ਮੁੰਬਈ— ਅਗਲੇ 5 ਸਾਲਾਂ 'ਚ ਪ੍ਰਚੂਨ ਖੇਤਰ 'ਚ 20 ਤੋਂ 25 ਫੀਸਦੀ ਨੌਕਰੀਆਂ ਅਜਿਹੀਆਂ ਹੋਣਗੀਆਂ, ਜਿਨ੍ਹਾਂ ਲਈ ਵੱਖਰੇ ਤਰ੍ਹਾਂ ਦੇ ਹੁਨਰ ਦੀ ਜ਼ਰੂਰਤ ਹੋਵੇਗੀ। ਫਿੱਕੀ-ਨਾਸਕਾਮ ਅਤੇ ਈ. ਐਂਡ. ਵਾਈ. ਦੀ ਇਕ ਸਾਂਝੀ ਰਿਪੋਰਟ 'ਚ ਇਹ ਅੰਦਾਜ਼ਾ ਲਾਇਆ ਗਿਆ ਹੈ। ਹਾਲ ਹੀ 'ਚ ਜਾਰੀ ਇਸ ਰਿਪੋਰਟ 'ਚ ਕਿਹਾ ਗਿਆ ਹੈ ਕਿ 95 ਫੀਸਦੀ ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਅਗਲੇ 5 ਸਾਲਾਂ 'ਚ ਬਹੁਤ ਜ਼ਿਆਦਾ ਮਹੱਤਵਪੂਰਨ ਸਪਲਾਈ ਲੜੀ ਦੀ ਜ਼ਰੂਰਤ ਹੋਵੇਗੀ, ਜਿਸ ਨਾਲ ਪ੍ਰਚੂਨ ਖੇਤਰ 'ਚ ਵਾਧੇ ਨੂੰ ਉਤਸ਼ਾਹ ਮਿਲੇਗਾ। ਇਸ ਤੋਂ ਇਲਾਵਾ 76 ਫੀਸਦੀ ਉਦਯੋਗ ਮਾਹਿਰਾਂ ਦਾ ਮੰਨਣਾ ਹੈ ਕਿ ਵੱਧਦੇ ਮੱਧਵਰਗ ਅਤੇ ਨਵੀਆਂ ਖੋਜਾਂ ਨਾਲ ਇਹ ਖੇਤਰ ਵਧੇਗਾ। ਈਵਾਈ ਦੀ ਪੀਪਲ ਅਤੇ ਆਰਗੇਨਾਈਜ਼ੇਸ਼ਨ (ਸਲਾਹਕਾਰ ਸੇਵਾਵਾਂ) ਦੇ ਭਾਗੀਦਾਰ ਅਨੁਰਾਗ ਮਲਿਕ ਨੇ ਕਿਹਾ, ''ਨਵੇਂ ਕਾਰੋਬਾਰੀ ਮਾਡਲ ਮਸਲਨ ਈ-ਕਾਮਰਸ ਅਤੇ ਮੋਬਾਇਲ ਆਧਾਰਿਤ ਈ-ਰਿਟੇਲਿੰਗ ਦੇਸ਼ ਦੀ ਪਹਿਲੀ, ਦੂਜੀ ਤੇ ਤੀਜੀ ਸ਼੍ਰੇਣੀ ਦੇ ਸ਼ਹਿਰਾਂ 'ਚ ਲਗਾਤਾਰ ਲੋਕਪ੍ਰਿਯ ਹੋ ਰਹੇ ਹਨ। ਇਸ ਵਾਧੇ ਦਾ ਅਸਰ ਰੋਜ਼ਗਾਰ ਬਾਜ਼ਾਰ 'ਤੇ ਪਹਿਲਾਂ ਹੀ ਦਿੱਸਣ ਲੱਗਾ ਹੈ।
ਨਵੇਂ ਸਾਲ 'ਚ ਨੀਤੀ ਆਯੋਗ ਦਾ ਨਵੇਂ ਭਾਰਤ ਨੂੰ ਅਸਲੀ ਰੂਪ ਦੇਣ 'ਤੇ ਹੋਵੇਗਾ ਜ਼ੋਰ
NEXT STORY