ਨਵੀਂ ਦਿੱਲੀ— ਕੇਂਦਰ ਸਰਕਾਰ ਨੇ ਸੋਧ ਆਮਦਨ ਟੈਕਸ ਨਿਯਮਾਂ ਨੂੰ ਨੋਟੀਫਾਈ ਕਰ ਦਿੱਤਾ ਹੈ। ਨਵੇਂ ਨਿਯਮਾਂ ਮੁਤਾਬਕ ਹੁਣ ਮੌਜੂਦਾ ਆਧਾਰ ਨੰਬਰ ਨੂੰ ਪੈਨ ਨਾਲ ਜੋੜਨਾ ਜ਼ਰੂਰੀ ਹੋ ਗਿਆ ਹੈ। ਇਸ ਦੇ ਨਾਲ ਹੀ, ਸਰਕਾਰ ਨੇ ਨਵਾਂ ਪੈਨ ਕਾਰਡ ਬਣਾਉਣ ਲਈ ਵੀ ਆਧਾਰ ਨੂੰ ਜ਼ਰੂਰੀ ਕਰ ਦਿੱਤਾ ਹੈ। ਇਹ 1 ਜੁਲਾਈ ਤੋਂ ਲਾਗੂ ਹੋ ਜਾਵੇਗਾ। ਜੇਕਰ ਤੁਸੀਂ 1 ਜੁਲਾਈ ਤਕ ਪੈਨ ਨੂੰ ਆਧਾਰ ਨਾਲ ਲਿੰਕ ਨਾ ਕੀਤਾ ਤਾਂ ਤੁਹਾਡਾ ਪੈਨ ਰੱਦ ਹੋ ਸਕਦਾ ਹੈ ਅਤੇ ਤੁਹਾਨੂੰ ਵੱਡੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਤੁਹਾਡੇ ਲਈ ਜਾਣਨਾ ਜ਼ਰੂਰੀ ਹੈ ਕਿ ਪੈਨ ਕਾਰਡ ਕੀ ਹੁੰਦਾ ਹੈ। ਆਓ ਜਾਣਦੇ ਹਾਂ ਇਸ ਬਾਰੇ ਖਾਸ ਗੱਲਾਂ...
ਕੀ ਹੈ ਪੈਨ ਕਾਰਡ?
ਪੈਨ ਕਾਰਡ ਕਿਸੇ ਵੀ ਬੈਂਕ 'ਚ ਖਾਤਾ ਖੋਲ੍ਹਣ, ਪੈਸੇ ਕਢਵਾਉਣ ਜਾਂ ਜਮ੍ਹਾ ਕਰਵਾਉਣ ਜਾਂ ਕਿਸੇ ਵੀ ਤਰ੍ਹਾਂ ਦੇ ਵਿੱਤੀ ਲੈਣ-ਦੇਣ ਲਈ ਇਕ ਜ਼ਰੂਰੀ ਪਛਾਣ ਕਾਰਡ ਹੈ। ਇਹ ਖਾਸ, ਰਾਸ਼ਟਰੀ ਅਤੇ ਸਥਾਈ ਹੁੰਦਾ ਹੈ ਅਤੇ ਸ਼ਹਿਰ ਜਾਂ ਸੂਬਾ ਬਦਲਣ 'ਤੇ ਇਸ 'ਚ ਕੋਈ ਤਬਦੀਲੀ ਨਹੀਂ ਹੁੰਦੀ ਹੈ। ਪੈਨ ਕਾਰਡ ਨੂੰ ਸਥਾਈ ਖਾਤਾ ਨੰਬਰ ਯਾਨੀ ਪਰਮਾਨੈਂਟ ਅਕਾਊਂਟ ਨੰਬਰ ਕਿਹਾ ਜਾਂਦਾ ਹੈ, ਜੋ ਕਿ ਕਿਸੇ ਵੀ ਤਰ੍ਹਾਂ ਦੇ ਵਿੱਤੀ ਲੈਣ-ਦੇਣ ਲਈ ਬਹੁਤ ਜ਼ਰੂਰੀ ਹੈ। ਪੈਨ ਕਾਰਡ 'ਚ 10 ਅੰਕਾਂ ਦਾ ਨੰਬਰ ਹੁੰਦਾ ਹੈ ਜੋ ਕਿ ਆਮਦਨ ਟੈਕਸ ਵਿਭਾਗ ਵੱਲੋਂ ਨਿਰਧਾਰਤ ਕੀਤਾ ਜਾਂਦਾ ਹੈ, ਇਹ ਕੰਮ ਕੇਂਦਰੀ ਪ੍ਰਤੱਖ ਟੈਕਸ ਬੋਰਡ (ਸੀ. ਬੀ. ਡੀ. ਟੀ.) ਦੇ ਅਧੀਨ ਆਉਂਦਾ ਹੈ। ਇਸ ਜ਼ਰੀਏ ਤੁਹਾਡੇ ਵੱਲੋਂ ਕੀਤੇ ਕਿਸੇ ਵੀ ਲੈਣ-ਦੇਣ ਦੀ ਜਾਣਕਾਰੀ ਸਰਕਾਰ ਤਕ ਪਹੁੰਚਦੀ ਹੈ।
