ਨਵੀਂ ਦਿੱਲੀ—ਆਧਾਰ ਨਾਲ ਮੋਬਾਇਲ ਨੰਬਰ ਵੈਰੀਫਿਕੇਸ਼ਨ ਕਰਨਾ ਅਤੇ ਆਸਾਨ ਹੋ ਗਿਆ ਹੈ। ਹੁਣ ਮੋਬਾਇਲ ਕੰਪਨੀ ਦੇ ਆਉਟਲੇਟ 'ਤੇ ਜਾਣ ਦੀ ਜ਼ਰੂਰਤ ਨਹੀਂ ਰਹੀ। ਟੈਲੀਕਾਮ ਡਿਪਾਰਟਮੈਂਟ ਨੇ ਇਕ ਨੰਬਰ ਜਾਰੀ ਕਰਕੇ ਘਰ ਬੈਠੇ ਵੈਰੀਫਿਕੇਸ਼ਨ ਦੀ ਸੁਵਿਧਾ ਦੇ ਦਿੱਤੀ ਹੈ। ਆਓ ਜਾਣਦੇ ਹਾਂ ਕਿਵੇਂ ਘਰ ਬੈਠੇ ਮੋਬਾਇਲ ਨੰਬਰ ਦਾ ਆਧਾਰ ਵੈਰੀਫਿਕੇਸ਼ਨ ਕੀਤਾ ਜਾ ਸਕਦੈ।
-ਡਿਪਾਰਟਮੈਂਟ ਆਫ ਟੈਲੀਕਾਮ (ਡੀ.ਓ.ਟੀ.) ਨੇ ਮੋਬਾਇਲ ਨੰਬਰ ਦਾ ਆਧਾਰ ਵੈਰੀਫਿਕੇਸ਼ਨ ਕਰਨ ਦੇ ਲਈ 14546 ਨੰਬਰ ਜਾਰੀ ਕੀਤਾ ਹੈ। ਇਹ ਨੰਬਰ ਡਾਇਲ ਕਰਕੇ ਤੁਸੀਂ ਘਰੋ 'ਚ ਹੀ ਮੋਬਾਇਲ ਨੰਬਰ ਦਾ ਰੀ-ਵੈਰੀਫਿਕੇਸ਼ਨ ਕਰ ਸਕਦੇ ਹੋ।
-ਇਸਦੇ ਲਈ 14546 ਡਾਇਲ ਕਰਕੇ ਆਧਾਰ ਨੰਬਰ ਐਂਟਰ ਕਰੋ। ਫਿਰ ਓ.ਟੀ.ਪੀ. ਆਵੇਗਾ। ਇਹ ਓ.ਟੀ.ਪੀ. ਐਂਟਰ ਕਰਨ 'ਤੇ ਤੁਹਾਡੇ ਨੰਬਰ ਦਾ ਵੈਰੀਫਿਕੇਸ਼ਨ ਹੋ ਜਾਵੇਗਾ।
-ਇਸ ਸੇਵਾ ਦਾ ਲਾਭ ਉਠਾਉਣ ਦੇ ਲਈ ਤੁਹਾਡਾ ਮੋਬਾਇਲ ਨੰਬਰ ਆਧਾਰ 'ਚ ਰਜਿਸਟਰਡ ਹੋਣਾ ਜ਼ਰੂਰੀ ਹੈ।
-ਘਰ ਬੈਠੇ ਮੋਬਾਇਲ ਨੰਬਰ ਵੈਰੀਫਿਕੇਸ਼ਨ ਦੀ ਇਹ ਸੁਵਿਧਾ ਬਿਲਕੁਲ ਮੁਫਤ ਹੈ।
-ਧਿਆਨ ਰਹੇ ਕਿ ਆਧਾਰ ਬੇਸਡ ਪ੍ਰਮਾਣੀਕਰਨ ਸਿਰਫ ਮੋਬਾਇਲ ਨੰਬਰ ਦੇ ਰੀ-ਵੈਰੀਫਿਕੇਸ਼ਨ ਦੇ ਲਈ ਹੀ ਪ੍ਰਮਾਣਕ ਹੈ। ਇਸਦੀ ਵਰਤੋਂ ਬੈਂਕ ਜਾਂ ਵੋਲਟ ਅਕਾਉਂਟ ਖੋਲਣ ਜਾਂ ਹੋਰ ਸੇਵਾਵਾਂ ਦੇ ਲਈ ਨਹੀਂ ਕੀਤੀ ਜਾ ਸਕਦੀ।
-ਡਿਪਾਰਟਮੈਂਟ ਆਫ ਦੂਰਸੰਚਾਰ ਨੇ ਸਾਰੇ ਟੈਲੀਕਾਮ ਕੰਪਨੀਆਂ ਨੂੰ ਇਸ ਸੇਵਾ ਦੇ ਜਰੀਏ ਆਪਣੇ-ਆਪਣੇ ਗਾਹਕਾਂ ਦੇ ਮੋਬਾਇਲ ਨੰਬਰ ਆਧਾਰ ਨਾਲ ਵੈਰੀਫਾਈ ਕਰਨ ਦੀ ਸੁਵਿਧਾ ਦੇਣ ਨੂੰ ਕਿਹਾ ਹੈ।
-ਜੇਕਰ ਤੁਹਾਡਾ ਮੋਬਾਇਲ ਨੰਬਰ ਆਧਾਰ 'ਚ ਰਜਿਸਟਰਡ ਨਹੀਂ ਹੈ ਤਾਂ ਤੁਹਾਨੂੰ ਸੰਬੰਧਿਤ ਮੋਬਾਇਲ ਕੰਪਨੀ ਦੇ ਆਓਟਲੇਟ 'ਤੇ ਜਾਣਾ ਹੋਵੇਗਾ।
-ਵਿਦੇਸ਼ੀ ਨਾਗਰਿਕ ਅਤੇ ਪ੍ਰਵਾਸੀ ਭਾਰਤੀ (ਐੱਨ.ਆਰ.ਆਈ.) 14546 ਸਰਵਿਸ ਦੀ ਵਰਤੋ ਨਹੀਂ ਕਰ ਸਕਣਗੇ। ਇਸਦੇ ਇਲਾਵਾ ਬਲਕ ਕਨੈਕਸ਼ਨ ਦੇ ਵੈਰੀਫਿਕੇਸ਼ਨ ਵੀ ਸਰਵਿਸ ਦੇ ਜਰੀਏ ਨਹੀਂ ਹੋ ਸਕੇਗੀ।
ਪੈਟਰੋਲ-ਡੀਜ਼ਲ ਦੀਆਂ ਕੀਮਤਾਂ 3 ਸਾਲ ਦੇ ਉੱਚ ਪੱਧਰ 'ਤੇ
NEXT STORY