ਨਵੀਂ ਦਿੱਲੀ : ਕੇਂਦਰੀ ਪ੍ਰਤੱਖ ਕਰ ਬੋਰਡ (ਸੀ.ਬੀ.ਡੀ.ਟੀ.) ਨੇ ਇਨਕਮ ਟੈਕਸ ਰਿਟਰਨ ਭਰਨ ਨੂੰ ਲੈ ਕੇ ਇੱਕ ਵੱਡਾ ਅਪਡੇਟ ਜਾਰੀ ਕੀਤਾ ਹੈ। ਸੀਬੀਡੀਟੀ ਨੇ ਇੱਕ ਬਿਆਨ ਵਿੱਚ ਕਿਹਾ ਕਿ ਟੈਕਸਦਾਤਾ ਦੁਆਰਾ ਤਸਦੀਕ ਤੋਂ ਬਾਅਦ ਇਨਕਮ ਟੈਕਸ ਰਿਟਰਨ ਦੀ ਪ੍ਰਕਿਰਿਆ ਵਿੱਚ ਲੱਗਣ ਵਾਲੇ ਸਮੇਂ ਨੂੰ ਘਟਾ ਕੇ 10 ਦਿਨ ਕਰ ਦਿੱਤਾ ਗਿਆ ਹੈ। ਸੀਬੀਡੀਟੀ ਨੇ ਕਿਹਾ ਕਿ ਆਮਦਨ ਕਰ ਵਿਭਾਗ ਟੈਕਸਦਾਤਾਵਾਂ ਨੂੰ ਬਿਹਤਰ ਸੁਵਿਧਾਵਾਂ ਪ੍ਰਦਾਨ ਕਰਨ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।
ਇਹ ਵੀ ਪੜ੍ਹੋ : ਚੀਨ ’ਚ iPhone ’ਤੇ ਲੱਗੀ ਪਾਬੰਦੀ, ਸਰਕਾਰੀ ਕਰਮਚਾਰੀਆਂ ਨੂੰ ਇਸ ਦੀ ਵਰਤੋਂ ਨਾ ਕਰਨ ਦੇ ਹੁਕਮ
CBDT ਨੇ ਕਿਹਾ, "ਵਿੱਤੀ ਸਾਲ 2022-23 ਲਈ ਦਾਖ਼ਿਲ ਰਿਟਰਨਾਂ ਦੀ ਤਸਦੀਕ ਤੋਂ ਬਾਅਦ ਆਮਦਨ ਟੈਕਸ ਰਿਟਰਨ ਦੀ ਔਸਤ ਪ੍ਰਕਿਰਿਆ ਦਾ ਸਮਾਂ AY 2019-20 ਲਈ 82 ਦਿਨਾਂ ਅਤੇ AY 2022-23 ਲਈ 16 ਦਿਨਾਂ ਦੇ ਮੁਕਾਬਲੇ ਘਟਾ ਕੇ 10 ਦਿਨ ਕਰ ਦਿੱਤਾ ਗਿਆ ਹੈ।" CBDT ਨੇ ਕਿਹਾ, "ਆਮਦਨ ਕਰ ਵਿਭਾਗ ITRs ਨੂੰ ਤੇਜ਼ ਅਤੇ ਕੁਸ਼ਲ ਤਰੀਕੇ ਨਾਲ ਪ੍ਰਕਿਰਿਆ ਕਰਨ ਲਈ ਤਿਆਰ ਹੈ।" ਕੇਂਦਰੀ ਪ੍ਰਤੱਖ ਟੈਕਸ ਬੋਰਡ ਨੇ ਮੰਗਲਵਾਰ ਨੂੰ ਕਿਹਾ ਕਿ ਵਿੱਤੀ ਸਾਲ 2022-23 ਲਈ 6.98 ਕਰੋੜ ਇਨਕਮ ਟੈਕਸ ਰਿਟਰਨ ਦਾਇਰ ਕੀਤੇ ਗਏ ਸਨ, ਜਿਨ੍ਹਾਂ ਵਿੱਚੋਂ 6.84 ਕਰੋੜ ਦੀ ਤਸਦੀਕ ਕੀਤੀ ਗਈ ਹੈ। 