ਪੈਨ ਕਾਰਡ ਦੇ ਨੰਬਰ ਹੁੰਦੇ ਨੇ ਖਾਸ
ਪੈਨ ਕਾਰਡ 'ਚ 10 ਅੰਕ ਦਾ ਨੰਬਰ ਹੁੰਦਾ ਹੈ, ਜਿਸ 'ਚ ਹਰੇਕ ਅੰਕ ਦਾ ਇਕ ਮਤਲਬ ਹੁੰਦਾ ਹੈ। ਪੈਨ ਕਾਰਡ 'ਚ ਸ਼ੁਰੂਆਤ ਦੇ 5 ਅੰਗਰੇਜ਼ੀ ਦੇ ਅੱਖਰ 'ਚੋਂ ਪਹਿਲੇ 3 'ਏ' ਤੋਂ 'ਜੈੱਡ' ਵਿਚਕਾਰ ਕੋਈ ਵੀ ਅੰਗਰੇਜ਼ੀ ਦੇ ਅੱਖਰ ਹੋ ਸਕਦੇ ਹਨ।
* ਚੌਥਾ ਅੰਗਰੇਜ਼ੀ ਦੇ ਅੱਖਰ ਤੋਂ ਪਤਾ ਚੱਲਦਾ ਹੈ ਕਿ ਇਹ ਕਾਰਡ ਕਿਸੇ ਵਿਅਕਤੀ ਜਾਂ ਫਰਮ ਜਾਂ ਕੰਪਨੀ ਜਾਂ ਫਿਰ ਟਰੱਸਟ ਦਾ ਹੈ। ਜਿਵੇਂ ਕਿ ਵਿਅਕਤੀ ਲਈ ਇਹ 'ਪੀ', ਕੰਪਨੀ ਲਈ 'ਸੀ', ਟਰੱਸਟ ਲਈ 'ਟੀ' ਹੁੰਦਾ ਹੈ।
* ਪੰਜਵਾ ਅੰਗਰੇਜ਼ੀ ਦਾ ਅੱਖਰ ਕਿਸੇ ਵੀ ਵਿਅਕਤੀ ਦੇ ਆਖਰੀ ਨਾਮ (ਸਰਨੇਮ) ਦਾ ਪਹਿਲਾ ਅੱਖਰ ਹੁੰਦਾ ਹੈ। ਜਿਵੇਂ ਕਿ ਕਿਸੇ ਦਾ ਨਾਮ ਮੋਹਿਤ ਕੁਮਾਰ ਹੈ ਤਾਂ ਉਸ ਦੇ ਆਖਰੀ ਨਾਮ ਕੁਮਾਰ ਦਾ ਪਹਿਲਾ ਅੱਖਰ 'ਕ' ਹੈ। ਕੰਪਨੀ ਦਾ ਕਾਰਡ ਹੋਣ 'ਤੇ ਕੰਪਨੀ ਦੇ ਨਾਮ ਦਾ ਪਹਿਲਾ ਅੱਖਰ ਹੁੰਦਾ ਹੈ।
* ਇਸ ਦੇ ਬਾਅਦ 4 ਨੰਬਰ ਹੁੰਦੇ ਹਨ, ਜਿਹੜੇ 0001 ਤੋਂ ਲੈ ਕੇ 9999 ਤਕ ਕੋਈ ਵੀ ਹੋ ਸਕਦੇ ਹਨ। ਇਹ ਨੰਬਰ ਆਮਦਨ ਟੈਕਸ ਵਿਭਾਗ 'ਚ ਮੌਜੂਦਾ ਸਮੇਂ ਚੱਲ ਰਹੀ ਲੜੀ ਨੂੰ ਦਰਸਾਉਂਦੇ ਹਨ।
* ਆਖਰੀ ਅੱਖਰ ਇਕ ਫਾਰਮੂਲੇ ਤਹਿਤ ਕੱਢਿਆ ਜਾਂਦਾ ਹੈ, ਜੋ ਪਹਿਲੇ 9 ਅੱਖਰਾਂ ਨੂੰ ਧਿਆਨ 'ਚ ਰੱਖ ਕੇ ਬਣਾਇਆ ਜਾਂਦਾ ਹੈ।
BE Alert,ਇਹ ਕੰਪਨੀ ਜਾਂਦੇ ਜਾਂਦੇ ਨਿਗਲ ਜਾਵੇਗੀ 15,000 ਨੌਕਰੀਆਂ
NEXT STORY