ਨਵੀਂ ਦਿੱਲੀ — ਐਮਾਜ਼ੋਨ ਡਿਲਵਰੀ ਲਈ ਨਵਾਂ ਤਰੀਕਾ ਲੈ ਕੇ ਆਇਆ ਹੈ। ਹੁਣ ਪੈਕੇਜ ਘਰ ਜਾਂ ਦਫਤਰ ਵਿਚ ਹੀ ਨਹੀਂ ਸਗੋਂ ਕਾਰ ਵਿਚ ਵੀ ਡਿਲੀਵਰ ਹੋ ਸਕੇਗਾ। ਅਮਰੀਕਾ ਵਿਚ ਐਮਾਜ਼ੋਨ ਨੇ ਇਹ ਸਰਵਿਸ ਸ਼ੁਰੂ ਕਰ ਦਿੱਤੀ ਹੈ।
ਦੁਨੀਆਂ ਦੀ ਸਭ ਤੋਂ ਵੱਡੀ ਆਨ ਲਾਈਨ ਰਿਟੇਲਰ ਕੰਪਨੀ ਐਮਾਜ਼ੋਨ ਨੇ ਅਮਰੀਕਾ ਦੇ 37 ਸ਼ਹਿਰਾਂ ਵਿਚ ਇਹ ਸਰਵਿਸ ਸ਼ੁਰੂ ਕਰ ਦਿੱਤੀ ਹੈ। ਇਸ ਦੇ ਜ਼ਰੀਏ ਪਾਰਕਿੰਗ ਵਿਚ ਖੜ੍ਹੀ ਕਸਟਮਰ ਦੀ ਕਾਰ ਦੇ ਡਿੱਕੀ ਜਾਂ ਟਰੰਕ 'ਚ ਪੈਕੇਜ ਰੱਖ ਦਿੱਤਾ ਜਾਵੇਗਾ।
ਕਾਰ ਦੀ ਡਿੱਕੀ ਖੋਲਣ ਅਤੇ ਬੰਦ ਕਰਨ ਤੱਕ ਤਕਨੀਕ ਦਾ ਇਸਤੇਮਾਲ ਕੀਤਾ ਜਾਵੇਗਾ। ਕਾਰ ਵਿਚ ਪੈਕੇਜ ਦੀ ਡਿਲਵਰੀ ਲਈ ਐਮਾਜ਼ੋਨ ਦੀ ਇਕ ਐਪ ਲੋਡ ਕਰਨੀ ਹੋਵੇਗੀ ਅਤੇ ਉਸਨੂੰ ਆਪਣੀ ਗੱਡੀ ਨਾਲ ਲਿੰਕ ਕਰਨਾ ਹੋਵੇਗਾ।
ਇਨ੍ਹਾਂ ਕਾਰ ਡਿਲਵਰੀਆਂ ਦੇ ਪਿੱਛੇ ਐਮਾਜ਼ੋਨ ਦਾ ਮੰਤਵ ਪੈਕੇਜ ਨੂੰ ਅਜਿਹੇ ਸਥਾਨ 'ਤੇ ਪਹੁੰਚਾਉਣਾ ਹੈ ਜਿਥੇ ਇਸਨੂੰ ਚੋਰੀ ਨਾ ਕੀਤਾ ਜਾ ਸਕੇ। ਇਸ ਤੋਂ ਪਹਿਲਾਂ ਕੰਪਨੀ ਨੇ ਐਮਾਜ਼ੋਨ-ਕੀਅ ਵੀ ਸ਼ੁਰੂ ਕੀਤਾ ਸੀ, ਜਿਸ ਵਿਚ ਮੁੱਖ ਮੈਂਬਰ ਦੇ ਘਰ ਦੇ ਅੰਦਰ ਤੱਕ ਡਿਲਵਰੀ ਹੁੰਦੀ ਸੀ ਜਦੋਂ ਕੋਈ ਘਰ ਨਾ ਹੋਵੇ।
ਐਮਾਜ਼ੋਨ ਡਿਲਵਰੀ ਸਰਵਿਸ ਦੀ ਐਪ ਦੇ ਜ਼ਰੀਏ ਕਾਰ ਇਕ ਵਾਰ ਖੁੱਲ੍ਹੇਗੀ, ਪਰ ਇਸ ਲਈ ਡਿਲਵਰੀ ਕਰਨ ਵਾਲੇ ਨੂੰ ਕੋਈ ਪਾਸਵਰਡ ਜਾਂ ਪਰਮਾਨੈਂਟ ਅਕਸੈਸ ਨਹੀਂ ਮਿਲੇਗੀ। ਐਮਾਜ਼ੋਨ ਦੇ ਜਨਰਲ ਮੈਨੇਜਰ ਰੋਹਿਤ ਸ਼੍ਰੀਵਾਸਤਵ ਨੇ ਦੱਸਿਆ ਕਿ ਐਮਾਜ਼ੋਨ ਕਸਟਮਰ ਦੀ ਕਾਰ ਨੂੰ ਟ੍ਰੈਕ ਵੀ ਨਹੀਂ ਕਰੇਗਾ। ਕਸਟਮਰ ਐਪ 'ਤੇ ਗੱਡੀ ਦੀ ਪਾਰਕਿੰਗ ਦੀ ਲੋਕੇਸ਼ਨ ਅਤੇ ਥੋੜ੍ਹੀ ਜਾਣਕਾਰੀ ਦੇਣਗੇ ਅਤੇ ਪੈਕੇਜ ਨੂੰ ਡਿੱਕੀ ਵਿਚ ਰੱਖ ਕੇ ਡਿਲਵਰੀ ਮੈਨ ਕਾਰ ਬੰਦ ਕਰਕੇ ਚਲਾ ਜਾਵੇਗਾ।
ਸੈਮਸੰਗ ਦਾ ਪਹਿਲੀ ਤਿਮਾਹੀ ਦਾ ਮੁਨਾਫਾ 50 ਫੀਸਦੀ ਤੋਂ ਜ਼ਿਆਦਾ ਵਧਿਆ
NEXT STORY