ਨਵੀਂ ਦਿੱਲੀ—ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ ਅਤੇ ਬੁੱਧਵਾਰ ਨੂੰ ਰਾਸ਼ਟਰੀ ਰਾਜਧਾਨੀ ਖੇਤਰ ਤੇ ਹੋਰ ਮਹਾਨਗਰਾਂ 'ਚ ਇਸ ਦੀਆਂ ਕੀਮਤਾਂ 3 ਸਾਲ ਦੇ ਉੱਚ ਪੱਧਰ 'ਤੇ ਪਹੁੰਚ ਗਈਆਂ। ਇੰਡੀਅਨ ਆਇਲ ਕਾਰਪੋਰੇਸ਼ਨ ਦੇ ਅੰਕੜਿਆਂ ਮੁਤਾਬਕ ਦਿੱਲੀ 'ਚ ਪੈਟਰੋਲ 72.43 ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਵੇਚਿਆ ਜਾ ਰਿਹਾ ਹੈ। ਪਿਛਲੀ ਵਾਰ ਸਾਲ 2014 ਦੇ ਅਗਸਤ 'ਚ ਇਸ ਦੀ ਕੀਮਤ 72.51 ਰੁਪਏ ਪ੍ਰਤੀ ਲਿਟਰ ਸੀ। ਕੋਲਕਾਤਾ, ਮੁੰਬਈ ਤੇ ਚੇਨਈ 'ਚ ਪੈਟਰੋਲ ਕ੍ਰਮਵਾਰ 75.13 ਰੁਪਏ, 80.30 ਰੁਪਏ ਤੇ 75.12 ਰੁਪਏ ਪ੍ਰਤੀ ਲਿਟਰ ਦੀ ਦਰ ਨਾਲ ਵੇਚਿਆ ਜਾ ਰਿਹਾ ਹੈ। ਇਸ ਤੋਂ ਪਹਿਲੇ ਕੋਲਕਾਤਾ 'ਚ ਪੈਟਰੋਲ ਦੀਆਂ ਕੀਮਤਾਂ 2014 ਦੇ ਅਕਤੂਬਰ 'ਚ ਉੱਚ ਪੱਧਰ 'ਤੇ ਸਨ।
ਦਿੱਲੀ 'ਚ ਡੀਜ਼ਲ ਦੀ ਕੀਮਤ 63.38 ਰੁਪਏ, ਕੋਲਕਾਤਾ, ਮੁੰਬਈ ਅਤੇ ਚੇਨਈ 'ਚ ਕ੍ਰਮਵਾਰ 66.04 ਰੁਪਏ, 67.50 ਰੁਪਏ ਤੇ 66.84 ਰੁਪਏ ਪ੍ਰਤੀ ਲਿਟਰ ਰਹੀ। ਡੀਜ਼ਲ ਦਾ ਵਿਆਪਕ ਉਪਯੋਗ ਮਾਲ ਢੁਆਈ 'ਚ ਹੁੰਦਾ ਹੈ, ਜਿਸ 'ਚ ਖੁਰਾਕੀ ਉਤਪਾਦਾਂ ਦੀ ਢੁਆਈ ਵੀ ਸ਼ਾਮਲ ਹੈ।
GST ਦੇ ਨਵੇਂ ਰੇਟ ਅੱਜ ਤੋਂ ਲਾਗੂ, ਜਾਣੋ ਕੀ ਹੋਵੇਗਾ ਸਸਤਾ
NEXT STORY