ਜਲੰਧਰ— ਜੇਕਰ ਤੁਸੀਂ ਸੋਸ਼ਲ ਨੈੱਟਵਰਕਿੰਗ ਸਾਈਟ ਨੂੰ ਸਿਰਫ ਚੈਟਿੰਗ ਲਈ ਯੂਜ਼ਫੁਲ ਮੰਨਦੇ ਹੋ ਤਾਂ ਥੋੜ੍ਹੇ ਅਪਡੇਟ ਹੋ ਜਾਓ। ਸੋਸ਼ਲ ਮੀਡੀਆ ਹੁਣ ਇਕ-ਦੂਜੇ ਨਾਲ ਸੰਪਰਕ ਕਾਇਮ ਕਰਨ ਦਾ ਸਾਧਨ ਹੀ ਨਹੀਂ ਰਹਿ ਗਿਆ, ਸਗੋਂ ਇਸ ਰਾਹੀਂ ਕਈ ਸਹੂਲਤਾਂ ਵੀ ਲਈਆਂ ਜਾ ਸਕਦੀਆਂ ਹਨ। ਹੁਣ ਤਕ ਇਸ ਪਲੇਟਫਾਰਮ 'ਤੇ ਖਾਣੇ ਦਾ ਆਰਡਰ ਦੇਣ ਅਤੇ ਬਲੱਡ ਡੋਨੇਟ ਕਰਨ ਜਿਹੀਆਂ ਸੇਵਾਵਾਂ ਮਿਲਦੀਆਂ ਸਨ ਪਰ ਸੋਸ਼ਲ ਸਾਈਟਸ ਫੇਸਬੁੱਕ ਤੇ ਟਵਿਟਰ ਨਾਲ ਇਕ ਹੋਰ ਸਰਵਿਸ ਜੁੜ ਗਈ ਹੈ, ਜਿਸ ਨਾਲ ਤੁਸੀਂ ਘਰ ਬੈਠੇ ਗੈਸ ਸਿਲੰਡਰ ਬੁੱਕ ਕਰਵਾ ਸਕਦੇ ਹੋ।
ਹੁਣ ਫੇਸਬੁੱਕ ਤੇ ਟਵਿੱਟਰ 'ਤੇ ਸਿਲੰਡਰ ਕਰ ਸਕੋਗੇ ਬੁੱਕ
ਇੰਡੀਅਨ ਆਇਲ ਦੇ ਆਫੀਸ਼ੀਅਲ ਫੇਸਬੁੱਕ ਪੇਜ 'ਤੇ ਯੂਜ਼ਰਸ ਇਕ ਬਟਨ ਰਾਹੀਂ ਸਿਲੰਡਰ ਬੁੱਕ ਕਰ ਸਕਦੇ ਹਨ। ਫੇਸਬੁੱਕ 'ਤੇ ਪਿਛਲੀ 3 ਬੁਕਿੰਗ ਦੀ ਹਿਸਟਰੀ ਵੀ ਦੇਖੀ ਜਾ ਸਕੇਗੀ। ਜੇਕਰ ਤੁਸੀਂ ਆਪਣੀ ਫੇਸਬੁੱਕ ਤੋਂ ਗੈਸ ਸਿਲੰਡਰ ਬੁੱਕ ਕਰਨਾ ਚਾਹੁੰਦਾ ਹੋ ਤਾਂ ਉਸ ਲਈ ਸਭ ਤੋਂ ਪਹਿਲਾਂ ਫੇਸਬੁੱਕ ਲਾਗ ਇਨ ਕਰੋ ਤੇ ਸਰਚ ਬਾਰ ਵਿਚ ਇੰਡੀਅਨ ਆਇਲ ਕਾਰਪੋਰੇਸ਼ਨ ਲਿਮਟਿਡ (ਆਈ. ਓ. ਸੀ.) ਸਰਚ ਕਰੋ। ਇੱਥੇ ਤੁਹਾਨੂੰ ਕੰਪਨੀ ਦਾ ਆਫੀਸ਼ੀਅਲ ਫੇਸਬੁੱਕ ਪੇਜ ਨਜ਼ਰ ਆਵੇਗਾ।ਟਵਿੱਟਰ 'ਤੇ ਵੀ ਇੰਡੀਅਨ ਆਇਲ ਦੇ ਅਧਿਕਾਰਤ ਪੇਜ 'ਤੇ ਗੈਸ ਸਿਲੰਡਰ ਬੁੱਕ ਕਰਾਇਆ ਜਾ ਸਕਦਾ ਹੈ।
