ਯੋਕੋਹਾਮਾ— ਜਾਪਾਨ ਦੀ ਸੰਕਟਗ੍ਰਸਤ ਵਾਹਨ ਕੰਪਨੀ ਨਿਸਾਨ ਨੇ ਕਿਹਾ ਕਿ ਉਹ 12,500 ਲੋਕਾਂ ਦੀ ਛਾਂਟੀ ਕਰੇਗੀ। ਕੰਪਨੀ ਦਾ ਲਾਭ ਅਪ੍ਰੈਲ-ਜੂਨ ਤਿਮਾਹੀ ’ਚ 95 ਫ਼ੀਸਦੀ ਡਿੱਗਾ ਹੈ। ਕੰਪਨੀ ਦੀ ਅਮਰੀਕਾ ਅਤੇ ਯੂਰਪੀ ਬਾਜ਼ਾਰਾਂ ’ਚ ਵਾਹਨਾਂ ਦੀ ਵਿਕਰੀ ਘੱਟ ਹੋਈ ਹੈ। ਕੰਪਨੀ ਦੇ ਸਾਬਕਾ ਮੁਖੀ ਕਾਰਲੋਸ ਘੋਸਨ ਦੀ ਅਚਾਨਕ ਗ੍ਰਿਫਤਾਰੀ ਤੋਂ ਬਾਅਦ ਨਿਸਾਨ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੀ ਹੈ।
ਵਾਹਨ ਨਿਰਮਾਤਾ ਕੰਪਨੀ ਦਾ ਅਪ੍ਰੈਲ-ਜੂਨ ਤਿਮਾਹੀ ’ਚ ਸ਼ੁੱਧ ਲਾਭ ਤੇਜ਼ੀ ਨਾਲ ਘਟ ਕੇ 6.4 ਅਰਬ ਯੈੱਨ (5.9 ਕਰੋਡ਼ ਡਾਲਰ) ਰਹਿ ਗਿਆ। ਕੰਪਨੀ ਨੂੰ ਪਿਛਲੇ ਸਾਲ ਦੀ ਇਸੇ ਤਿਮਾਹੀ ’ਚ 115.8 ਅਰਬ ਯੈੱਨ ਦਾ ਸ਼ੁੱਧ ਲਾਭ ਹੋਇਆ ਸੀ। ਇਸ ਦੌਰਾਨ ਕੰਪਨੀ ਦੀ ਵਿਕਰੀ 12.7 ਫ਼ੀਸਦੀ ਘਟ ਕੇ 2370 ਅਰਬ ਯੈੱਨ ਰਹਿ ਗਈ। ਮੁੱਖ ਕਾਰਜਕਾਰੀ ਅਧਿਕਾਰੀ ਹੀਰੋਤੋ ਸੈਕਾਵਾ ਨੇ ਕਿਹਾ, ‘‘ਅਸੀਂ ਇਸ ਗੱਲ ਨੂੰ ਸਵੀਕਾਰ ਕਰਦੇ ਹਾਂ ਕਿ ਪਹਿਲੀ ਤਿਮਾਹੀ ਦੇ ਨਤੀਜੇ ਕਾਫ਼ੀ ਮੁਸ਼ਕਿਲ ਵਾਲੇ ਰਹੇ।’’
ਦੀਵਾਨ ਹਾਊਸਿੰਗ ਫਾਈਨਾਂਸ ਲਿਮਟਿਡ ਦੀਆਂ ਵਧੀਆਂ ਮੁਸ਼ਕਿਲਾਂ
NEXT STORY