ਨਵੀਂ ਦਿੱਲੀ(ਅਨਸ) – ਸਟੀਲ ਦੀ ਮੰਗ ਆਉਣ ਵਾਲੇ ਸਾਲਾਂ ’ਚ ਵਧਣ ਦੀ ਉਮੀਦ ਹੈ, ਜਿਸ ਦੇ ਤਹਿਤ ਭਾਰਤ ਨੂੰ ਆਪਣਾ ਸਟੀਲ ਉਤਪਾਦਨ ਵਧਾਉਣਾ ਹੋਵੇਗਾ। ਕੰਪਨੀ ਨੇ ਆਪਣੀ ਇਕ ਰਿਪੋਰਟ ’ਚ ਇਹ ਗੱਲ ਕਹੀ।
‘ਭਾਰਤ ਦੇ ਇਸਪਾਤ ਉਦਯੋਗ ਲਈ ਵਿਕਾਸ ਦੀ ਕਹਾਣੀ ਮੁੜ ਲਿਖਣਾ’ ਸਿਰਲੇਖਣ ਵਾਲੀ ਰਿਪੋਰਟ ’ਚ ਕਿਹਾ ਗਿਆ ਹੈ ਕਿ ਭਾਰਤ ਨੇ 2024-2025 ਤੱਕ ਪ੍ਰਤੀ ਸਾਲ 18 ਕਰੋੜ ਤੋਂ 19 ਕਰੋੜ ਟਨ ਅਤੇ 2030 ਤੱਕ 30 ਕਰੋੜ ਟਨ ਉਤਪਾਦਨ ਕਰਨ ਦਾ ਟੀਚਾ ਨਿਰਧਾਰਤ ਕੀਤਾ ਹੈ। ਇਸ ਨੇ ਕਿਹਾ ਕਿ ਹਾਲਾਂਕਿ ਕੋਵਿਡ-19 ਲਾਕਡਾਊਨ ਨੇ ਆਰਥਿਕ ਗਤੀਵਿਧੀਆਂ ਨੂੰ ਅਚਾਨਕ ਰੋਕ ਦਿੱਤਾ ਅਤੇ ਕਮਜ਼ੋਰ ਮੰਗ ਦੇ ਨਾਲ ਸਟੀਲ ਉਦਯੋਗ ਦੀ ਰਫਤਾਰ ਸੁਸਤ ਪੈ ਗਈ।
ਇਹ ਵੀ ਪੜ੍ਹੋ : ਜਾਣੋ ਕਿਵੇਂ ਲੀਕ ਹੋ ਰਿਹੈ Koo ਐਪ ਤੋਂ ਉਪਭੋਗਤਾਵਾਂ ਦਾ ਡਾਟਾ, ਚੀਨੀ ਕੁਨੈਕਸ਼ਨ ਵੀ ਆਇਆ ਸਾਹਮਣੇ
ਰਿਪੋਰਟ ’ਚ ਕਿਹਾ ਗਿਆ ਕਿ 2020 ਦੇ 11 ਕਰੋੜ ਟਨ ਨਾਲ ਮੰਗ ਵਧ ਕੇ 2030-2031 ਤੱਕ 23 ਕਰੋੜ ਟਨ ਹੋਣ ਦੀ ਉਮੀਦ ਹੈ, ਭਾਰਤ ਨੂੰ ਆਪਣਾ ਸਟੀਲ ਉਤਪਾਦਨ ਵਧਾਉਣ ਦੀ ਲੋੜ ਹੋਵੇਗੀ।
25 ਲੱਖ ਤੋਂ ਵੱਧ ਲੋਕਾਂ ਨੂੰ ਮਿਲਦਾ ਹੈ ਰੁਜ਼ਗਾਰ
ਭਾਰਤ ਦਾ ਸਟੀਲ ਉਦਯੋਗ ਸਿੱਧੀਆਂ ਅਤੇ ਅਸਿੱਧੀਆਂ ਨੌਕਰੀਆਂ ਦੇ ਮਾਧਿਅਮ ਰਾਹੀਂ 25 ਲੱਖ ਤੋਂ ਵੱਧ ਲੋਕਾਂ ਨੂੰ ਰੁਜ਼ਗਾਰ ਦਿੰਦਾ ਹੈ ਅਤੇ 2031 ਤੱਕ 36 ਲੱਖ ਨੌਕਰੀਆਂ ਪੈਦਾ ਕਰਨ ਦੀ ਉਮੀਦ ਹੈ, ਜਿਸ ਨਾਲ ਦੇਸ਼ ਦੀ ਆਰਥਿਕ ਖੁਸ਼ਹਾਲੀ ’ਚ ਯੋਗਦਾਨ ਵਧੇਗਾ। ਨਿਰਮਾਣ ਉਦਯੋਗ ਸਟੀਲ ਦਾ ਸਭ ਤੋਂ ਵੱਡਾ ਯੂਜ਼ਰ ਹੈ, ਜਿਸ ਦੀ ਮੰਗ ’ਚ 60 ਫੀਸਦੀ ਦੀ ਹਿੱਸੇਦਾਰੀ ਹੈ। ਨਿਰਮਾਣ ’ਚ ਸਟੀਲ ਦੀ ਖਪਤ 2030-2031 ਤੱਕ 13.8 ਕਰੋੜ ਟਨ ਤੱਕ ਪਹੁੰਚਣ ਦੀ ਉਮੀਦ ਹੈ।
ਇਹ ਵੀ ਪੜ੍ਹੋ : ਲੁਫਥਾਂਸਾ ਨੇ 103 ਭਾਰਤੀ ਏਅਰ ਹੋਸਟੈੱਸ ਨੂੰ ਨੌਕਰੀ ਤੋਂ ਕੱਢਿਆ, ਜਾਣੋ ਵਜ੍ਹਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਲੁਫਥਾਂਸਾ ਨੇ 103 ਭਾਰਤੀ ਏਅਰ ਹੋਸਟੈੱਸ ਨੂੰ ਨੌਕਰੀ ਤੋਂ ਕੱਢਿਆ, ਜਾਣੋ ਵਜ੍ਹਾ
NEXT STORY