ਨਵੀਂ ਦਿੱਲੀ - ਭਾਰਤੀ ਰੇਲਵੇ ਵਲੋਂ ਰੇਲ ਯਾਤਰੀਆਂ ਲਈ ਰਾਹਤ ਦੀ ਖ਼ਬਰ ਹੈ। ਦਰਅਸਲ ਹੁਣ ਯਾਤਰੀ ਆਪਣੀ ਕੰਫਰਮ ਟਿਕਟ 'ਤੇ ਕਿਸੇ ਹੋਰ ਯਾਤਰੀ ਨੂੰ ਆਪਣੀ ਟਿਕਟ ਟ੍ਰਾਂਸਫਰ ਕਰ ਸਕਦੇ ਹਨ। ਇਸ ਦੇ ਲਈ ਰੇਲਵੇ ਨੇ ਕੁਝ ਨਿਯਮ ਬਦਲੇ ਹਨ। ਇਸ ਤੋਂ ਪਹਿਲਾਂ ਦੇ ਨਿਯਮਾਂ ਮੁਤਾਬਕ ਜੇ ਕੋਈ ਹੋਰ ਵਿਅਕਤੀ ਤੁਹਾਡੀ ਕੰਫਰਮ ਟਿਕਟ 'ਤੇ ਰੇਲ ਰਾਹੀਂ ਯਾਤਰਾ ਕਰਦਾ ਫੜਿਆ ਜਾਂਦਾ ਸੀ ਤਾਂ ਇਸ ਨੂੰ ਸਜ਼ਾਯੋਗ ਅਪਰਾਧ ਮੰਨਿਆ ਜਾਂਦਾ ਸੀ। ਦੂਜੇ ਸ਼ਬਦਾਂ ਵਿਚ ਜੇ ਟਿਕਟ ਬੁੱਕ ਕਰਨ ਤੋਂ ਬਾਅਦ ਵਿਅਕਤੀ ਕਿਸੇ ਕਾਰਨ ਯਾਤਰਾ ਕਰਨ ਦੇ ਯੋਗ ਨਹੀਂ ਹੁੰਦਾ ਤਾਂ ਟਿਕਟ ਕੈਂਸਲ ਕਰਵਾਉਣੀ ਪੈਂਦੀ ਸੀ।
ਇਹ ਵੀ ਪੜ੍ਹੋ : 1 ਸਤੰਬਰ ਤੋਂ ਬਦਲੇਗਾ PF ਦਾ ਇਹ ਨਿਯਮ, ਗ਼ਲਤੀ ਹੋਈ ਤਾਂ ਰੁਕ ਸਕਦੈ EPF ਦਾ ਪੈਸਾ
ਸਟੇਸ਼ਨ ਮਾਸਟਰ ਨੂੰ ਦੇਣੀ ਹੋਵੇਗੀ ਅਰਜ਼ੀ
ਟਿਕਟ ਰੱਦ ਹੋਣ ਕਾਰਨ ਕਈ ਵਾਰ ਰੇਲ ਯਾਤਰੀਆਂ ਨੂੰ ਵਿੱਤੀ ਨੁਕਸਾਨ ਝਲਣਾ ਪੈਂਦਾ ਸੀ। ਹੁਣ ਰੇਲਵੇ ਨੇ ਇਸ ਨਿਯਮ ਨੂੰ ਬਦਲ ਦਿੱਤਾ ਹੈ। ਭਾਰਤੀ ਰੇਲਵੇ ਨੇ ਰਾਖਵੀਆਂ ਟਿਕਟਾਂ 'ਤੇ ਯਾਤਰੀਆਂ ਨੂੰ ਇੱਕ ਵਿਸ਼ੇਸ਼ ਸਹੂਲਤ ਪ੍ਰਦਾਨ ਕੀਤੀ ਹੈ। ਇਸ ਦੇ ਤਹਿਤ ਉਹ ਲੋਕ ਜੋ ਪੱਕੀ ਟਿਕਟ 'ਤੇ ਯਾਤਰਾ ਨਹੀਂ ਕਰਨਾ ਚਾਹੁੰਦੇ, ਉਹ ਆਪਣੇ ਪਰਿਵਾਰ ਦੇ ਕਿਸੇ ਵਿਅਕਤੀ ਦੇ ਨਾਂ 'ਤੇ ਟਿਕਟ ਟ੍ਰਾਂਸਫਰ ਕਰ ਸਕਦੇ ਹਨ। ਟਿਕਟ ਟ੍ਰਾਂਸਫਰ ਕਰਨ ਲਈ, ਤੁਹਾਨੂੰ ਸਟੇਸ਼ਨ ਮਾਸਟਰ ਨੂੰ ਅਰਜ਼ੀ ਦੇਣੀ ਪਵੇਗੀ। ਇਸ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਬਾਅਦ ਹੀ ਤੁਸੀਂ ਆਪਣੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਟਿਕਟ ਟਰਾਂਸਫਰ ਕਰ ਸਕਦੇ ਹੋ।
