ਕਾਠਮੰਡੂ— ਨੇਪਾਲ ਅਤੇ ਚੀਨ ਆਪਸ ਵਿੱਚ ਰੇਲ ਸੰਪਰਕ, ਰਾਜ ਮਾਰਗ ਅਤੇ ਸਰਹੱਦ 'ਤੇ ਡਰਾਈ ਪੋਰਟ ਦੇ ਉਸਾਰੀ ਸਮੇਤ ਕਈ ਪ੍ਰਮੁੱਖ ਖੇਤਰਾਂ ਵਿੱਚ ਕੰਮ ਕਰ ਰਹੇ ਹਨ। ਨੇਪਾਲ ਵਿੱਚ ਚੀਨ ਦੀ ਰਾਜਦੂਤ ਯੂ ਹੋਂਗ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ।ਹੋਂਗ ਦਾ ਇਹ ਬਿਆਨ ਅਜਿਹੇ ਸਮੇਂ ਵਿੱਚ ਆਇਆ ਹੈ ਜਦੋਂ ਹਾਲ ਹੀ ਵਿੱਚ ਨੇਪਾਲ ਨੇ ਚੀਨ ਦੀ ਇਕ ਕੰਪਨੀ ਦੁਆਰਾ ਬਣਾਈ ਜਾਣ ਵਾਲੇ 2.5 ਅਰਬ ਡਾਲਰ ਦੇ ਹਾਈਡਰੋ ਪਾਵਰ ਪ੍ਰਾਜੈਕਟ ਨੂੰ ਰੱਦ ਕੀਤਾ ਸੀ। ਹੋਂਗ ਨੇ ਕਿਹਾ ਕਿ ਚੀਨ ਨੇ ਸਰਹੱਦ ਪਾਰ ਰੇਲ ਲਾਈਨ ਬਣਾਉਣ ਦੇ ਨੇਪਾਲ ਸਰਕਾਰ ਦੀ ਬੇਨਤੀ ਨੂੰ ਗੰਭੀਰਤਾ ਨਾਲ ਲਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸੇ ਤਰ੍ਹਾਂ ਰਸੁਵਗਾਧੀ-ਸਿਆਫਰੁਬੇਸ਼ੀ ਸੜਕ ਸੰਪਰਕ, ਅਰਾਨਿਕੋ ਰਾਜ ਮਾਰਗ ਦੀ ਮੁਰਮੰਤ ਅਤੇ ਤਤੋਪਨੀ, ਰਸੁਵਾ ਅਤੇ ਯਰਿਤੂ ਵਿੱਚ ਡਰਾਈ ਪੋਰਟ ਦੀ ਉਸਾਰੀ ਚੀਨ ਦੀ ਤਰਜੀਹ ਵਿੱਚ ਹੈ।
ਹੋਂਗ ਨੇ ਚੀਨੀ ਦੂਤਘਰ ਵੱਲੋਂ ਆਜੋਜਿਤ ਚੀਨ-ਨੇਪਾਲ ਸੰਬੰਧਾਂ 'ਤੇ ਚੀਨ ਦੀ ਕਮਿਊਨਿਸਟ ਪਾਰਟੀ ਦੇ 19ਵੇਂ ਕਾਂਗਰਸ ਦੇ ਮੌਕੇ ਵਿੱਚ ਆਯੋਜਿਤ ਪੱਤਰ ਪ੍ਰੇਰਕ ਸਮੇਲਨ ਵਿੱਚ ਕਿਹਾ ਕਿ ਨੇਪਾਲ ਨੂੰ ਚੀਨ ਦੀ ਬਖਤਾਵਰੀ ਦਾ ਫਾਇਦਾ ਚੁੱਕਣਾ ਚਾਹੀਦਾ ਹੈ। ਉਨ੍ਹਾਂ ਨੇ ਕਿਹਾ ਕਿ ਨੇਪਾਲ ਨੂੰ ਵਪਾਰ, ਨਿਵੇਸ਼ ਅਤੇ ਸੰਪਰਕ ਵਰਗੇ ਮਾਮਲਿਆਂ ਵਿੱਚ ਚੀਨ ਦੀ ਬਖਤਾਵਰੀ ਦਾ ਫਾਇਦਾ ਚੁੱਕਣਾ ਚਾਹੀਦਾ ਹੈ ਕਿਉਂਕਿ ਨੇਪਾਲ ਪਹਿਲਾਂ ਹੀ ਚੀਨ ਦੁਆਰਾ ਪ੍ਰਸਤਾਵਿਤ ਵਨ ਬੇਲਟ-ਵਨ ਰੋਡ ਮੁਹਿੰਮ ਨਾਲ ਜੁੜ ਚੁੱਕਿਆ ਹੈ।ਉਨ੍ਹਾਂ ਨੇ ਕਿਹਾ ਕਿ ਚੀਨ ਬਰਾਬਰ ਸਨਮਾਨ, ਆਪਸੀ ਸਹਿਯੋਗ ਅਤੇ ਸਾਂਝੇ ਵਿਕਾਸ ਢਾਂਚੇ ਤਹਿਤ ਨੇਪਾਲ ਦੀ ਮਦਦ ਕਰਦਾ ਰਿਹਾ ਹੈ। ਉਨ੍ਹਾਂ ਨੇ ਅੱਗੇ ਕਿਹਾ ਕਿ ਦੋਹਾਂ ਦੇਸ਼ਾਂ ਦੇ ਸੰਬੰਧ ਹਾਲੀਆ ਸਮੇਂ ਵਿੱਚ ਬਿਹਤਰ ਹੋਏ ਹਨ।ਉੱਚ ਪੱਧਰ ਦੌਰੇ, ਨੇਪਾਲ ਵਿੱਚ ਰੇਲਵੇ ਦੀ ਸੰਭਾਵਨਾ ਅਧਿਐਨ ਅਤੇ ਚੀਨ ਵਿੱਚ ਨੇਪਾਲ ਦੇ ਵਿਦਿਆਰਥੀਆਂ ਦੀ ਵਧਦੀ ਗਿਣਤੀ ਮਜ਼ਬੂਤ ਦੋ-ਪੱਖੀ ਸਬੰਧਾਂ ਦੇ ਸੰਕੇਤ ਹਨ।ਉਨ੍ਹਾਂ ਨੇ ਨੇਪਾਲ ਦੀ ਵਨ-ਚਾਈਨਾ ਨੀਤੀ ਦੀ ਸ਼ਲਾਘਾ ਕੀਤੀ।ਵਨ ਚਾਈਨਾ ਨੀਤੀ ਦਾ ਮਤਲਬ ਇੱਕ ਮਾਤਰ ਚੀਨੀ ਸਰਕਾਰ ਨੂੰ ਮਾਨਤਾ ਦੇਣਾ ਹੈ ਅਤੇ ਇਹ ਮੰਨਣਾ ਹੈ ਕਿ ਤਾਈਵਾਨ ਚੀਨ ਦਾ ਹਿੱਸਾ ਹੈ।
ਟਰੇਨ 'ਚ ਪੱਕੀ ਟਿਕਟ ਮਿਲਣ ਦੀ ਸੰਭਾਵਨਾ ਵਧੀ
NEXT STORY