6 ਕਰੋੜ ਤੋਂ ਵੱਧ ਆਈਟੀਆਰ ਯਾਨੀ ਕੁੱਲ ਪ੍ਰਮਾਣਿਤ ਰਿਟਰਨਾਂ ਦਾ 88 ਫ਼ੀਸਦੀ ਪ੍ਰੋਸੈਸ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਤਿਉਹਾਰੀ ਸੀਜ਼ਨ 'ਚ ਖੰਡ ਦੀਆਂ ਕੀਮਤਾਂ 'ਚ ਹੋਇਆ ਵਾਧਾ, 6 ਸਾਲਾਂ ਦੇ ਉੱਚੇ ਪੱਧਰ 'ਤੇ ਪੁੱਜੇ ਭਾਅ
ਇਨਕਮ ਟੈਕਸ ਵਿਭਾਗ ਨੇ ਇਕ ਬਿਆਨ 'ਚ ਕਿਹਾ ਹੈ ਕਿ ਟੈਕਸ ਮੁਲਾਂਕਣ ਸਾਲ 2023-24 ਲਈ 2.45 ਕਰੋੜ ਤੋਂ ਜ਼ਿਆਦਾ ਰਿਫੰਡ ਪਹਿਲਾਂ ਹੀ ਜਾਰੀ ਕੀਤੇ ਜਾ ਚੁੱਕੇ ਹਨ। ਇਨਕਮ ਟੈਕਸ ਅਤੇ ਕਾਰਪੋਰੇਟ ਟੈਕਸ ਨਾਲ ਸਬੰਧਤ ਚੋਟੀ ਦੀ ਸੰਸਥਾ ਸੀ.ਬੀ.ਡੀ.ਟੀ. ਨੇ ਇਕ ਬਿਆਨ 'ਚ ਕਿਹਾ ਕਿ ਕੁਝ ਆਮਦਨ ਟੈਕਸ ਰਿਟਰਨ (ਆਈ.ਟੀ.ਆਰ.) ਟੈਕਸਦਾਤਾਵਾਂ ਵੱਲੋਂ ਕੋਈ ਜਾਣਕਾਰੀ ਨਾ ਦੇਣ ਜਾਂ ਲੋੜੀਂਦੇ ਕਦਮ ਨਾ ਚੁੱਕਣ ਦੇ ਮਾਮਲੇ ਵਿੱਚ ਵਿਭਾਗ ਉਨ੍ਹਾਂ ਦੀਆਂ ਰਿਟਰਨਾਂ ਦੀ ਪ੍ਰਕਿਰਿਆ ਕਰਨ ਦੇ ਯੋਗ ਨਹੀਂ ਹੁੰਦਾ।
ਸੀਬੀਡੀਟੀ ਦੇ ਅਨੁਸਾਰ ਵਿੱਤੀ ਸਾਲ 2022-23 ਲਈ ਦਾਇਰ ਕੀਤੇ ਗਏ ਕੁੱਲ ਆਈਟੀਆਰ ਵਿੱਚੋਂ ਲਗਭਗ 14 ਲੱਖ ਰਿਟਰਨਾਂ ਦੀ ਅਜੇ ਟੈਕਸਦਾਤਾਵਾਂ ਦੁਆਰਾ ਪੁਸ਼ਟੀ ਕੀਤੀ ਜਾਣੀ ਬਾਕੀ ਹੈ। ਇਸ ਤੋਂ ਇਲਾਵਾ ਵਿਭਾਗ ਨੇ 12 ਲੱਖ ਟੈਕਸਦਾਤਾਵਾਂ ਤੋਂ ਆਮਦਨ ਨਾਲ ਸਬੰਧਤ ਹੋਰ ਜਾਣਕਾਰੀ ਮੰਗੀ ਹੈ ਅਤੇ ਇਸ ਸਬੰਧੀ ਉਨ੍ਹਾਂ ਨੂੰ ਈ-ਫਾਈਲਿੰਗ ਖਾਤਿਆਂ ਤੋਂ ਜਾਣੂ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਦੀਆਂ ਸੜਕਾਂ 'ਤੇ ਨਹੀਂ ਦਿਖਣਗੇ ਭਿਖਾਰੀ, ਰੈਣ ਬਸੇਰਿਆਂ 'ਚ ਕੀਤੇ ਜਾ ਰਹੇ ਸਿਫ਼ਟ, ਜਾਣੋ ਵਜ੍ਹਾ
ਨਾਲ ਹੀ ਕੁਝ ਆਈਟੀਆਰ ਫਾਈਲਰਾਂ ਨੇ ਅਜੇ ਤੱਕ ਆਪਣੇ ਬੈਂਕ ਖਾਤਿਆਂ ਦੀ ਤਸਦੀਕ ਨਹੀਂ ਕੀਤੀ। ਅਜਿਹੇ ਬਹੁਤ ਸਾਰੇ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਆਈਟੀਆਰ ਦੀ ਪ੍ਰਕਿਰਿਆ ਕੀਤੀ ਗਈ ਹੈ ਅਤੇ ਰਿਫੰਡ ਨਿਰਧਾਰਤ ਕੀਤੇ ਗਏ ਹਨ। ਪਰ ਵਿਭਾਗ ਉਨ੍ਹਾਂ ਨੂੰ ਜਾਰੀ ਕਰਨ ਵਿੱਚ ਅਸਮਰੱਥ ਹੈ, ਕਿਉਂਕਿ ਟੈਕਸਦਾਤਾਵਾਂ ਨੇ ਅਜੇ ਤੱਕ ਆਪਣੇ ਬੈਂਕ ਖਾਤੇ ਦੀ ਪੁਸ਼ਟੀ ਨਹੀਂ ਕੀਤੀ ਹੈ, ਜੋ ਰਿਫੰਡ ਜਮ੍ਹਾ ਕੀਤਾ ਜਾਣਾ ਹੈ। ਅਜਿਹੇ ਮਾਮਲਿਆਂ ਦੇ ਮੱਦੇਨਜ਼ਰ ਵਿਭਾਗ ਨੇ ਟੈਕਸਦਾਤਾਵਾਂ ਨੂੰ ਈ-ਫਾਈਲਿੰਗ ਪੋਰਟਲ ਰਾਹੀਂ ਆਪਣੇ ਬੈਂਕ ਖਾਤਿਆਂ ਨੂੰ ਪ੍ਰਮਾਣਿਤ ਕਰਨ ਦੀ ਬੇਨਤੀ ਕੀਤੀ ਹੈ।
ਇਹ ਵੀ ਪੜ੍ਹੋ : ਇੰਡੀਗੋ ਦੇ ਯਾਤਰੀਆਂ ਲਈ ਵੱਡੀ ਖ਼ਬਰ: ਦਿੱਲੀ ਆਉਣ ਵਾਲੀਆਂ ਸਾਰੀਆਂ ਉਡਾਣਾਂ ਰੱਦ, ਜਾਣੋ ਵਜ੍ਹਾ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਹਿਮਾਚਲ ਤੇ ਉੱਤਰਾਖੰਡ ਦੀ ਉਦਯੋਗਿਕ ਵਿਕਾਸ ਯੋਜਨਾ ਲਈ 1164 ਕਰੋੜ ਦੇ ਵਾਧੂ ਫੰਡ ਦੀ ਮਨਜ਼ੂਰੀ
NEXT STORY