ਨਵੀਂ ਦਿੱਲੀ— ਨਿਸਾਨ ਭਾਰਤ 'ਚ ਡੀਲਰਸ਼ਿਪ ਤੇ ਸਰਵਿਸ ਸੈਂਟਰਾਂ ਦਾ ਵਿਸਥਾਰ ਕਰਨ ਜਾ ਰਹੀ ਹੈ। ਸ਼ੁੱਕਰਵਾਰ ਨੂੰ ਕੰਪਨੀ ਨੇ ਇਸ ਦੀ ਜਾਣਕਾਰੀ ਦਿੱਤੀ।
ਨਿਸਾਨ ਇੰਡੀਆ ਨੇ ਕਿਹਾ ਕਿ 20 ਨਵੇਂ ਵਿਕਰੀ ਕੇਂਦਰ (ਡੀਲਰਸ਼ਿਪ) ਅਤੇ 30 ਨਵੇਂ ਸਰਵਿਸ ਸੈਂਟਰ ਖੋਲ੍ਹੇ ਜਾਣਗੇ। ਕੰਪਨੀ ਨੇ ਦੱਸਿਆ ਕਿ ਅਗਲੇ ਮਹੀਨੇ ਐੱਸ. ਯੂ. ਵੀ. ਮੈਗਨਾਈਟ ਦੀ ਪੇਸ਼ਕਸ਼ ਤੋਂ ਪਹਿਲਾਂ ਉਹ ਖ਼ਰੀਦਦਾਰਾਂ ਲਈ ਕਈ ਹੋਰ ਪਹਿਲ ਕਰੇਗੀ।
2 ਦਸੰਬਰ ਨੂੰ ਲਾਂਚ ਹੋਵੇਗੀ ਇਹ SUV
ਨਿਸਾਨ ਨੇ ਕਿਹਾ ਕਿ ਇਹ ਵਿਸਥਾਰ ਪ੍ਰੋਗਰਾਮ ਕੰਪਨੀ ਦੀ ਭਾਰਤ ਨੂੰ ਤਰਜੀਹ ਦੇਣ ਅਤੇ ਨਿਵੇਸ਼ ਕਰਨ ਦੀ ਰਣਨੀਤੀ ਦਾ ਹਿੱਸਾ ਹੈ, ਤਾਂ ਕਿ ਸਥਾਈ ਵਿਕਾਸ ਦਰ ਹਾਸਲ ਕੀਤੀ ਜਾ ਸਕੇ। ਕੰਪਨੀ 2 ਦਸੰਬਰ ਨੂੰ ਐੱਸ. ਯੂ. ਵੀ. ਮੈਗਨਾਈਟ ਲਾਂਚ ਕਰਨ ਵਾਲੀ ਹੈ।
ਨਿਸਾਨ ਮੋਟਰ ਇੰਡੀਆ ਦੇ ਐੱਮ. ਡੀ. ਰਾਕੇਸ਼ ਸ਼੍ਰੀਵਾਸਤਵ ਨੇ ਕਿਹਾ, ''ਭਾਰਤ ਹੌਲੀ-ਹੌਲੀ ਮੁੱਲ ਪਾਉਣ ਵਾਲੀਆਂ ਸੇਵਾਵਾਂ ਦਾ ਵਧੇਰੇ ਰਣਨੀਤਕ ਆਧਾਰ ਬਣਦਾ ਜਾ ਰਿਹਾ ਹੈ। ਕੰਪਨੀ ਦੀ ਨਵੀਂ ਪਹਿਲ ਨਾਲ ਗਾਹਕਾਂ ਨੂੰ ਬਿਹਤਰ ਸੇਵਾਵਾਂ ਮਿਲਣਗੀਆਂ।'' ਇਸ ਵਿਚਕਾਰ ਨਿਸਾਨ ਇੰਡੀਆ ਨੇ ''ਨਿਸਾਨ ਐਕਸਪ੍ਰੈਸ ਸਰਵਿਸ' ਵੀ ਪੇਸ਼ ਕੀਤੀ ਹੈ, ਜੋ ਸਿਰਫ 90 ਮਿੰਟਾਂ 'ਚ ਤਤਕਾਲ ਅਤੇ ਵਿਆਪਕ ਸੇਵਾ ਦਾ ਤਜ਼ਰਬਾ ਪ੍ਰਦਾਨ ਕਰਦੀ ਹੈ।
ਜ਼ਾਇਡਸ ਕੈਡਿਲਾ ਮਾਰਚ 2021 ਤੱਕ ਲਾਂਚ ਕਰ ਸਕਦੀ ਹੈ ਕੋਵਿਡ-19 ਟੀਕਾ
NEXT STORY