ਆਈ. ਓ. ਸੀ. ਦੇ ਫੇਸਬੁੱਕ ਪੇਜ 'ਤੇ ਆਇਆ 'ਬੁੱਕ ਨਾਓ' ਦਾ ਬਟਨ
ਆਈ. ਓ. ਸੀ. ਦੇ ਫੇਸਬੁੱਕ ਪੇਜ 'ਤੇ ਜਾ ਕੇ ਟਾਪ ਰਾਈਟ ਸਾਈਡ (ਉੱਪਰ ਸੱਜੇ ਪਾਸੇ) ਵਿਚ ਬੁੱਕ ਨਾਓ ਆਪਸ਼ਨ 'ਤੇ ਕਲਿਕ ਕਰੋ। ਬੁੱਕ ਨਾਓ ਬਟਨ 'ਤੇ ਕਲਿਕ ਕਰਨ 'ਤੇ ਇਕ ਨਵਾਂ ਪੇਜ ਖੁੱਲ੍ਹੇਗਾ, ਜਿਸ 'ਚ ਤੁਹਾਡੇ ਕੋਲੋਂ ਈ-ਮੇਲ ਅਤੇ ਐੱਲ. ਪੀ. ਜੀ.-ਆਈ. ਡੀ. ਮੰਗੀ ਜਾਵੇਗੀ। ਐੱਲ. ਪੀ. ਜੀ.-ਆਈ. ਡੀ. ਦੇਣ ਦੇ ਬਾਅਦ ਤੁਹਾਡੀ ਈ-ਮੇਲ ਆਈ. ਡੀ. ਗੈਸ ਏਜੰਸੀ ਨਾਲ ਰਜਿਸਟਰਡ ਹੋ ਜਾਵੇਗੀ। ਇਸ ਦੇ ਬਾਅਦ ਦੁਬਾਰਾ ਬੁੱਕ ਨਾਓ ਦਾ ਬਦਲ ਸਾਹਮਣੇ ਆਵੇਗਾ। ਗਾਹਕਾਂ ਨੂੰ ਆਪਣਾ ਨਾਮ ਅਤੇ ਏਜੰਸੀ ਦਾ ਨਾਮ ਦਿਖਾਈ ਦੇਵੇਗਾ। ਫਿਰ ਇਕ ਕਲਿੱਕ ਕਰਦੇ ਹੀ ਗੈਸ ਬੁੱਕ ਹੋ ਜਾਵੇਗੀ। ਇਸ ਦੇ ਬਾਅਦ ਬੁਕਿੰਗ ਦੀ ਪੁਸ਼ਟੀ ਦਿਖਾਈ ਦੇਵੇਗੀ।
ਏਜੰਸੀ 'ਚ ਰਜਿਸਟਰਡ ਈ-ਮੇਲ ਆਈ. ਡੀ. ਅਤੇ ਮੋਬਾਇਲ ਨੰਬਰ 'ਤੇ ਵੀ ਬੁਕਿੰਗ ਦੀ ਸੂਚਨਾ ਭੇਜੀ ਜਾਵੇਗੀ। ਇਸੇ ਤਰ੍ਹਾਂ ਦੀ ਸਰਵਿਸ ਤੁਹਾਨੂੰ ਟਵਿੱਟਰ 'ਤੇ ਵੀ ਮਿਲ ਰਹੀ ਹੈ। ਫਿਲਹਾਲ ਇਹ ਸਹੂਲਤ ਆਈ. ਓ. ਸੀ. (ਇੰਡੀਅਨ ਆਇਲ ਕਾਰਪੋਰੇਸ਼ਨ) ਨੇ ਹੀ ਦਿੱਤੀ ਹੈ। ਆਈ. ਓ. ਸੀ. ਤੋਂ ਇਲਾਵਾ ਭਾਰਤ ਗੈਸ ਨੇ ਫਿਲਹਾਲ ਆਪਣੇ ਗਾਹਕਾਂ ਨੂੰ ਇਹ ਸਹੂਲਤ ਨਹੀਂ ਦਿੱਤੀ।
ਭਾਰਤ ਦਾ ਵਿੱਤੀ ਖੇਤਰ ਕਰ ਰਿਹਾ ਇਨ੍ਹਾਂ ਚੁਣੌਤੀਆਂ ਦਾ ਸਾਹਮਣਾ
NEXT STORY