ਇਹ ਵੀ ਪੜ੍ਹੋ : ‘LIC IPO : ਸਰਕਾਰ ਨੇ ਗੋਲਡਮੈਨ ਸਾਕਸ ਅਤੇ ਸਿਟੀ ਗਰੁੱਪ ਸਮੇਤ 10 ਬੈਂਕਾਂ ਨੂੰ ਇਸ਼ੂ ਮੈਨੇਜ ਕਰਨ ਲਈ ਚੁਣਿਆ’
ਕਿਹੜੇ ਲੋਕਾਂ ਟਿਕਟ ਕੀਤੀ ਜਾ ਸਕਦੀ ਹੈ ਟ੍ਰਾਂਸਫਰ
ਰੇਲ ਯਾਤਰੀ ਆਪਣੀਆਂ ਪੁਸ਼ਟੀ ਕੀਤੀਆਂ ਟਿਕਟਾਂ ਸਿਰਫ ਆਪਣੇ ਮਾਪਿਆਂ, ਭੈਣ -ਭਰਾਵਾਂ, ਪੁੱਤਰ-ਧੀ, ਪਤੀ ਅਤੇ ਪਤਨੀ ਦੇ ਨਾਮ 'ਤੇ ਹੀ ਟਿਕਟ ਟ੍ਰਾਂਸਫਰ ਕਰ ਸਕਦੇ ਹਨ। ਬਦਲੇ ਹੋਏ ਨਿਯਮ ਅਨੁਸਾਰ, ਤੁਸੀਂ ਆਪਣੀ ਪੁਸ਼ਟੀ ਕੀਤੀ ਟਿਕਟ ਕਿਸੇ ਦੋਸਤ ਦੇ ਨਾਮ 'ਤੇ ਟ੍ਰਾਂਸਫਰ ਨਹੀਂ ਕਰ ਸਕਦੇ। ਜਦੋਂ ਵਿਆਹ ਜਾਂ ਪਾਰਟੀ ਵਿੱਚ ਜਾਣ ਵਾਲੇ ਲੋਕਾਂ ਦੇ ਸਾਹਮਣੇ ਅਜਿਹੀ ਸਥਿਤੀ ਆਉਂਦੀ ਹੈ, ਤਾਂ ਵਿਆਹ ਅਤੇ ਪਾਰਟੀ ਦੇ ਆਯੋਜਕ ਨੂੰ ਜ਼ਰੂਰੀ ਦਸਤਾਵੇਜ਼ 48 ਘੰਟੇ ਪਹਿਲਾਂ ਪੇਸ਼ ਕਰਨੇ ਪੈਂਦੇ ਹਨ। ਰੇਲਵੇ ਸਟੇਸ਼ਨ 'ਤੇ ਨਿੱਜੀ ਤੌਰ 'ਤੇ ਜਾ ਕੇ ਟਿਕਟ ਟ੍ਰਾਂਸਫਰ ਪ੍ਰਕਿਰਿਆ ਨੂੰ ਪੂਰਾ ਕਰਨ ਤੋਂ ਇਲਾਵਾ, ਤੁਸੀਂ ਇਸ ਪ੍ਰਕਿਰਿਆ ਵਿਚ ਆਨਲਾਈਨ ਵੀ ਕਰ ਸਕਦੇ ਹੋ।
ਇਹ ਵੀ ਪੜ੍ਹੋ : ਚੀਨ ਤੋਂ ਕਰਜ਼ਾ ਲੈਣ ਵਾਲੇ ਦੇਸ਼ਾਂ ਨੂੰ ਕਰਨਾ ਪੈਂਦੈ ਔਖੀਆਂ ਸ਼ਰਤਾਂ ਦਾ ਸਾਹਮਣਾ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਅਡਾਨੀ ਸਮੂਹ ਨੇ ਹਿਮਾਚਲ 'ਚ ਸੇਬ ਦੀਆਂ ਕੀਮਤਾਂ ਘਟਾਈਆਂ, ਕਿਸਾਨ ਪਰੇਸ਼ਾਨ
NEXT STORY