ਨਵੀਂ ਦਿੱਲੀ (ਭਾਸ਼ਾ) – ਮਾਰਕੀਟ ਰੈਗੂਲੇਟਰ ਸੇਬੀ ਦੀ ਵਿੱਦਿਅਕ ਪਹਿਲਕਦਮੀ ਨੈਸ਼ਨਲ ਇੰਸਟੀਚਿਊਟ ਆਫ ਸਕਿਓਰਿਟੀਜ਼ ਮਾਰਕੀਟ (ਐੱਨ. ਆਈ. ਐੱਸ. ਐੱਮ.) ਨੇ ਬੋਰਡ ਆਫ ਡਾਇਰੈਕਟਰ ਦੇ ਅਹੁਦੇ ਲਈ ਅਰਜ਼ੀਆਂ ਮੰਗੀਆਂ ਹਨ। ਐੱਨ. ਆਈ. ਐੱਸ. ਐੱਮ. ਦਾ ਡਾਇਰੈਕਟਰ ਸੰਸਥਾਨ ਦਾ ਪ੍ਰਿੰਸੀਪਲ ਅਤੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਵੀ ਹੁੰਦਾ ਹੈ।
ਇਹ ਵੀ ਪੜ੍ਹੋ : ਸੋਨੇ-ਚਾਂਦੀ ਦੇ ਧਾਗਿਆਂ ਨਾਲ ਬਣੀ 'ਭਗਵਾਨ ਰਾਮ' ਦੀ ਪੌਸ਼ਾਕ, ਜਾਣੋ ਕਿਸ ਨੇ ਤੇ ਕਿਵੇਂ ਬਣਾਇਆ ਇਹ ਖ਼ਾਸ ਪਹਿਰਾਵਾ
ਭਾਰਤੀ ਸਕਿਓਰਿਟੀ ਅਤੇ ਐਕਸਚੇਂਜ ਬੋਰਡ (ਸੇਬੀ) ਵਲੋਂ ਸੰਚਾਲਿਤ ਐੱਨ. ਆਈ. ਐੱਸ. ਐੱਮ. ਸਭ ਤੋਂ ਵੱਡੇ ਵਿੱਤੀ ਬਾਜ਼ਾਰ ਸਰਟੀਫਿਕੇਸ਼ਨ ਇੰਸਟੀਚਿਊਟ ’ਚੋਂ ਹੈ। ਸੇਬੀ ਦੀ ਵੈੱਬਸਾਈਟ ’ਤੇ ਮੁਹੱਈਆ ਜਨਤਕ ਨੋਟਿਸ ਮੁਤਾਬਕ ਡਾਇਰੈਕਟਰ ਦੀ ਨਿਯੁਕਤੀ ਕਾਂਟ੍ਰੈਕਟ ਜਾਂ ਡੈਪੂਟੇਸ਼ਨ ਦੇ ਆਧਾਰ ’ਤੇ ਹੋਵੇਗੀ। ਇਸ ਅਹੁਦੇ ਲਈ 18 ਫਰਵਰੀ ਲਈ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ। ਚੁਣੇ ਹੋਏ ਉਮੀਦਵਾਰ ਨੂੰ ਸ਼ੁਰੂਆਤ ਵਿਚ ਤਿੰਨ ਸਾਲ ਲਈ ਕਾਂਟ੍ਰੈਕਟ ਜਾਂ ਡੈਪੂਟੇਸ਼ਨ ’ਤੇ ਨਿਯੁਕਤ ਕੀਤਾ ਜਾਏਗਾ, ਜਿਸ ਨੂੰ ਪੰਜ ਸਾਲ ਤੱਕ ਵਧਾਇਆ ਜਾ ਸਕਦਾ ਹੈ। ਚੁਣੇ ਹੋਏ ਵਿਅਕਤੀ 70 ਸਾਲ ਦੀ ਉਮਰ ਪੂਰੀ ਹੋਣ ਤੱਕ ਜਾਂ ਕਾਂਟ੍ਰੈਕਟ ਦੀ ਮਿਆਦ ਤੱਕ ਇਸ ਅਹੁਦੇ ’ਤੇ ਬਣਿਆ ਰਹਿ ਸਕਦਾ ਹੈ।
ਇਹ ਵੀ ਪੜ੍ਹੋ : Richest Person: Elon Musk ਨੂੰ ਪਛਾੜ ਕੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਬਰਨਾਰਡ ਅਰਨੌਲਟ
ਜਨਤਕ ਨੋਟਿਸ ਮੁਤਾਬਕ ਚੁਣੇ ਹੋਏ ਉਮੀਦਵਾਰ ਨੂੰ 7ਵੇਂ ਕੇਂਦਰੀ ਤਨਖਾਹ ਕਮਿਸ਼ਨ ਦੇ ਤਹਿਤ ਮੁੂਲ ਤਨਖਾਹ 1.82 ਲੱਖ ਤੋਂ 2.24 ਲੱਖ ਰੁਪਏ ਪ੍ਰਤੀ ਮਹੀਨੇ ਦੇ ਨਾਲ-ਨਾਲ ਹੋਰ ਸਹੂਲਤਾਂ ਅਤੇ ਭੱਤੇ ਦਿੱਤੇ ਜਾਣਗੇ। ਇਸ ਤੋਂ ਇਲਾਵਾ ਉਮੀਦਵਾਰ ਨੂੰ ਪ੍ਰਤੀ ਮਹੀਨਾ ਇਕ ਲੱਖ ਰੁਪਏ ਤੱਕ ਦੀ ‘ਵਿਸ਼ੇਸ਼ ਤਨਖਾਹ’ ਵੀ ਦਿੱਤੀ ਜਾ ਸਕਦੀ ਹੈ। ਐੱਨ. ਆਈ. ਐੱਸ. ਐੱਮ. ਵਿਚ ਡਾਇਰੈਕਟਰ ਦਾ ਕਾਸਟ ਟੂ ਕੰਪਨੀ (ਸੀ. ਟੀ. ਸੀ.) ਕਰੀਬ 67 ਲੱਖ ਰੁਪਏ ਹੋਵੇਗਾ।
ਇਹ ਵੀ ਪੜ੍ਹੋ : ਗਰੀਬਾਂ ਦਾ ਪੱਕਾ ਮਕਾਨ ਬਣਾਉਣ ਦਾ ਸੁਪਨਾ ਹੋਵੇਗਾ ਪੂਰਾ, ਕੇਂਦਰ ਸਰਕਾਰ ਲਿਆ ਸਕਦੀ ਹੈ ਨਵੀਂ ਆਵਾਸ ਯੋਜਨਾ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
AirIndia ਦੇ ਪਾਇਲਟ ਸੰਗਠਨਾਂ ਦਾ ਦੋਸ਼, ਪਾਇਆ ਜਾ ਰਿਹਾ ਹੈ ਜ਼ਿਆਦਾ ਕੰਮ ਕਰਨ ਲਈ ਦਬਾਅ
NEXT STORY