਪਾਤ ਜੋ ਕਿ 2017-18 'ਚ 5.3 ਫੀਸਦੀ 'ਤੇ ਸੀ। 2018-19 'ਚ ਉਛਲ ਕੇ 6.1 ਫੀਸਦੀ 'ਤੇ ਪਹੁੰਤ ਗਿਆ। ਆਈ.ਐੱਲ.ਐਂਡ ਐੱਫ.ਐੱਸ. ਦੇ ਕਰਜ਼ ਭੁਗਤਾਨ 'ਚ ਅਸਫਲ ਰਹਿਣ ਦੀ ਵਜ੍ਹਾ ਨਾਲ ਐੱਨ.ਬੀ.ਐੱਫ.ਸੀ. ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਆਰ.ਬੀ.ਆਈ. ਨੇ ਬੈਂਕਿੰਗ ਖੇਤਰ ਦਾ ਰੁਝਾਣ ਅਤੇ ਤਰੱਕੀ 2018-19 ਰਿਪੋਰਟ 'ਚ ਕਿਹਾ ਕਿ ਜਿਥੇ ਤੱਕ ਸ਼ੁੱਧ ਐੱਨ.ਪੀ.ਏ. ਅਨੁਪਾਤ ਦੀ ਗੱਲ ਹੈ 2018-19 'ਚ ਇਹ ਮਾਮੂਲੀ ਵਧ ਕੇ 3.4 ਫੀਸਦੀ ਰਿਹਾ। ਇਕ ਸਾਲ ਪਹਿਲਾਂ ਇਹ ਅਨੁਪਾਤ 3.3 ਫੀਸਦੀ 'ਤੇ ਸੀ। ਬੈਂਕ ਨੇ ਰਿਪੋਰਟ 'ਚ ਕਿਹਾ ਕਿ 2019-20 'ਚ ਸਤੰਬਰ ਤੱਕ ਕੁੱਲ ਐੱਨ.ਪੀ.ਏ. ਅਨੁਪਾਤ 'ਚ ਮਾਮੂਲੀ ਵਾਧੇ ਨਾਲ ਐੱਨ.ਬੀ.ਐੱਫ.ਸੀ. ਖੇਤਰ ਦੀ ਪਰਿਸੰਪਤੀ ਗੁਣਵੱਤਾ ਵਿਗੜੀ ਹੈ। ਹਾਲਾਂਕਿ ਰਿਪੋਰਟ 'ਚ ਐੱਨ.ਬੀ.ਐੱਫ.ਸੀ. ਦੇ ਸਤੰਬਰ ਐੱਨ.ਪੀ.ਏ. ਅਨੁਪਾਤ ਦਾ ਅੰਕੜਾ ਨਹੀਂ ਗਿਆ ਹੈ। ਸਹਿਕਾਰੀ ਬੈਂਕਾਂ ਦੇ ਬਾਰੇ 'ਚ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ ਹਾਲਾਤ ਵਿਗੜਣ ਨਾਲ ਉਨ੍ਹਾਂ ਦੀ ਕੁੱਲ ਸੰਪਤੀ ਸਾਲ 2005 'ਚ ਵਪਾਰਕ ਬੈਂਕਾਂ ਦੀ ਕੁੱਲ ਸੰਪਤੀ ਦੇ 19.4 ਫੀਸਦੀ ਤੋਂ ਘੱਟ ਕੇ 2018-19 'ਚ ਅੱਧੇ ਤੋਂ ਕਰੀਬ ਪਹੁੰਚ ਕੇ 10.6 ਫੀਸਦੀ ਰਹਿ ਗਈ।
ਕਰੋਡ਼ਾਂ ਲੋਕ ਗਰੀਬੀ ਦੀ ਦਲਦਲ ’ਚ, ਕਿਰਤ ਬਲ ’ਚ ਔਰਤਾਂ ਦੀ ਹਿੱਸੇਦਾਰੀ ਘਟੀ
NEXT STORY